ਸੈਣੀ ਸੰਮੇਲਨ ਦੀਆਂ ਤਿਆਰੀਆਂ ਦੀ ਲਾਮਬੰਦੀ ਸਬੰਧੀ ਮੀਟਿੰਗ
ਸੈਣੀ ਸੰਮੇਲਨ ਦੀਆਂ ਤਿਆਰੀਆਂ ਦੀ ਲਾਮਬੰਦੀ ਸਬੰਧੀ ਮੀਟਿੰਗ
Publish Date: Sat, 16 May 2026 04:57 PM (IST)
Updated Date: Sat, 16 May 2026 05:00 PM (IST)

ਫੋਟੋ 16ਪੀਟੀਐਲ: 15 ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਰਾਜਪੁਰਾ ਵਿਖੇ ਅੱਜ ਸੈਣੀ ਸਮਾਜ ਵੈਲਫੇਅਰ ਕਮੇਟੀ ਸਰਕਲ ਰਾਜਪੁਰਾ ਦੀ ਮੀਟਿੰਗ ਕਮੇਟੀ ਦੇ ਪ੍ਰਧਾਨ ਜਤਿੰਦਰ ਸਿੰਘ ਰੋਮੀ ਅਤੇ ਸਰਪ੍ਰਸਤ ਰਿਟਾ. ਇੰਸਪੈਕਟਰ ਮਹਿੰਦਰ ਸਿੰਘ ਦੀ ਅਗਵਾਈ ਹੇਠ ਰੱਖੀ ਗਈ। ਮੀਟਿੰਗ ਵਿਚ ਵਿਸ਼ੇਸ਼ ਤੌਰ ’ਤੇ ਚੇਅਰਮੈਨ ਜਸਵਿੰਦਰ ਸਿੰਘ ਜੈਲਦਾਰ ਸ਼ਾਮਦੂ, ਖ਼ਜ਼ਾਨਚੀ ਦਵਿੰਦਰ ਚੌਧਰੀ ਨੀਟਾ, ਮਨੀਸ਼ ਕੁਮਾਰ, ਗੁਰਪ੍ਰੀਤ ਸਿੰਘ ਬਿੱਟੂ, ਅਮਨ ਸੈਣੀ ਸਰਪੰਚ ਪਿੰਡ ਨਲਾਸ, ਬਲਾਕ ਸੰਮਤੀ ਮੈਂਬਰ ਗੁਰਮੀਤ ਸਿੰਘ ਉੱਪਲਹੇੜੀ, ਕਮਲਜੀਤ ਸਿੰਘ ਸਰਪੰਚ ਦਬਾਲੀ, ਕੁਲਵਿੰਦਰ ਸਿੰਘ ਸਰਪੰਚ ਨੱਤਿਆਂ, ਜੋਰਾਵਰ ਸਿੰਘ ਸੈਣੀ, ਸਿਮਰਨਜੀਤ ਸਿੰਘ ਉਪਲਹੇੜੀ, ਪਰਮਵੀਰ ਸਿੰਘ ਨਲਾਸ, ਸਰਬਜੀਤ ਸਿੰਘ ਸੈਣੀ, ਕੈਪਟਨ ਪਰਮਜੀਤ ਸਿੰਘ ਸਰਪੰਚ ਗਾਜੀਪੁਰ ਸਮੇਤ ਸੈਣੀ ਭਾਈਚਾਰੇ ਨਾਲ ਸੰਬੰਧਿਤ ਲੋਕਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਮੀਟਿੰਗ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਹੋਇਆਂ ਸੈਣੀ ਸਮਾਜ ਵੈਲਫੇਅਰ ਕਮੇਟੀ ਦੇ ਪ੍ਰਧਾਨ ਜਤਿੰਦਰ ਸਿੰਘ ਰੋਮੀ ਅਬਰਾਵਾਂ ਤੇ ਸਰਪ੍ਰਸਤ ਇੰਸਪੈਕਟਰ ਰਿਟਾਇਰਡ ਮਹਿੰਦਰ ਸਿੰਘ ਨੇ ਦੱਸਿਆ ਕਿ ਸੈਣੀ ਸਮਾਜ ਵੱਲੋਂ 6 ਜੂਨ 2026 ਨੂੰ ਰਾਜਪੁਰਾ ਨੇੜਲੇ ਪਿੰਡ ਨਲਾਸ ਦੇ ਪੰਚਾਇਤੀ ਮੈਰਿਜ ਪੈਲੇਸ ਵਿਖੇ ਸੈਣੀ ਸੰਮੇਲਨ ਕਰਵਾਇਆ ਜਾ ਰਿਹਾ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਉੱਤੇ ਮੁੱਖ ਮੰਤਰੀ ਹਰਿਆਣਾ ਨਾਇਬ ਸਿੰਘ ਸੈਣੀ ਪੁਜ ਰਹੇ ਹਨ ਅਤੇ ਇਸ ਤੋਂ ਇਲਾਵਾ ਵਿਸ਼ੇਸ਼ ਮਹਿਮਾਨ ਤੇ ਵੱਜੋਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ, ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਵੀਰ ਸਿੰਘ, ਜੈਤੋ ਵਿਧਾਇਕ ਅਮੋਲਕ ਸਿੰਘ, ਸਾਬਕਾ ਵਿਧਾਇਕ ਬੱਦੀ ਦਰਸ਼ਨ ਸਿੰਘ ਸੈਣੀ, ਸਾਬਕਾ ਵਿਧਾਇਕ ਨਵਾਂ ਸ਼ਹਿਰ ਅੰਗਦ ਸੈਣੀ ਪੁੱਜ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਸੈਣੀ ਸੰਮੇਲਨ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਹਰਿਆਣਾ ਨਾਇਬ ਸਿੰਘ ਸੈਣੀ ਦੇ ਸਾਹਮਣੇ ਸੈਣੀ ਸਮਾਜ ਸਬੰਧੀ ਮੰਗਾਂ ਬਾਰੇ ਮੰਗ ਪੱਤਰ ਵੀ ਸੌਂਪਿਆ ਜਾਵੇਗਾ ਅਤੇ ਸੰਮੇਲਨ ਦੌਰਾਨ ਮੁੱਖ ਮਹਿਮਾਨ ਸਣੇ ਵਿਸ਼ੇਸ਼ ਮਹਿਮਾਨਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਚੇਅਰਮੈਨ ਜਸਵਿੰਦਰ ਸਿੰਘ ਜੈਲਦਾਰ ਨੇ ਦੱਸਿਆ ਉਕਤ ਕਰਵਾਏ ਜਾ ਰਹੇ ਸੈਣੀ ਸੰਮੇਲਨ ਦੀ ਲਾਮਬੰਦੀ ਸਬੰਧੀ ਹਲਕਾ ਰਾਜਪੁਰਾ ਅਤੇ ਨੇੜਲੇ ਵਿਧਾਨ ਸਭਾ ਹਲਕਿਆਂ ’ਚ ਰਹਿੰਦੇ ਸੈਣੀ ਸਮਾਜ ਦੇ ਮੋਹਤਬਰ ਵਿਅਕਤੀਆਂ ਦੇ ਨਾਲ ਮੀਟਿੰਗਾਂ ਕਰਕੇ ਸੰਮੇਲਨ ’ਚ ਵੱਡੀ ਗਿਣਤੀ ਦੇ ਵਿੱਚ ਸ਼ਮੂਲੀਅਤ ਕਰਵਾਈ ਜਾਵੇਗੀ।