Road Accident : ਫਤਹਿਗੜ੍ਹ ਸਾਹਿਬ 'ਚ ਦੋ ਕੈਂਟਰਾਂ ਦੀ ਭਿਆਨਕ ਟੱਕਰ, ਕਲੀਨਰ ਦੀ ਮੌਤ
ਕੈਂਟਰ ਲੈ ਕੇ ਉਹ ਦੋਵੇਂ ਜਦੋਂ ਸਰਹਿੰਦ ਜੀਟੀ ਰੋਡ ਦੇ ਤਰਖਾਣਮਾਜਰਾ ਟੀ ਪੁਆਇੰਟ ਨਜ਼ਦੀਕ ਪਹੁੰਚੇ ਤਾਂ ਉਨ੍ਹਾਂ ਦੇ ਅੱਗੇ ਜਾ ਰਹੇ ਕੈਂਟਰ ਦੇ ਡਰਾਈਵਰ ਨੇ ਕੈਂਟਰ ਨੂੰ ਸੜਕ ਵਿਚਾਲੇ ਬਰੇਕ ਲਗਾ ਕੇ ਇੱਕਦਮ ਰੋਕ ਦਿੱਤਾ ਜਿਸ ਕਾਰਨ ਉਹਨਾਂ ਦਾ ਕੈਂਟਰ ਅਚਾਨਕ ਅੱਗੇ ਰੁਕੇ ਕੈਂਟਰ ਦੇ ਪਿੱਛੇ ਜ਼ੋਰ ਨਾਲ ਟਕਰਾਇਆ।
Publish Date: Tue, 28 Apr 2026 06:20 PM (IST)
Updated Date: Tue, 28 Apr 2026 06:24 PM (IST)
ਫ਼ਤਹਿਗੜ੍ਹ ਸਾਹਿਬ : ਸਰਹਿੰਦ ਜੀਟੀ ਰੋਡ 'ਤੇ ਦੋ ਕੈਂਟਰਾਂ ਦੇ ਆਪਸ ਵਿੱਚ ਟਕਰਾ ਜਾਣ ਕਾਰਨ ਇੱਕ ਕੈਂਟਰ ਦੇ ਕੈਬਿਨ ਵਿੱਚ ਬੁਰੀ ਤਰ੍ਹਾਂ ਫਸੇ ਕਲੀਨਰ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਲੁਧਿਆਣਾ ਤੋਂ ਜ਼ੀਰਕਪੁਰ ਜਾ ਰਿਹਾ ਇੱਕ ਕੈਂਟਰ ਜਿਸ ਨੂੰ ਰਾਕੇਸ਼ ਕੁਮਾਰ ਵਾਸੀ ਜ਼ੀਰਕਪੁਰ ਚਲਾ ਸੀ ਤੇ ਹਰਜੀਤ ਸਿੰਘ(27) ਵਾਸੀ ਸਮਰਾਲਾ(ਲੁਧਿਆਣਾ) ਉਸਦੇ ਨਾਲ ਕਲੀਨਰ ਵਜੋਂ ਸਵਾਰ ਸੀ। ਕੈਂਟਰ ਲੈ ਕੇ ਉਹ ਦੋਵੇਂ ਜਦੋਂ ਸਰਹਿੰਦ ਜੀਟੀ ਰੋਡ ਦੇ ਤਰਖਾਣਮਾਜਰਾ ਟੀ ਪੁਆਇੰਟ ਨਜ਼ਦੀਕ ਪਹੁੰਚੇ ਤਾਂ ਉਨ੍ਹਾਂ ਦੇ ਅੱਗੇ ਜਾ ਰਹੇ ਕੈਂਟਰ ਦੇ ਡਰਾਈਵਰ ਨੇ ਕੈਂਟਰ ਨੂੰ ਸੜਕ ਵਿਚਾਲੇ ਬਰੇਕ ਲਗਾ ਕੇ ਇੱਕਦਮ ਰੋਕ ਦਿੱਤਾ ਜਿਸ ਕਾਰਨ ਉਹਨਾਂ ਦਾ ਕੈਂਟਰ ਅਚਾਨਕ ਅੱਗੇ ਰੁਕੇ ਕੈਂਟਰ ਦੇ ਪਿੱਛੇ ਜ਼ੋਰ ਨਾਲ ਟਕਰਾਇਆ। ਕਲੀਨਰ ਹਰਜੀਤ ਸਿੰਘ ਕੈਂਟਰ ਦੇ ਕੈਬਿਨ ਵਿੱਚ ਬੁਰੀ ਤਰ੍ਹਾਂ ਫਸ ਗਿਆ ਜਿਸ ਨੂੰ ਰਾਹਗੀਰਾਂ ਵੱਲੋਂ ਬੜੀ ਮੁਸ਼ੱਕਤ ਮਗਰੋਂ ਬਾਹਰ ਕੱਢਿਆ ਗਿਆ ਪਰ ਉਦੋਂ ਤੱਕ ਹਰਜੀਤ ਸਿੰਘ ਦੀ ਮੌਤ ਹੋ ਚੁੱਕੀ ਸੀ।
ਜਦੋਂ ਕਿ ਕੈਂਟਰ ਚਾਲਕ ਰਾਕੇਸ਼ ਕੁਮਾਰ ਦਾ ਮਾਮੂਲੀ ਸੱਟਾਂ ਲੱਗਣ ਕਾਰਨ ਬਚਾਅ ਹੋ ਗਿਆ।ਰਾਕੇਸ਼ ਕੁਮਾਰ ਦੇ ਬਿਆਨਾਂ ਤੇ ਕੈਂਟਰ ਦੇ ਨਾਮਾਲੂਮ ਡਰਾਈਵਰ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਥਾਣਾ ਸਰਹਿੰਦ ਦੀ ਪੁਲਿਸ ਵੱਲੋਂ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ।