ਸਮਾਰਟ ਮੀਟਰ ਨਾ ਲਾਉਣ ਸਬੰਧੀ ਐੱਸਡੀਓ ਨੂੰ ਦਿੱਤਾ ਮੰਗ ਪੱਤਰ
ਸਮਾਰਟ ਮੀਟਰ ਨਾ ਲਗਾਉਣ ਸਬੰਧੀ ਐੱਸਡੀਓ ਨੂੰ ਦਿੱਤਾ ਮੰਗ ਪੱਤਰ
Publish Date: Mon, 08 Sep 2025 04:21 PM (IST)
Updated Date: Mon, 08 Sep 2025 04:22 PM (IST)

ਅਸ਼ਵਿੰਦਰ ਸਿੰਘ, ਪੰਜਾਬੀ ਜਾਗਰਣ, ਬਨੂੜ : ਬਨੂੜ ਇਲਾਕੇ ਦੇ ਲੋਕਾਂ ਵੱਲੋਂ ਬਿਜਲੀ ਦੇ ਸਮਾਰਟ ਮੀਟਰ ਲਗਾਉਣ ਦਾ ਲਗਾਤਾਰ ਵਿਰੋਧ ਵਧਦਾ ਜਾ ਰਿਹਾ ਹੈ। ਅੱਜ ਪਾਵਰਕਾਮ ਦੇ ਬਨੂੜ ਸਥਿਤ ਐੱਸਡੀਓ ਨੂੰ ਗ੍ਰਾਮ ਪੰਚਾਇਤ ਮੋਹੀ ਕਲਾ ਵੱਲੋਂ ਪਿੰਡ ਵਿਚ ਬਿਜਲੀ ਦੇ ਸਮਾਰਟ ਮੀਟਰ ਨਾ ਲਗਾਉਣ ਸਬੰਧੀ ਮੰਗ ਪੱਤਰ ਦਿੱਤਾ ਗਿਆ। ਪਿੰਡ ਮੋਹੀ ਕਲਾ ਦੀ ਸਰਪੰਚ ਰਣਬੀਰ ਕੌਰ, ਨੰਬਰਦਾਰ ਬਲਬੀਰ ਸਿੰਘ, ਨੰਬਰਦਾਰ ਲਖਵਿੰਦਰ ਸਿੰਘ, ਪੰਚਾਇਤ ਮੈਂਬਰ ਪਰਮਿੰਦਰ ਸਿੰਘ, ਜਗਤਾਰ ਸਿੰਘ, ਨਿਸ਼ਾਨ ਸਿੰਘ, ਦੀਪ ਸਿੰਘ, ਇੰਦਰਜੀਤ ਸਿੰਘ ਕਾਲਰਾ, ਪਰਵਿੰਦਰ ਸਿੰਘ, ਲਖਵਿੰਦਰ ਕੌਰ, ਰਾਜਿੰਦਰ ਸਿੰਘ ਤੋਂ ਇਲਾਵਾ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਵਾਸੀਆਂ ਨੇ ਬੀਤੇ ਦਿਨੀ ਸਰਬ ਸੰਮਤੀ ਨਾਲ ਪਾਵਰ ਕੌਮ ਵੱਲੋਂ ਪਿੰਡ ਵਿਚ ਬਿਜਲੀ ਦੇ ਲਗਾਏ ਜਾ ਰਹੇ ਸਮਾਰਟ ਮੀਟਰਾਂ ਨੂੰ ਨਾ ਲੱਗਣ ਦੇਣ ਦਾ ਮਤਾ ਪਾਸ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਦਿੱਲੀ ਦੀਆਂ ਬਰੂਹਾਂ ਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚਾ ਵੱਲੋਂ ਕੀਤੇ ਗਏ ਸੰਘਰਸ਼ ਦੀ ਸਮਾਪਤੀ ਮੌਕੇ ਬਿਜਲੀ ਬਿਲ 2020 ਨੂੰ ਵੀ ਰੱਦ ਕਰ ਦਿੱਤਾ ਗਿਆ ਸੀ ਪਰ ਇਸਦੇ ਬਾਵਜੂਦ ਸੂਬਾ ਸਰਕਾਰ ਦੇ ਇਸ਼ਾਰੇ ’ਤੇ ਬਿਜਲੀ ਦਾ ਨਿੱਜੀਕਰਨ ਦੇ ਇਰਾਦੇ ਨਾਲ ਸੂਬਾ ਸਰਕਾਰ ਵੱਲੋਂ ਪਿੰਡਾਂ ਤੇ ਸ਼ਹਿਰਾਂ ਵਿਚ ਬਿਜਲੀ ਦੇ ਸਮਾਰਟ ਮੀਟਰ ਲਗਾਏ ਜਾ ਰਹੇ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਮੀਟਰ ਨਹੀਂ ਲੱਗਣ ਦਿੱਤੇ ਜਾਣਗੇ ਜੇਕਰ ਕੋਈ ਪਾਵਰਕਾਮ ਦਾ ਕਰਮਚਾਰੀ ਬਿਜਲੀ ਦੇ ਮੀਟਰ ਲਗਾਉਣ ਆਉਂਦਾ ਹੈ ਤਾਂ ਪਿੰਡ ਵਾਸੀਆਂ ਵੱਲੋਂ ਉਸਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ।