ਡੀਸੀ ਨੇ ਵਧੀਆ ਕਾਰਗੁਜ਼ਾਰੀ ਵਾਲੀਆਂ 23 ਔਰਤ ਬੀਐੱਲਓਜ਼ ਨੂੰ ਸਨਮਾਨਿਆ
ਡੀਸੀ ਨੇ ਵਧੀਆ ਕਾਰਗੁਜ਼ਾਰੀ ਵਾਲੀਆਂ 23 ਔਰਤ ਬੀ.ਐਲ.ਓਜ ਨੂੰ ਸਨਮਾਨਿਆ
Publish Date: Tue, 10 Mar 2026 05:19 PM (IST)
Updated Date: Tue, 10 Mar 2026 05:21 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਵਰਜੀਤ ਵਾਲੀਆ ਨੇ ਕੌਮਾਂਤਰੀ ਔਰਤ ਦਿਵਸ ਨੂੰ ਸਮਰਪਿਤ ਜ਼ਿਲ੍ਹੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਦੀਆਂ 23 ਬੂਥ ਲੈਵਲ ਅਫ਼ਸਰ (ਬੀ.ਐਲ.ਓਜ) ਨੂੰ ਸਨਮਾਨਤ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ, ਲੋਕਤੰਤਰ ਦੀਆਂ ਜੜ੍ਹਾਂ ਚੋਣਾਂ ਚ ਤੇ ਚੋਣਾਂ ਦਾ ਕੰਮ ਬਿਹਤਰ ਢੰਗ ਨਾਲ ਕਰਨ ਵਾਲਿਆਂ ਦਾ ਦੇਸ਼ ਦੀ ਬੁਨਿਆਦ ਨੂੰ ਮਜ਼ਬੂਤ ਚ ਯੋਗਦਾਨ ਸ਼ਲਾਘਾਯੋਗ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਏ.ਡੀ.ਸੀ. ਸਿਮਰਪ੍ਰੀਤ ਕੌਰ ਤੇ ਚੋਣ ਤਹਿਸੀਲਦਾਰ ਵਿਜੇ ਕੁਮਾਰ ਚੌਧਰੀ ਵੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਦੇਸ਼ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਪੰਜਾਬ ਦੇ ਮੁੱਖ ਚੋਣ ਅਫ਼ਸਰ ਦੇ ਨਿਰਦੇਸ਼ਾਂ ਮੁਤਾਬਕ ਕੌਮਾਂਤਰੀ ਔਰਤ ਦਿਵਸ ਮੌਕੇ ਜ਼ਿਲ੍ਹੇ ਦੇ ਹਰ ਵਿਧਾਨ ਸਭਾ ਹਲਕੇ ਵਿੱਚੋਂ ਚੋਣਾਂ ਦਾ ਕੰਮ ਕਰਨ ਵਾਲੀਆਂ ਤਿੰਨ-ਤਿੰਨ ਬਿਤਹਰ ਔਰਤ ਬੀ.ਐਲ.ਓਜ ਦੀ ਚੋਣ ਸਬੰਧਤ ਐਸ.ਡੀ.ਐਮਜ ਵੱਲੋਂ ਕੀਤੀ ਗਈ, ਜਿਨ੍ਹਾਂ ਨੂੰ ਅੱਜ ਸਨਮਾਨਤ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਸਨਮਾਨਿਤ ਹੋਣ ਵਾਲੀਆਂ ਔਰਤ ਬੀਐੱਲਓਜ਼ ਨੂੰ ਵਧਾਈ ਦਿੰਦਿਆਂ ਕਿਹਾ ਕਿ ਮਹਿਲਾ ਸ਼ਕਤੀ ਦਾ ਸਾਡੇ ਦੇਸ਼ ਦੀ ਲੋਕਤੰਤਰੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਚ ਅਹਿਮ ਯੋਗਦਾਨ ਹੈ। ਇਸ ਮੌਕੇ ਸਵੀਪ ਇੰਚਾਰਜ ਨਰਿੰਦਰ ਸਿੰਘ ਢੀਂਡਸਾ ਤੇ ਮੋਹਿਤ ਕੌਸ਼ਲ ਸਮੇਤ ਸਨਮਾਨਤ ਹੋਣ ਵਾਲੀਆਂ ਬੀ.ਐਲ.ਓਜ ਅੰਮ੍ਰਿਤਬੀਰ ਕੌਰ, ਬੇਅੰਤ ਕੌਰ, ਆਗਿਆਪਾਲ ਕੌਰ, ਜਸਪ੍ਰੀਤ ਕੌਰ, ਵੰਦਨਾ ਰਾਣੀ, ਗੁਰਪ੍ਰੀਤ ਕੌਰ, ਪਰਵਿੰਦਰ ਕੌਰ, ਮੀਨੂ ਜੈਨ, ਰਾਜਨਜੀਤ ਕੌਰ, ਰਜਨੀ ਕੌਰ, ਅਮਨਦੀਪ ਕੌਰ, ਹਰਬੰਸ ਕੌਰ, ਰਾਜਵੰਤ ਕੌਰ, ਜਸਵਿੰਦਰ ਕੌਰ, ਕੁਸਮ ਲਤਾ, ਕਿਰਨ ਰਾਣੀ, ਨੀਲਮ ਸ਼ਰਮਾ, ਪੂਜਾ ਰਾਣੀ, ਊਸ਼ਾ ਰਾਣੀ, ਸੁਰਿੰਦਰ ਕੌਰ, ਮਨਦੀਪ ਕੌਰ, ਪੁਸ਼ਪਾ ਕੁਮਾਰੀ ਤੇ ਸੰਦੀਪ ਕੌਰ ਵੀ ਮੌਜੂਦ ਸਨ।