ਲਾਇਨਜ਼ ਕਲੱਬ ਰੋਇਲ ਦੇ ਜਸਪਾਲ ਸਿੰਗਲਾ ਪ੍ਰਧਾਨ ਬਣੇ
ਲਾਇਨਜ਼ ਕਲੱਬ ਰੋਇਲ ਦੇ ਜਸਪਾਲ ਸਿੰਗਲਾ ਪ੍ਰਧਾਨ, ਸਾਹਿਲ ਬਾਂਸਲ ਸੈਕਟਰੀ ਚੁਣੇ
Publish Date: Sun, 10 May 2026 04:21 PM (IST)
Updated Date: Sun, 10 May 2026 04:24 PM (IST)
ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਲਾਇਨਜ਼ ਕਲੱਬ ਰੋਇਲ ਪਾਤੜਾਂ ਦੀ ਮੀਟਿੰਗ ਹੋਈ, ਜਿਸ ਚ ਸਾਲ 2026-27 ਲਈ ਕਾਰਜਕਾਰਨੀ ਟੀਮ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਇਸ ਚੋਣ ਦੌਰਾਨ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਕਲੱਬ ਦੇ ਮੈਂਬਰਾਂ ਵਲੋਂ ਸਰਬ ਸੰਮਤੀ ਨਾਲ ਲਏ ਗਏ ਫੈਸਲੇ ਅਨੁਸਾਰ ਸੀਨੀਅਰ ਮੈਂਬਰ ਜਸਪਾਲ ਸਿੰਗਲਾ ਜੱਸੀ ਨੂੰ ਕਲੱਬ ਦਾ ਨਵਾਂ ਪ੍ਰਧਾਨ ਚੁਣਿਆ ਗਿਆ ਹੈ। ਇਸੇ ਤਰ੍ਹਾਂ ਸ਼ੈਲੀ ਮੋਟਰਜ਼ ਦੇ ਸਾਹਿਲ ਬਾਂਸਲ ਨੂੰ ਸੈਕਟਰੀ ਦੀ ਜ਼ਿੰਮੇਵਾਰੀ ਦਿੱਤੀ ਗਈ ਅਤੇ ਅਮਿਤ ਗੋਇਲ (ਸਪੁੱਤਰ ਪੱਪੂ ਪ੍ਰਧਾਨ) ਨੂੰ ਕਲੱਬ ਦਾ ਨਵਾਂ ਕੈਸ਼ੀਅਰ ਨਿਯੁਕਤ ਕੀਤਾ ਗਿਆ। ਨਵੀਂ ਚੁਣੀ ਗਈ ਟੀਮ ਨੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਸੰਸਥਾ ਦੇ ਸਮਾਜ ਸੇਵੀ ਕੰਮਾਂ ਨੂੰ ਹੋਰ ਅੱਗੇ ਵਧਾਉਣਗੇ ਅਤੇ ਮਨੁੱਖਤਾ ਦੀ ਸੇਵਾ ਲਈ ਹਮੇਸ਼ਾ ਤਤਪਰ ਰਹਿਣਗੇ। ਨਵੀਂ ਨਿਯੁਕਤੀ ਤੇ ਇਲਾਕੇ ਦੀਆਂ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਚੁਣੀ ਗਈ ਟੀਮ ਨੂੰ ਵਧਾਈ ਦਿੱਤੀ।