ਸੰਤ ਈਸ਼ਰ ਸਿੰਘ ਸਕੂਲ ਆਲੋਵਾਲ ਦਾ ਨਤੀਜਾ ਰਿਹਾ ਸ਼ਾਨਦਾਰ
ਸੰਤ ਈਸ਼ਰ ਸਿੰਘ ਮੈਮੋਰੀਅਲ ਸੈਕੰਡਰੀ ਸਕੂਲ ਆਲੋਵਾਲ ਦਾ ਨਤੀਜਾ ਸ਼ਾਨਦਾਰ
Publish Date: Sun, 17 May 2026 05:16 PM (IST)
Updated Date: Sun, 17 May 2026 05:18 PM (IST)

ਗੁਰਦੀਪ ਟਿਵਾਣਾ, ਪੰਜਾਬੀ ਜਾਗਰਣ, ਭਾਦਸੋਂ : ਸੰਤ ਈਸ਼ਰ ਸਿੰਘ ਮੈਮੋਰੀਅਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਆਲੋਵਾਲ ਦਾ ਬਾਰ੍ਹਵੀ ਦਾ ਨਤੀਜਾ ਸੌ ਫ਼ੀਸਦੀ ਰਿਹਾ। ਬੋਰਡ ਵੱਲੋਂ ਐਲਾਨੇ ਗਏ ਨਤੀਜਿਆਂ ਵਿਚ ਪਰਨੀਤ ਕੌਰ ਨੇ 91 ਫੀਸਦੀ ਅੰਕ ਹਾਸਲ ਕਰਕੇ ਪਹਿਲਾ ਸਥਾਨ, ਅਮਨਦੀਪ ਨੇ 87 ਫ਼ੀਸਦੀ ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਅਤੇ ਪਰਮਿੰਦਰ ਸਿੰਘ ਨੇ 84 ਫ਼ੀਸਦੀ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਕਾਮਰਸ ਦੀ ਵਿਦਿਆਰਥਣ ਲਵਪ੍ਰੀਤ ਕੌਰ ਨੇ 83 ਫ਼ੀਸਦੀ, ਜਸ਼ਨਪ੍ਰੀਤ ਸਿੰਘ ਨੇ 74 ਫ਼ੀਸਦੀ ਅਤੇ ਰਵਨੀਤ ਕੌਰ ਨੇ 72 ਫ਼ੀਸਦੀ ਅੰਕ ਹਾਸਲ ਕੀਤੇ। ਸਕੂਲ ਦਾ ਮੈਡੀਕਲ ਦੇ ਵਿਦਿਆਰਥੀਆਂ ਦਾ ਨਤੀਜਾ ਵੀ ਸ਼ਾਨਦਾਰ ਰਿਹਾ । ਬਾਕੀ ਵਿਦਿਅਰਥੀਆਂ ਨੇ ਵੀ ਮਾਪਿਆਂ ਅਤੇ ਸਕੂਲ ਦਾ ਨਾਮ ਰੌਸ਼ਨ ਕਰਦੇ ਹੋਏ ਪਹਿਲੇ ਦਰਜੇ ਦੇ ਅੰਕ ਪ੍ਰਾਪਤ ਕੀਤੇ। ਜਿੰਦਲ ਐਜੂਕੇਸ਼ਨਲ ਅਤੇ ਸ਼ੋਸ਼ਲ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਰਾਮ ਪਾਲ ਜਿੰਦਲ ਤੇ ਸੰਤ ਈਸ਼ਰ ਸਿੰਘ ਮੈਮੋਰੀਅਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਆਲੋਵਾਲ ਅਤੇ ਖੇੜੀ ਜੱਟਾਂ ਦੇ ਐਮ. ਡੀ. ਨਿਸ਼ਾ ਜਿੰਦਲ ਦੁਆਰਾ ਪਹਿਲਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ 11000/- ਰੁਪਏ ਦੀ ਇਨਾਮੀ ਰਾਸ਼ੀ ਅਤੇ ਬਾਕੀ ਵਿਦਿਆਰਥੀਆ ਨੂੰ ਟਰਾਫੀ ਦੇਕੇ ਸਨਮਾਨ ਕੀਤਾ। ਇਸ ਮੌਕੇ ਸਕੂਲ ਪ੍ਰਿੰਸੀਪਲ ਦਲਜੀਤ ਇੰਦਰ ਕੌਰ (ਪ੍ਰਿੰਸੀਪਲ ਆਲੋਵਾਲ ਸਕੂਲ), ਪਰਵਿੰਦਰ ਸ਼ਰਮਾ (ਪ੍ਰਿੰਸੀਪਲ ਖੇੜੀ ਜੱਟਾਂ ਸਕੂਲ), ਸੁਖਵਿੰਦਰ ਸਿੰਘ, ਪ੍ਰਿੰਸ ਸ਼ਰਮਾ,ਅਮਰੀਕ ਸਿੰਘ,ਪਰਮਜੀਤ ਕੌਰ, ਗੁਰਪ੍ਰੀਤ ਕੌਰ, ਸੁਖਵਿੰਦਰ ਕੌਰ, ਕੁਲਜੀਤ ਕੌਰ, ਅਮਨਦੀਪ ਕੌਰ, ਮਨਦੀਪ ਕੌਰ,ਗਗਨਦੀਪ ਕੌਰ ਅਤੇ ਸਮੂਹ ਸਕੂਲ ਸਟਾਫ ਮੌਜੂਦ ਸਨ।