ਤਹਿਸੀਲ ਪੱਧਰੀ ਮੁਕਾਬਲਿਆਂ 'ਚ ਸੰਗਤਪੁਰ ਸੋਢੀਆਂ ਸਕੂਲ ਜੇਤੂ
ਤਹਿਸੀਲ ਪੱਧਰ ਦੇ ਹੋਏ ਵਿਗਿਆਨ ਪ੍ਰਦਰਸ਼ਨੀ ਮੁਕਾਬਲਿਆਂ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੰਗਤਪੁਰ ਸੋਢੀਆਂ ਜੇਤੂ ਰਿਹਾ। ਸਕੂਲ ਪਿ੍ਰੰਸੀਪਲ ਸਰਬਜੀਤ ਸਿੰਘ ਨੇ ਦੱਸਿਆ ਤਹਿਸੀਲ ਪੱਧਰੀ ਮੁਕਾਬਲੇ ਵਿੱਚ ਵੱਖ-ਵੱਖ ਸਕੂਲਾਂ ਨੂੰ ਥੀਮ ਵੰਡੇ ਗਏ ਸਨ। ਸੰਗਤਪੁਰਾ ਸਕੂਲ ਨੇ ਛੇਵੀਂ ਤੋਂ ਅੱਠਵੀਂ ਤੱਕ ਦੇ ਮੁਕਾਬਲਿਆਂ 'ਚ ਪਹਿਲੀ ਪੁਜ਼ੀਸ਼ਨ ਹਾਸਲ ਕੀਤੀ।
Publish Date: Tue, 19 Nov 2019 05:03 PM (IST)
Updated Date: Tue, 19 Nov 2019 05:03 PM (IST)
ਬਿਕਰਮਜੀਤ ਸਹੋਤਾ, ਫ਼ਤਹਿਗੜ੍ਹ ਸਾਹਿਬ : ਤਹਿਸੀਲ ਪੱਧਰ ਦੇ ਹੋਏ ਵਿਗਿਆਨ ਪ੍ਰਦਰਸ਼ਨੀ ਮੁਕਾਬਲਿਆਂ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੰਗਤਪੁਰ ਸੋਢੀਆਂ ਜੇਤੂ ਰਿਹਾ। ਸਕੂਲ ਪਿ੍ਰੰਸੀਪਲ ਸਰਬਜੀਤ ਸਿੰਘ ਨੇ ਦੱਸਿਆ ਤਹਿਸੀਲ ਪੱਧਰੀ ਮੁਕਾਬਲੇ ਵਿੱਚ ਵੱਖ-ਵੱਖ ਸਕੂਲਾਂ ਨੂੰ ਥੀਮ ਵੰਡੇ ਗਏ ਸਨ। ਸੰਗਤਪੁਰਾ ਸਕੂਲ ਨੇ ਛੇਵੀਂ ਤੋਂ ਅੱਠਵੀਂ ਤੱਕ ਦੇ ਮੁਕਾਬਲਿਆਂ 'ਚ ਪਹਿਲੀ ਪੁਜ਼ੀਸ਼ਨ ਹਾਸਲ ਕੀਤੀ। ਅੱਠਵੀਂ ਜਮਾਤ ਦੀਆਂ ਸਾਕਸ਼ੀ ਪਾਠਕ ਅਤੇ ਤਾਨੀਆ ਸ਼ਰਮਾ ਨੇ ਆਪਣੀ ਥੀਮ ਵਿੱਚ ਪਹਿਲਾ ਸਥਾਨ ਪ੍ਰਾਪਤ ਕਰ ਕੇ ਜ਼ਿਲ੍ਹਾ ਪੱਧਰ ਮੁਕਾਬਲੇ ਲਈ ਸਥਾਨ ਪੱਕਾ ਕਰ ਲਿਆ ਹੈ। ਜੇਤੂ ਵਿਦਿਆਰਥੀਆਂ ਨੂੰ ਸਕੂਲ ਪੱਧਰ 'ਤੇ ਸਨਮਾਨਿਤ ਵੀ ਕੀਤਾ ਗਿਆ ਤਾਂ ਜੋ ਉਨ੍ਹਾਂ ਦੀ ਹਂੌਸਲਾ ਅਫ਼ਜ਼ਾਈ ਹੋ ਸਕੇ ਇਸ ਮੌਕੇ ਕਮਲਜੀਤ ਕੌਰ, ਕੁਲਜਿੰਦਰ ਕੌਰ, ਹਰਵੀਰ ਸਿੰਘ, ਰੋਸ਼ਾ ਸਿੰਘ, ਨਵਰੂਪ ਕੌਰ, ਚਰਨਜੀਤ ਕੌਰ, ਅਨੀਤਾ, ਸਤਪਾਲ, ਜਸਬੀਰ ਕੌਰ, ਜਗਜੀਤ ਕੌਰ, ਚੰਚਲ ਗੌਤਮ ਅਤੇ ਪੂਰਨ ਸਹਿਗਲ ਮੌਜੂਦ ਸਨ।