ਸੜਕ ਹਾਦਸੇ ’ਚ ਵਿਛੜੇ ਮਾਸੂਮ ਬੱਚਿਆਂ ਨੂੰ ਸ਼ਰਧਾਂਜਲੀ
ਸਮਾਣਾ ਸੜਕ ਹਾਦਸੇ ਵਿੱਚ ਵਿਛੜੇ ਮਾਸੂਮ ਬੱਚਿਆਂ ਨੂੰ ਸ਼ਰਧਾਂਜਲੀ
Publish Date: Thu, 07 May 2026 05:56 PM (IST)
Updated Date: Fri, 08 May 2026 04:12 AM (IST)
ਭਾਰਤ ਭੂਸ਼ਣ ਗੋਇਲ ਪੰਜਾਬੀ ਜਾਗਰਣ ਸਮਾਣਾ : ਐੱਸਆਰਐੱਸ ਵਿੱਦਿਆਪੀਠ ਦੇ ਮੈਨੇਜਮੈਂਟ, ਪ੍ਰਿੰਸੀਪਲ, ਸਟਾਫ ਤੇ ਵਿਦਿਆਰਥੀਆਂ ਵੱਲੋਂ ਪਿਛਲੇ ਸਾਲ 7 ਮਈ ਨੂੰ ਸਮਾਣਾ ਸੜਕ ਹਾਦਸੇ ’ਚ ਆਪਣੀਆਂ ਜਾਨਾਂ ਗੁਆਉਣ ਵਾਲੇ ਮਾਸੂਮ ਬੱਚਿਆਂ ਦੀ ਯਾਦ ’ਚ 2 ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਅਰਪਿਤ ਕੀਤੀ ਗਈ। ਸਕੂਲ ਕੈਂਪਸ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਆਪਣੀਆਂ ਕਲਾਸਾਂ ਵਿੱਚ ਇਕੱਠੇ ਹੋ ਕੇ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਤੇ ਦੁਖੀ ਪਰਿਵਾਰਾਂ ਨਾਲ ਆਪਣੀ ਸੰਵੇਦਨਾ ਪ੍ਰਗਟ ਕੀਤੀ। ਇਹ ਮੌਨ ਸ਼ਰਧਾਂਜਲੀ ਸਕੂਲ ਪਰਿਵਾਰ ਦੀ ਸਾਂਝੀ ਪੀੜਾ, ਮਨੁੱਖਤਾ ਅਤੇ ਉਨ੍ਹਾਂ ਮਾਸੂਮ ਜਿੰਦਗੀਆਂ ਪ੍ਰਤੀ ਸਤਿਕਾਰ ਦਾ ਪ੍ਰਤੀਕ ਬਣੀ। ਪੂਰੇ ਐੱਸਆਰਐੱਸ ਵਿੱਦਿਆਪੀਠ ਪਰਿਵਾਰ ਨੇ ਪ੍ਰਭੂ ਅੱਗੇ ਅਰਦਾਸ ਕੀਤੀ ਕਿ ਸ਼ੋਕਗ੍ਰਸਤ ਪਰਿਵਾਰਾਂ ਨੂੰ ਇਸ ਅਪਾਰ ਦੁੱਖ ਨੂੰ ਸਹਿਣ ਲਈ ਹੌਸਲਾ, ਸ਼ਾਂਤੀ ਅਤੇ ਤਾਕਤ ਬਖ਼ਸ਼ੇ।