ਸਫਾਈ ਕਰਮਚਾਰੀਆਂ ਦੀ ਹੜਤਾਲ ਅੱਜ 7ਵੇਂ ਦਿਨ ਵੀ ਜਾਰੀ
ਸਫਾਈ ਕਰਮਚਾਰੀਆਂ ਦੀ ਹੜਤਾਲ ਅੱਜ 7ਵੇਂ ਦਿਨ ਵੀ ਜਾਰੀ
Publish Date: Tue, 12 May 2026 04:57 PM (IST)
Updated Date: Tue, 12 May 2026 05:00 PM (IST)

ਪੱਤਰ ਪ੍ਰੇਰਕ,ਪੰਜਾਬੀ ਜਾਗਰਣ, ਸਨੌਰ : ਸਫਾਈ ਕਰਮਚਾਰੀਆਂ ਦੀ ਹੜਤਾਲ ਅੱਜ 7ਵੇ ਦਿਨ ਵੀ ਜਾਰੀ ਰਹੀ ਸਫਾਈ ਸੇਵਕ ਐਂਡ ਅਦਰ ਵਰਕਰ ਯੂਨੀਅਨ ਅਤੇ ਦੀ ਕਲਾਸ ਫੋਰਥ ਇੰਪਲਾਈਜ਼ ਯੂਨੀਅਨ ਨਗਰ ਕੌਂਸਲ ਸਨੋਰ ਸਾਂਝੇ ਤੌਰ ਤੇ ਹੜਤਾਲ ਦਾ ਸਮਰਥਨ ਕਰਦੇ ਹੋਏ ਨਗਰ ਕੌਂਸਲ ਦਫ਼ਤਰ ਦੇ ਬਾਹਰ ਸਾਰੇ ਸਮੂਹ ਸਫਾਈ ਸੇਵਕਾਂ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ 7ਵੇਂ ਦਿਨ ਵੀ ਜਾਰੀ ਰਹੀ ਅੱਜ ਸਫਾਈ ਕਰਮਚਾਰੀਆਂ ਵੱਲੋਂ ਬੱਸ ਸਟੈਂਡ ਸਨੋਰ ਤੋਂ ਲੈ ਕੇ ਬੋਲੜ ਚੌਂਕ ਤੱਕ ਪੰਜਾਬ ਸਰਕਾਰ ਦੇ ਖ਼ਿਲਾਫ਼ ਇਕ ਰੋਸ ਰੈਲੀ ਕੱਢੀ ਗਈ। ਮੁੱਖ ਮੰਗਾਂ ਕੱਚੇ ਮੁਲਾਜ਼ਮ ਪੱਕੇ ਕਰਨੇ ਤੇ ਘੱਟੋ ਘੱਟ ਤਨਖਾਹ 30 ਹਜ਼ਾਰ ਰੁਪਏ ਕਰਨਾ ਇਸ ਹੜਤਾਲ ਦੀ ਅਗਵਾਈ ਕਰਦੇ ਆਂ ਪ੍ਰਧਾਨ ਨੰਦ ਲਾਲ ਨੇ ਕਿਹਾ ਕਿ ਜੇਕਰ ਇਹ ਮੰਗਾਂ ਨਾ ਮੰਗੀਆਂ ਗਈਆਂ ਤਾਂ ਇਹ ਧਰਨਾ ਅਣਮਿਥੇ ਸਮੇਂ ਤੱਕ ਜਾਰੀ ਰਹੇਗਾ। ਇਸ ਮੌਕੇ ਪ੍ਰਧਾਨ ਅਜੇ ਕੁਮਾਰ ਹੈਪੀ, ਮੀਤ ਪ੍ਰਧਾਨ ਵਰਨ ਕੁਮਾਰ, ਸੈਕਟਰੀ ਰਕੇਸ਼ ਕੁਮਾਰ ਬੱਬੂ, ਕੈਸ਼ੀਅਰ ਦੀਪਕ ਕੁਮਾਰ, ਰਾਜ ਕਿਰਨ, ਸੁੰਦਰ ਜੁਗਨ ਲਾਲ, ਕੁਲਦੀਪ ਕੁਮਾਰ, ਕਲਰਕ ਹੰਸਰਾਜ ਵਾਟਰ ਸਪਲਾਈ ਦਵਿੰਦਰ ਸਿੰਘ, ਮੇਟ ਇੰਦਰਪ੍ਰੀਤ ਕੌਰ, ਆਸ਼ੂ ਸਿੰਘਲਾ, ਬਿਕਰਮਜੀਤ ਜਗਦੀਸ਼ ਜੱਗੀ, ਨਰੇਸ਼ ਕੁਮਾਰ, ਨਰਿੰਦਰ ਸਿੰਘ ਹਸਨਪੁਰ ਰੋਕੀ ਅਟਵਾਲ, ਸੰਜੀਵ ਕੁਮਾਰ, ਗੁਰਜੀਤ ਸਿੰਘ, ਰਕੇਸ਼ ਕੁਮਾਰ ਬੰਟੀ, ਸੰਜੀਵ ਕੁਮਾਰ ਅਟਵਾਲ, ਸੰਕਰਪੁਰ ਚਰਨ ਦਾਸ ਬਾਲੂ, ਕੁਲਵੰਤ ਸਿੰਘ ਦੁੰਦੀ ਮਾਜਰਾ ਅਮੀਰ ਚੰਦ ਕਾਠਗੜ੍ਹ ਜਸਵੀਰ ਸਿੰਘ ਨੈਨ ਕਲਾਂ ਗੋਲਡੀ ਮਸਿੰਘਣ ਵੀਰਪਾਲ ਪੰਚੋਲਾ ਸਵਰਨ ਸਿੰਘ ਬੋਲੜ ਕਲਾ ਵਿਸ਼ਾਲ ਕੁਮਾਰ ਸਾਰੇ ਹੀ ਮੈਂਬਰ ਹਾਜ਼ਰ ਸਨ