ਸਿੱਖਿਆ ਮਨੁੱਖੀ ਜੀਵਨ ਦੀ ਸਭ ਤੋਂ ਵੱਡੀ ਤਾਕਤ : ਸਰੋਜ
ਸਿੱਖਿਆ ਪ੍ਰਾਪਤ ਸਮਾਜ ਹੀ ਇੱਕ ਮਜਬੂਤ ਰਾਸ਼ਟਰ ਦੀ ਨੀਂਹ ਰੱਖ ਸਕਦਾ: ਸਰੋਜ ਸ਼ਰਮਾ
Publish Date: Fri, 01 May 2026 04:51 PM (IST)
Updated Date: Fri, 01 May 2026 04:53 PM (IST)
ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ : ਸੱਤ ਸਮੁੰਦਰੋਂ ਪਾਰ ਵਸਦੇ ਉੱਘੇ ਐੱਨਆਰਆਈ ਪ੍ਰਮੋਟਰ ਸਿੰਕੂ ਆਸਟ੍ਰੇਲੀਆ ਦੇ ਮਾਤਾ ਸਰੋਜ ਸ਼ਰਮਾ ਨੇ ਪੱਤਰਕਾਰਾਂ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਅਤੇ ਗੱਲਬਾਤ ਕਰਦਿਆਂ ਕਿਹਾ ਕਿ ਸਿੱਖਿਆ ਮਨੁੱਖੀ ਜੀਵਨ ਦੀ ਸਭ ਤੋਂ ਵੱਡੀ ਤਾਕਤ ਹੈ, ਜੋ ਵਿਅਕਤੀ ਨੂੰ ਹਨੇਰੇ ਤੋਂ ਰੌਸ਼ਨੀ ਵੱਲ ਲੈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ਕੋਲ ਸਿੱਖਿਆ ਹੁੰਦੀ ਹੈ ਉਹ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਕਰ ਸਕਦਾ ਹੈ ਅਤੇ ਆਪਣੀ ਮਿਹਨਤ ਦੇ ਨਾਲ ਜੀਵਨ ਚ ਵੱਡੇ ਮੁਕਾਮ ਹਾਸਲ ਕਰ ਸਕਦਾ। ਮਾਤਾ ਸਰੋਜ ਸ਼ਰਮਾ ਨੇ ਕਿਹਾ ਕਿ ਸਿੱਖਿਆ ਨਾਲ ਨਾ ਸਿਰਫ ਵਿਅਕਤੀ ਆਪਣਾ ਭਵਿੱਖ ਸੁਧਾਰਦਾ ਹੈ ਸਗੋਂ ਸਮਾਜ ਚ ਵੀ ਚੰਗਾ ਬਦਲਾਅ ਲਿਆਉਂਦਾ ਹੈ। ਰੀਨੂ ਸ਼ਰਮਾ, ਮਮਤਾ ਸ਼ਰਮਾ ਅਤੇ ਰਿੰਪਲ ਸ਼ਰਮਾ ਨੇ ਕਿਹਾ ਕਿ ਸਿੱਖਿਆ ਸਮਾਜ ਵਿਚ ਜਾਗਰੂਕਤਾ ਫੈਲਾਉਣ ਦਾ ਸਭ ਤੋਂ ਪ੍ਰਭਾਵਸ਼ਾਲੀ ਸਾਧਨ ਹੈ।