ਭਾਜਪਾ ’ਚ ਸ਼ਾਮਿਲ ਹੋਏ ਸਰਾਓ ਵੱਲੋਂ ਸਰਗਰਮੀਆਂ ਤੇਜ਼
ਭਲਕੇ ਭਾਜਪਾ ’ਚ ਸ਼ਾਮਿਲ ਹੋਏ ਸਰਾਓ ਵੱਲੋਂ ਸਰਗਰਮੀਆਂ ਤੇਜ਼
Publish Date: Wed, 29 Apr 2026 04:47 PM (IST)
Updated Date: Thu, 30 Apr 2026 04:07 AM (IST)
ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ
ਰਿਟਾਇਰਡ ਏਡੀਸੀ ਅਤੇ ਭਾਜਪਾ ਵਿੱਚ ਭਲਕੇ ਸ਼ਾਮਿਲ ਹੋਏ ਆਗੂ ਸਤਵੰਤ ਸਿੰਘ ਸਰਾਓ ਵੱਲੋਂ ਹਲਕੇ ਵਿੱਚ ਪਾਰਟੀ ਸਰਗਰਮੀਆਂ ਨੂੰ ਤੇਜ਼ ਕਰਦੇ ਹੋਏ ਸਿਆਸੀ ਮਿਲਣੀਆਂ ਅਤੇ ਲੋਕ ਸੰਪਰਕ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਉਨ੍ਹਾਂ ਦੇ ਭਰਾ ਗਿਆਨੀ ਨਿਰੰਜਣ ਸਿੰਘ ਭੁਟਾਲ 2002 ਵਿਚ ਅਤੇ ਖੁਦ ਸੁਖਵੰਤ ਸਿੰਘ ਸਰਾਓ ਰਿਟਾਇਰਡ ਏਡੀਸੀ 2012 ਅਕਾਲੀ ਦਲ ਬਾਦਲ ਦੀ ਟਿਕਟ ਉੱਤੇ ਲਹਿਰਾਗਾਗਾ ਤੋਂ ਚੋਣ ਲੜ ਚੁੱਕੇ ਹਨ।
ਇਸੇ ਲੜੀ ਦੇ ਤਹਿਤ ਸੁਖਵੰਤ ਸਿੰਘ ਸਰਾਓ ਅਤੇ ਗੁਰਵਿੰਦਰ ਸਿੰਘ ਜੋ ਪਿਛਲੇ ਹਫਤੇ ਹੀ ਭਾਜਪਾ ਵਿੱਚ ਸ਼ਾਮਿਲ ਹੋਏ ਹਨ, ਨੇ ਜਿਥੇ ਪਿੰਡ ਆਲਮਪੁਰ ਵਿਖੇ ਇਕ ਭੋਗ ਸਮਾਗਮ ਵਿੱਚ ਉਚੇਚੇ ਤੌਰ ਤੇ ਸ਼ਿਰਕਤ ਕੀਤੀ, ਉਥੇ ਉਨ੍ਹਾਂ ਗੁਰਵਿੰਦਰ ਸਿੰਘ ਰਿਟਾਇਰਡ ਏਡੀਸੀ ਦੀ ਮੌਜੂਦਗੀ ਵਿਚ ਭਾਜਪਾ ਆਗੂ ਭਾਜਪਾ ਆਗੂ ਕੇਵਲ ਸਿੰਗਲਾ, ਸਤਪਾਲ ਸਿੰਗਲਾ ਨਾਲ ਭਾਜਪਾ ਆਗੂ ਕੇਵਲ ਸਿੰਗਲਾ, ਸਤਪਾਲ ਸਿੰਗਲਾ ਨਾਲ ਵੀ ਮੁਲਾਕਾਤ ਕੀਤੀ ਅਤੇ ਇਲਾਕੇ ਦੇ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਉਨ੍ਹਾਂ ਨੇ ਭਾਜਪਾ ਦੀਆਂ ਲੋਕ-ਹਿਤੈਸ਼ੀ ਨੀਤੀਆਂ ਬਾਰੇ ਵੀ ਗੱਲਬਾਤ ਕੀਤੀ। ਇਸ ਉਪਰੰਤ ਸੁਖਵੰਤ ਸਿੰਘ ਸਰਾਓ ਨੇ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਹਮੇਸ਼ਾ ਲੋਕਾਂ ਦੀ ਭਲਾਈ ਲਈ ਕੰਮ ਕਰਦੀ ਆਈ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਵਿਕਾਸ ਦੇ ਕੰਮ ਹੋਰ ਤੇਜ਼ੀ ਨਾਲ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਪਾਰਟੀ ਦੇ ਹੋਰਨਾਂ ਆਗੂਆਂ ਅਤੇ ਵਰਕਰਾਂ ਨੂੰ ਨਾਲ ਲੈਕੇ ਅਸੀਂ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਵਾਂਗੇ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਲੋਕ ਭਾਜਪਾ ਦੀਆਂ ਨੀਤੀਆਂ ਤੋਂ ਜਾਣੂ ਹੋਕੇ ਪਾਰਟੀ ਨਾਲ ਜੁੜ ਸਕਣ।