ਭਾਜਪਾ ਉਮੀਦਵਾਰ ਰੰਜਨਾ ਵਰਮਾ ਸਭ ਤੋਂ ਵੱਡੇ ਮਾਰਜਨ ਨਾਲ ਜਿੱਤ ਅਤੇ ਰੁਪਿੰਦਰ ਸੰਧੂ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਰਾਜਪੁਰਾ ਨਗਰ ਕੌਂਸਲ ਦੇ 29 ਮਈ ਨੂੰ ਆਏ ਨਤੀਜਿਆਂ ’ਚ ਜਿੱਥੇ ਭਾਜਪਾ ਕੁੱਲ 31 ਵਾਰਡਾਂ ’ਚੋਂ 9 ਵਾਰਡਾਂ ’ਚ ਜਿੱਤ ਦਰਜ ਕਰਵਾਉਣ ’ਚ ਕਾਮਯਾਬ ਰਹੀ ਹੈ ਉੱਥੇ ਸਭ ਤੋਂ ਵੱਧ ਮਾਰਜਨ ਅਤੇ ਇਕ ਤਰਫਾ ਮੁਕਾਬਲੇ ਦੇ ਨਾਲ ਜੇਤੂ ਰਹੀ ਭਾਜਪਾ ਉਮੀਦਵਾਰ ਰੰਜਨਾ ਵਰਮਾ ਅਤੇ ਨਗਰ ਕੌਂਸਲ ਦੇ ਪ੍ਰਧਾਨ ਦੇ ਪੁੱਤਰ ਨੂੰ ਮਾਤ ਦੇਣ ਵਾਲੇ ਰੁਪਿੰਦਰ ਸਿੰਘ ਸੰਧੂ ਦੇ ਨਤੀਜਿਆਂ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਜਾਣਕਾਰੀ ਦੇ ਅਨੁਸਾਰ ਭਾਜਪਾ ਹਲਕਾ ਰਾਜਪੁਰਾ ਦੇ ਇੰਚਾਰਜ ਜਗਦੀਸ਼ ਕੁਮਾਰ ਜੱਗਾ ਵੱਲੋਂ ਵਾਰਡ ਨੰਬਰ 9 ਤਾਂ ਉਹ ਆਪਣੀ ਪਤਨੀ ਰੰਜਨਾ ਵਰਮਾ ਨੂੰ ਭਾਜਪਾ ਦੀ ਤਰਫੋਂ ਚੋਣ ਮੈਦਾਨ ’ਚ ਉਤਾਰਿਆ ਗਿਆ ਸੀ। ਜਿਸ ਕਾਰਨ ਚੋਣਾਂ ਦੇ ਆਏ ਨਤੀਜਿਆਂ ’ਚ ਰੰਜਨਾ ਵਰਮਾ ਨੂੰ ਕੁੱਲ 2772 ਵੋਟਾਂ ’ਚੋਂ 2294 ਵੋਟਾਂ ਪ੍ਰਾਪਤ ਹੋਈਆਂ ਜਦ ਕਿ ਉਨ੍ਹਾਂ ਦੇ ਵਿਰੋਧੀ ਆਮ ਆਦਮੀ ਪਾਰਟੀ ਦੀ ਉਮੀਦਵਾਰ ਰਮਾ ਚਾਵਲਾ ਨੂੰ 204 ਵੋਟਾਂ, ਕਾਂਗਰਸ ਪਾਰਟੀ ਦੇ ਉਮੀਦਵਾਰ ਇਨ੍ਹਾਂ ਨੂੰ 132 ਵੋਟਾਂ ਤੇ ਆਜ਼ਾਦ ਉਮੀਦਵਾਰ ਕੋਮਲ ਨੂੰ ਤਾਂ ਸਿਰਫ ਦੋ ਵੋਟਾਂ ਹੀ ਪ੍ਰਾਪਤ ਹੋਈਆਂ। ਇਸ ਤਰ੍ਹਾਂ 24 ਵੋਟਾਂ ਨੋਟਾ ਅਤੇ 116 ਵੋਟਾਂ ਰਿਜੈਕਟ ਪਾਈਆਂ ਗਈਆਂ। ਇਸ ਤਰ੍ਹਾਂ ਉਹ ਆਪਣੇ ਵਿਰੋਧੀ ਨੂੰ ਸਭ ਤੋਂ ਵੱਡੇ 2090 ਵੋਟਾਂ ਦੇ ਵੱਡੇ ਮਾਰਜਨ ਦੇ ਨਾਲ ਹਰਾਉਣ ਦੇ ਵਿੱਚ ਕਾਮਯਾਬ ਰਹੇ ਅਤੇ ਤੀਜੀ ਵਾਰ ਕੌਂਸਲਰ ਚੁਣੇ। ਜਿਸ ਤੋਂ ਜਾਪਦਾ ਹੈ ਕਿ ਇਸ ਵਾਰਡ ਦੇ ਵਿੱਚ ਭਾਜਪਾ ਦੇ ਹੱਕ ’ਚ ਇੱਕ ਤਰਫਾ ਮੁਕਾਬਲਾ ਹੀ ਸੀ। ਇਸ ਤਰ੍ਹਾਂ ਵਾਰਡ ਨੰਬਰ 12 ’ਚ ਭਾਜਪਾ ਦੀ ਤਰਫੋਂ ਰੁਪਿੰਦਰ ਸਿੰਘ ਰੂਬੀ ਸੰਧੂ ਜੋ ਕਿ ਅਨਾਜ ਮੰਡੀ ਰਾਜਪੁਰਾ ਦੇ ਸਾਬਕਾ ਪ੍ਰਧਾਨ, ਅਮਰਦੀਪ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸਣੇ ਬਲਾਕ ਸੰਮਤੀ ਮੈਂਬਰ ਵੀ ਰਹਿ ਚੁੱਕੇ ਹਨ ਅਤੇ ਪੇਸ਼ੇ ਪੱਖੋਂ ਬਿਜਨਸਮੈਨ ਹਨ, ਨੂੰ ਪਹਿਲੀ ਵਾਰ ਕੌਂਸਲਰ ਦੀ ਚੋਣ ਮੈਦਾਨ ’ਚ ਉਤਾਰਿਆ ਗਿਆ ਸੀ। ਉਨ੍ਹਾਂ ਦੇ ਮੁਕਾਬਲੇ ’ਚ ਕਾਂਗਰਸ ਪਾਰਟੀ ਦੀ ਤਰਫੋਂ ਰਾਜਪੁਰਾ ਨਗਰ ਕੌਂਸਲ ਦੇ ਲਗਾਤਾਰ 10 ਸਾਲ ਪ੍ਰਧਾਨ ਰਹਿ ਚੁੱਕੇ ਨਰਿੰਦਰ ਸ਼ਾਸਤਰੀ ਦੇ ਸਪੁੱਤਰ ਈਸ਼ਾਨ ਮੁਡੇਜਾਂ ਨੂੰ ਚੋਣ ਮੈਦਾਨ ’ਚ ਸਨ। ਪਰ ਜਦੋਂ ਚੋਣ ਨਤੀਜੇ ਆਏ ਤਾਂ ਉਸਦੇ ’ਚ ਭਾਜਪਾ ਦੇ ਰੁਪਿੰਦਰ ਸਿੰਘ ਸੰਧੂ ਨੂੰ ਕੁੱਲ ਕੋਲ ਹੋਈਆਂ 1217 ਵੋਟਾਂ ’ਚੋਂ 631 ਵੋਟਾਂ ਪ੍ਰਾਪਤ ਹੋਈਆਂ ਅਤੇ ਉਹ ਆਪਣੇ ਵਿਰੋਧੀ ਨੂੰ 277 ਵੋਟਾਂ ਦੇ ਫਰਕ ਨਾਲ ਹਰਾ ਕੇ ਜੇਤੂ ਰਹੇ, ਜਦ ਕਿ ਕਾਂਗਰਸੀ ਉਮੀਦਵਾਰ ਈਸ਼ਾਨ ਮੁਡੇਜਾ 354 ਵੋਟਾਂ, ਆਪ ਦੇ ਸੁਨੀਲ ਕੁਮਾਰ ਨੂੰ 142 ਵੋਟਾਂ ਜਦਕਿ ਅਕਾਲੀ ਦਲ ਦੇ ਸਿਕੰਦਰ ਸਿੰਘ ਨੂੰ ਸਿਰਫ 7 ਵੋਟਾਂ ਉੱਤੇ ਸਬਰ ਕਰਨਾ ਪਿਆ। ਇਸ ਮੌਕੇ ਰੁਪਿੰਦਰ ਸਿੰਘ ਸੰਧੂ ਨੇ ਵੋਟਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਜਿੱਤ ਦੇ ਪਿੱਛੇ ਭਾਜਪਾ ਹਲਕਾ ਇੰਚਾਰਜ ਜਗਦੀਸ਼ ਕੁਮਾਰ ਜੱਗਾ ਦੀ ਬੜੀ ਮਿਹਨਤ ਰਹੀ ਹੈ।