ਕਾਂਗਰਸੀ ਵਰਕਰਾਂ ਨੇ ਕੇਰਲਾ ਜਿੱਤ ਦੀ ਮਨਾਈ ਖ਼ੁਸ਼ੀ
ਮਮਤਾ ਕਾਂਗਰਸ ਨਾਲ ਸਮਝੌਤਾ ਕਰਦੀ ਤਾਂ ਬੰਗਾਲ ਵਿੱਚ ਜਿੱਤ ਹੋਣੀ ਸੀ ਹੰਕਾਰ ਨੇ ਹਰਾਇਆ:ਸਾਧੂ ਸਿੰਘ ਧਰਮਸੋਤ
Publish Date: Tue, 05 May 2026 05:05 PM (IST)
Updated Date: Tue, 05 May 2026 05:08 PM (IST)

ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ : ਦੇਸ਼ ’ਚ ਹੋਈ ਚਾਰ ਸੂਬਿਆਂ ’ਚ ਵਿਧਾਨ ਸਭਾ ਚੋਣਾਂ ’ਚ ਕੇਰਲਾ ਸੂਬੇ ਅੰਦਰ ਕਾਂਗਰਸ ਦੀ ਹੋਈ ਇਤਿਹਾਸਕ ਜਿੱਤ ਤੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਅਗਵਾਈ ’ਚ ਉਨ੍ਹਾਂ ਦੀ ਰਿਹਾਇਸ਼ ਨਾਭਾ ਵਿਖੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਧਰਮਸੋਤ ਦਾ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਸਾਧੂ ਸਿੰਘ ਧਰਮਸੋਤ ਨੇ ਵਰਕਰਾਂ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਬੰਗਾਲ ਵਿਚ ਮਮਤਾ ਬੈਨਰਜੀ ਦਾ ਹੰਕਾਰ ਲੈ ਬੈਠਿਆ ਜੇਕਰ ਮਮਤਾ ਕਾਂਗਰਸ ਨਾਲ ਸਮਝੌਤਾ ਕਰ ਲੈਂਦੀ ਤਾਂ ਬੰਗਾਲ ਵਿਚ ਮਮਤਾ ਦੀ ਕਾਂਗਰਸ ਨਾਲ ਗੱਠਜੋੜ ਕਰ ਸਰਕਾਰ ਬਣ ਸਕਦੀ ਸੀ। ਉਨ੍ਹਾਂ ਕਿਹਾ ਕਿ ਭਾਵੇਂ ਬੰਗਾਲ ਵਿਚ ਭਾਜਪਾ ਜਿੱਤੀ ਹੈ ਪਰ ਪੰਜਾਬ ਵਿਚ ਲੋਕ ਭਾਜਪਾ ਨੂੰ ਮੂੰਹ ਨਹੀ ਲਗਾਉਣਗੇ ਕਿਉਂਕਿ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਨੀਤੀਆਂ ਤੋਂ ਦੇਸ਼ ਦਾ ਹਰ ਵਰਗ ਦੁਖੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਇਕ ਪਾਸੇ ਸੂਬੇ ਪੰਜਾਬ ਵਿਚ ਚੋਣਾਂ ਲੜ ਕੇ ਸੱਤਾ ਵਿਚ ਰਾਜ ਕਰਨਾ ਚਾਹੁੰਦੀ ਹੈ ਅਤੇ ਦੂਸਰੇ ਪਾਸੇ ਹਰ ਸਮੇਂ ਪੰਜਾਬ ਨਾਲ ਉਸ ਵੱਲੋਂ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾਂਦਾ ਤੇ ਪੰਜਾਬ ਦੇ ਕਿਸਾਨਾਂ ਅਤੇ ਵਪਾਰੀਆਂ ਨੂੰ ਉਨ੍ਹਾਂ ਦੇ ਹੱਕ ਨਹੀਂ ਦਿੱਤੇ ਜਾ ਰਹੇ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਚੇਅਰਮੈਨ ਪਰਮਜੀਤ ਸਿੰਘ ਖੱਟੜਾ, ਸਾਬਕਾ ਚੇਅਰਮੈਨ ਜਗਜੀਤ ਸਿੰਘ ਦੁਲੱਦੀ, ਬਲਾਕ ਪ੍ਰਧਾਨ ਬਿੱਟੂ ਢੀਗੀ, ਸ਼ਹਿਰੀ ਪ੍ਰਧਾਨ ਵਿਵੇਕ ਸਿੰਗਲਾ, ਯੂਥ ਆਗੂ ਗੁਰਦਿੱਤ ਸੇਠ, ਸੰਮਤੀ ਮੈਂਬਰ ਇੰਦਰਜੀਤ ਸਿੰਘ ਚੀਕੂ, ਦੀਪਾ ਨਾਭਾ, ਮਹਿਲਾ ਪ੍ਰਧਾਨ ਕਮਲੇਸ ਕੌਰ ਗਿੱਲ, ਮਨਜਿੰਦਰ ਜਿੰਦਰੀ ਵਾਇਸ ਪ੍ਰਧਾਨ ਯੂਥ ਕਾਂਗਰਸ, ਕੌਂਸਲਰ ਅਸ਼ੋਕ ਬਿੱਟੂ, ਤੇਜਿੰਦਰ ਸਿੰਘ ਸੇਠੀ, ਕੌਂਸਲਰ ਸਨੀ, ਸੁਨੀਤਾ ਰਾਣੀ, ਨਰੇਸ਼ ਸ਼ਰਮਾ, ਬਾਬਾ ਬਚਿੱਤਰ ਸਿੰਘ, ਅਜੈਬ ਜੈਬੂ ਤੋ ਇਲਾਵਾ ਵੱਡੀ ਗਿਣਤੀ ਆਗੂ ਤੇ ਵਰਕਰ ਮੌਜੂਦ ਸਨ।