ਸਵਾਮੀ ਗਿਆਨਆਨੰਦ ਜੀ ਮਹਾਰਾਜ ਪਹੁੰਚੇ ਬਿੱਟੂ ਦੇ ਘਰ
ਸਵਾਮੀ ਗਿਆਨਆਨੰਦ ਜੀ ਮਹਾਰਾਜ ਪਹੁੰਚੇ ਸੰਜੀਵ ਸ਼ਰਮਾਂ ਬਿੱਟੂ ਦੇ ਘਰ
Publish Date: Sat, 09 May 2026 05:35 PM (IST)
Updated Date: Sat, 09 May 2026 05:36 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸਵਾਮੀ ਗਿਆਨਆਨੰਦ ਜੀ ਮਹਾਰਾਜ ਜੀ ਨੇ ਸੰਜੀਵ ਸ਼ਰਮਾ ਬਿੱਟੂ ਦੇ ਘਰ ਵਿਖੇ ਪਹੁੰਚ ਕੇ ਸੰਗਤ ਨੂੰ ਭਗਵਤ ਗੀਤਾ ਦੇ ਪਵਿੱਤਰ ਉਪਦੇਸ਼ਾਂ ਰਾਹੀਂ ਆਧਿਆਤਮਿਕ ਅਤੇ ਧਾਰਮਿਕ ਜੀਵਨ ਦਾ ਅਮੋਲਕ ਸੰਦੇਸ਼ ਦਿੱਤਾ। ਇਸ ਪਵਿੱਤਰ ਧਾਰਮਿਕ ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਸੰਗਤ, ਧਾਰਮਿਕ ਪ੍ਰੇਮੀ ਅਤੇ ਸਮਾਜ ਸੇਵੀ ਹਾਜ਼ਰ ਰਹੇ। ਸਵਾਮੀ ਗਿਆਨਆਨੰਦ ਜੀ ਨੇ ਆਪਣੇ ਪ੍ਰਵਚਨਾਂ ਵਿਚ ਕਿਹਾ ਕਿ ਭਗਵਤ ਗੀਤਾ ਸਿਰਫ਼ ਇਕ ਧਾਰਮਿਕ ਗ੍ਰੰਥ ਹੀ ਨਹੀਂ, ਸਗੋਂ ਮਨੁੱਖੀ ਜੀਵਨ ਨੂੰ ਸਹੀ ਦਿਸ਼ਾ ਦੇਣ ਵਾਲਾ ਮਹਾਨ ਜੀਵਨ ਦਰਸ਼ਨ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਤਣਾਅ ਭਰੇ ਅਤੇ ਭੌਤਿਕਵਾਦੀ ਯੁੱਗ ਵਿਚ ਮਨੁੱਖ ਨੂੰ ਅੰਦਰੂਨੀ ਸ਼ਾਂਤੀ ਪ੍ਰਾਪਤ ਕਰਨ ਲਈ ਪਰਮਾਤਮਾ ਦੇ ਨਾਮ ਸਿਮਰਨ, ਸੇਵਾ ਅਤੇ ਸੱਚੇ ਕਰਮਾਂ ਨਾਲ ਜੁੜਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਸੰਗਤ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਮਨੁੱਖ ਨੂੰ ਹਮੇਸ਼ਾ ਧਰਮ, ਸੱਚਾਈ ਅਤੇ ਇਨਸਾਨੀਅਤ ਦੇ ਮਾਰਗ ’ਤੇ ਚੱਲਣਾ ਚਾਹੀਦਾ ਹੈ। ਇਸ ਮੌਕੇ ਸੰਜੀਵ ਸ਼ਰਮਾ ਬਿੱਟੂ ਨੇ ਕਿਹਾ ਕਿ ਅੱਜ ਸਨਾਤਨ ਸਮਾਜ ਨੂੰ ਕ੍ਰਿਸ਼ਨਾ ਦੇ ਪੂਰਨ ਰੂਪ ਨੂੰ ਅਪਣਾਉਣ ਦੀ ਲੋੜ ਹੈ। ਸਿਰਫ਼ ਬਾਲ ਰੂਪ ਦੀ ਭਗਤੀ ਹੀ ਨਹੀਂ, ਸਗੋਂ ਭਗਵਤ ਗੀਤਾ ਦੇ ਗਿਆਨ, ਧਰਮ ਦੀ ਰੱਖਿਆ ਅਤੇ ਅਧਰਮ ਦੇ ਨਾਸ ਵਾਲੇ ਸੰਦੇਸ਼ ਨੂੰ ਵੀ ਆਪਣੇ ਜੀਵਨ ਵਿਚ ਲਾਗੂ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਪੂਰਨ ਚਰਿੱਤਰ ਸਮਾਜ ਨੂੰ ਸੱਚ, ਹਿੰਮਤ ਅਤੇ ਧਰਮ ਦੇ ਮਾਰਗ ਉੱਤੇ ਚੱਲਣ ਦੀ ਪ੍ਰੇਰਣਾ ਦਿੰਦਾ ਹੈ। ਸੰਜੀਵ ਸ਼ਰਮਾ ਬਿੱਟੂ ਨੇ ਆਈ ਹੋਈ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਆਧਿਆਤਮਿਕ ਸਮਾਗਮ ਸਮਾਜ ਵਿਚ ਸਕਾਰਾਤਮਕ ਸੋਚ ਅਤੇ ਧਾਰਮਿਕ ਚੇਤਨਾ ਪੈਦਾ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਸਮਾਗਮ ਦੌਰਾਨ ਸੰਗਤ ਵੱਲੋਂ ਭਗਵਤ ਗੀਤਾ ਦੇ ਉਪਦੇਸ਼ਾਂ ਨੂੰ ਬਹੁਤ ਧਿਆਨ ਅਤੇ ਸ਼ਰਧਾ ਨਾਲ ਸੁਣਿਆ ਗਿਆ। ਪੂਰਾ ਮਾਹੌਲ ਭਗਤੀ, ਸ਼ਾਂਤੀ ਅਤੇ ਆਧਿਆਤਮਿਕ ਉਰਜਾ ਨਾਲ ਰੰਗਿਆ ਹੋਇਆ ਦਿਖਾਈ ਦਿੱਤਾ।