ਗੁਰਦੁਆਰਾ ਸਾਹਿਬ ਪਿੰਡ ਖਰੋਲਾ ਦੀ ਨਵੀਂ ਚੁਣੀ ਕਮੇਟੀ ਅਹੁਦੇਦਾਰਾਂ ਦਾ ਸਨਮਾਨ
ਗੁਰਦੁਆਰਾ ਸਾਹਿਬ ਪਿੰਡ ਖਰੋਲਾ ਦੀ ਨਵੀਂ ਚੁਣੀ ਗਈ ਕਮੇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਸਨਮਾਨ
Publish Date: Sun, 15 Mar 2026 06:16 PM (IST)
Updated Date: Sun, 15 Mar 2026 06:18 PM (IST)
ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਪਿੰਡ ਖਰੋਲਾ ਵਿਖੇ ਗੁਰਦੁਆਰਾ ਸਾਹਿਬ ਭਾਈ ਆਲਮ ਸਿੰਘ ਦੀ ਨਵੀਂ ਚੁਣੀ ਹੋਈ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦਾ ਸਨਮਾਨ ਕਰਨ ਲਈ ਸਮਾਰੋਹ ਰੱਖਿਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਪੰਜਾਬ ਸੂਬਾ ਆਗੂ ਪ੍ਰਧਾਨ ਰਣਜੀਤ ਸਿੰਘ ਖਰੋਲਾ, ਜਨਰਲ ਸੈਕਟਰੀ ਜਰਨੈਲ ਸਿੰਘ, ਵੈਟਰਨ ਮਲਕੀਤ ਸਿੰਘ, ਵੈਟਰਨ ਜਰਨੈਲ ਸਿੰਘ ਅਤੇ ਸਮੂਹ ਸੰਗਤ ਵੱਲੋਂ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਬੂਟਾ ਸਿੰਘ, ਮੀਤ ਪ੍ਰਧਾਨ ਜਰਨੈਲ ਸਿੰਘ, ਸਮੇਤ ਮੈਂਬਰ, ਸੇਵਾਮੁਕਤ ਹੋਏ ਪ੍ਰਧਾਨ ਸੂਬੇਦਾਰ ਨਿਰਮਲ ਸਿੰਘ ਦਾ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਸਾਬਕਾ ਪ੍ਰਧਾਨ ਅਤੇ ਉਨ੍ਹਾਂ ਦੀ ਟੀਮ ਵੱਲੋਂ ਆਪਣੇ ਕਾਰਜਕਾਲ ਸਮੇਂ ਕੀਤੀ ਹੋਈ ਸੇਵਾ ਦੀ ਪ੍ਰਸ਼ੰਸਾ ਕੀਤੀ, ਜਿਨਾਂ ਨੇ ਇਮਾਨਦਾਰੀ ਦੀ ਪਿੰਡ ’ਚ ਮਿਸਾਲ ਦੇ ਕੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਅਤੇ ਹੋਰ ਕੰਮਾਂ ਬਹੁਤ ਮਿਹਨਤ ਅਤੇ ਲਗਨ ਨਾਲ ਕੀਤੇ ਹਨ। ਇਸ ਮੌਕੇ ਸੰਗਤਾਂ ਨੇ ਨਵੀਂ ਬਣੀ ਕਮੇਟੀ ਨੂੰ ਸਿਰੋਪਾਓ ਦੇ ਕੇ ਗੁਰਦੁਆਰਾ ਸਾਹਿਬ ਦੀ ਸੇਵਾ ਕਰਨ ਦੀ ਜ਼ਿੰਮੇਵਾਰੀ ਦਿੱਤੀ। ਇਸ ਮੌਕੇ ਗ੍ਰੰਥੀ ਸੋਹਣ ਸਿੰਘ, ਚੂਹੜ ਸਿੰਘ, ਜਗਤਾਰ ਸਿੰਘ ਤਾਰੂ, ਗਿਆਨੀ ਭੁਪਿੰਦਰ ਸਿੰਘ, ਮਿਸਤਰੀ ਰਣਜੀਤ ਸਿੰਘ, ਸ਼ਿੰਗਾਰਾ ਸਿੰਘ ਅਤੇ ਹੋਰ ਸੰਗਤ ਹਾਜ਼ਰ ਸਨ।