ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੇ ਧਰਨਾ ਦਿੱਤਾ
ਜਰੂਰੀ ਐਡ ਪਾਰਟੀ : ਸ਼੍ਰੋਮਣੀ
Publish Date: Wed, 05 Nov 2025 05:01 PM (IST)
Updated Date: Wed, 05 Nov 2025 05:04 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦਾ ਇਕ ਵਫ਼ਦ ਸਾਬਕਾ ਐੱਮਪੀ ਪ੍ਰੇਮ ਸਿੰਘ ਚੰਦੂਮਾਜਰਾ,ਗੁਰਜੀਤ ਸਿੰਘ ਤਲਵੰਡੀ ਜਨਰਲ ਸਕੱਤਰ, ਤਜਿੰਦਰ ਸਿੰਘ ਪੰਨੂ ਤੇ ਵਿਦਿਆਰਥੀ ਜਥੇਬੰਦੀ ਸੱਥ ਦੇ ਆਗੂ ਜੋਧ ਸਿੰਘ, ਅਨਮੋਲ ਰਤਨ ਸਿੰਘ, ਸਰਦਾਰ ਅਸਮੀਤ ਸਿੰਘ ਮੀਤ ਪ੍ਰਧਾਨ ਨੇ ਰਲ ਕੇ ਪੰਜਾਬ ਯੂਨੀਵਰਸਿਟੀ ਦੇ ਗੇਟ ਨੰਬਰ ਦੋ ਦੇ ਅੱਗੇ ਗੇਟ ਨੂੰ ਬੰਦ ਕਰਕੇ ਧਰਨੇ ਦਾ ਪ੍ਰਦਰਸ਼ਨ ਕੀਤਾ ਅਤੇ ਸੈਨੇਟ ਨੂੰ ਮੁੜ ਬਹਾਲ ਕਰਨ ਲਈ ਮੰਗ ਕੀਤੀ ਗਈ। ਪ੍ਰੇਮ ਸਿੰਘ ਚੰਦੂਮਾਜਰਾ, ਗੁਰਜੀਤ ਸਿੰਘ ਤਲਵੰਡੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦਾ ਸੁਨੇਹਾ ਦਿੰਦੇ ਹੋਏ ਧਰਨੇ ਵਿਚ ਬੈਠੇ ਵਿਦਿਆਰਥੀਆਂ ਨੂੰ ਭਰੋਸਾ ਦਿਵਾਇਆ ਕਿ ਅਕਾਲੀ ਦਲ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਕੇਂਦਰ ਸਰਕਾਰ ਦੀ ਤਾਨਾਸ਼ਾਹੀ ਦੇ ਖਿਲਾਫ ਪੰਜਾਬ ਯੂਨੀਵਰਸਿਟੀ ਦੇ ਲੋਕਤੰਤਰਿਕ ਹੱਕਾਂ ਨੂੰ ਬਹਾਲ ਕਰਾਉਣ ਲਈ ਹਰ ਤਰ੍ਹਾਂ ਦੇ ਸੰਘਰਸ਼ ਵਿਚ ਵੱਧ ਚੜ੍ਹ ਕੇ ਵਿਦਿਆਰਥੀ ਤੇ ਸੈਨੇਟ ਮੈਂਬਰਾਂ ਦੇ ਨਾਲ ਖੜੀ ਹੈ।ਉਨਾਂ ਨੇ ਕਿਹਾ ਕਿ ਇਹ ਸਾਂਝਾ ਮੁੱਦਾ ਹੈ ਇਸ ਲਈ ਇੱਕ ਵੱਡਾ ਪਲੇਟਫਾਰਮ ਤਿਆਰ ਕਰਨ ਦੀ ਜ਼ਰੂਰਤ ਹੈ ਅਸੀਂ ਵਿਦਿਆਰਥੀਆਂ ਵੱਲੋਂ ਕੋਈ ਵੀ ਜੋ ਪ੍ਰੋਗਰਾਮ ਉਲੀਕਿਆ ਜਾਵੇਗਾ ਉਹਨਾਂ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇਗੀ।ਅਸੀਂ 24 ਘੰਟੇ ਉਨਾਂ ਦੇ ਹਰ ਤਰ੍ਹਾਂ ਨਾਲ ਹਾਂ ਤੇ ਉਨ੍ਹਾਂ ਨੂੰ ਭਰੋਸਾ ਦਵਾਉਂਦੇ ਹਾਂ ਵੀ ਜਦ ਤੱਕ ਇਹ ਮਸਲਾ ਹੱਲ ਨਹੀਂ ਹੋਵੇਗਾ। ਸ਼੍ਰੋਮਣੀ ਅਕਾਲੀ ਦਲ ਪੁੰਨਰ ਸੁਰਜੀਤ ਪਿੱਛੇ ਨਹੀਂ ਹਟੇਗਾ। ਇਸ ਮੌਕੇ ਚਰਨਜੀਤ ਸਿੰਘ ਖਾਲਸਪਰ, ਨਿਰਮਲ ਸਿੰਘ ਸਾਦੀਪੁਰ, ਹਰੀ ਸਿੰਘ ਚਮਕ, ਮਾਸਟਰ ਅਜੀਤ ਸਿੰਘ, ਅਮਰਜੀਤ ਸਿੰਘ ਮੈਨੇਜਰ, ਜਗਦੀਸ ਸਿੰਘ ਬੈਂਸ,ਮਲਕੀਤ ਸਿੰਘ ਰੈਲੋ ਵੀ ਮੌਜੂਦ ਸਨ।