ਸੰਤ ਨਿਰੰਕਾਰੀ ਮਿਸ਼ਨ ਵੱਲੋਂ ‘ਪ੍ਰੋਜੈਕਟ ਅੰਮ੍ਰਿਤ’ ਦਾ ਚੌਥੇ ਚਰਨ ਦੀ ਸ਼ੁਰੂਆਤ ਹੋਈ
ਸੰਤ ਨਿਰੰਕਾਰੀ ਮਿਸ਼ਨ ਵੱਲੋਂ ‘ਪ੍ਰੋਜੈਕਟ ਅਮ੍ਰਿਤ’ ਦਾ ਚੋਥੇ ਚਰਨ ਦੀ ਸ਼ੁਰੂਆਤ ਹੋਈ
Publish Date: Sun, 22 Feb 2026 06:19 PM (IST)
Updated Date: Sun, 22 Feb 2026 06:21 PM (IST)
ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਰਾਜਪੁਰਾ ਵਿਖੇ ਸੰਤ ਨਿਰੰਕਾਰੀ ਮਿਸ਼ਨ ਦੀ ਬ੍ਰਾਂਚ ਰਾਜਪੁਰਾ ਦੇ ਜ਼ੋਨਲ ਇੰਚਾਰਜ ਪਟਿਆਲਾ ਰਾਧੇ ਸ਼ਾਮ ਦੀ ਅਗਵਾਈ ਹੇਠ ਸੰਤ ਨਿਰੰਕਾਰੀ ਭਵਨ, ਨਿਰੰਕਾਰੀ ਪਾਰਕ ਤੇ ਨਿਰੰਕਾਰੀ ਭਵਨ ਦੇ ਆਸ ਪਾਸ ਦੀ ਸੰਤ ਨਿਰੰਕਾਰੀ ਮਿਸ਼ਨ ਦੇ ਸੇਵਾ ਦਲ ਦੇ ਭਾਈਆਂ, ਭੈਣਾਂ ਅਤੇ ਸੰਗਤ ਵੱਲੋਂ ਸਾਫ ਸਫ਼ਾਈ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਿਸ਼ਨ ਦੇ ਸਕੱਤਰ ਜੋਗਿੰਦਰ ਸੁਖੀਜਾ ਨੇ ਦੱਸਿਆ ਕਿ ਇਹ ਵਿਸ਼ਾਲ ਅਭਿਆਨ ਦੇਸ਼ ਭਰ ਵਿਚ 1500 ਤੋਂ ਵੱਧ ਸਥਾਨਾਂ ’ਤੇ ਇਕੱਠੇ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਿਸ਼ਨ ਨੇ ਬਾਬਾ ਹਰਦੇਵ ਸਿੰਘ ਜੀ ਦੇ ਪ੍ਰੇਰਕ ਸਿੱਖਿਆਵਾਂ ਤੋਂ ਪ੍ਰੇਰਿਤ ਹੋ ਕੇ ਸਾਲ 2023 ਵਿਚ ਭਾਰਤ ਸਰਕਾਰ ਦੇ ਸੰਸਕ੍ਰਿਤੀ ਮੰਤਰਾਲੇ ਦੇ ਸਹਿਯੋਗ ਨਾਲ ‘ਪ੍ਰੋਜੈਕਟ ਅਮ੍ਰਿਤ’ ਦੀ ਸ਼ੁਰੂਆਤ ਕੀਤੀ ਸੀ। ਇਹ ਉਪਰਾਲਾ ਜਲ ਸੰਰੱਖਣ ਨੂੰ ਕੇਵਲ ਇਕ ਦਿਵਸ ਜਾਂ ਮੁਹਿੰਮ ਤੱਕ ਸੀਮਿਤ ਨਾ ਰੱਖ ਕੇ ਇਸ ਨੂੰ ਜੀਵਨ-ਸ਼ੈਲੀ ਅਤੇ ਸੰਸਕਾਰ ਵਜੋਂ ਅਪਣਾਉਣ ਦੀ ਪ੍ਰੇਰਣਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਨਦੀਆਂ, ਝੀਲਾਂ, ਤਲਾਅ, ਖੂਹ ਅਤੇ ਝਰਨਿਆਂ ਵਰਗੇ ਕੁਦਰਤੀ ਜਲ ਸਰੋਤਾਂ ਦੀ ਸੰਭਾਲ ਤੇ ਸੰਵਰਧਨ ਲਈ ਸਮਰਪਿਤ ਇਸ ਜਨ-ਅੰਦੋਲਨ ਨੇ ਪਹਿਲੇ ਤਿੰਨ ਹਿੱਸਿਆਂ ਵਿੱਚ ਸੇਵਾ ਅਤੇ ਸਮਰਪਣ ਦੀ ਵਿਲੱਖਣ ਮਿਸਾਲ ਕਾਇਮ ਕੀਤੀ ਹੈ।