ਗੈਸ ਸਿਲੰਡਰਾਂ ਦੀ ਵਧ ਰਹੀ ਕੀਮਤ ਤੇ ਕਮੀ ਚਿੰਤਾ ਦਾ ਵਿਸ਼ਾ : ਰਾਜੂ ਖੰਨਾ
ਗੈਸ ਸਿਲੰਡਰਾਂ ਦੀ ਵਧ ਰਹੀ ਕੀਮਤ ਅਤੇ ਕਮੀ ਚਿੰਤਾ ਦਾ ਵਿਸ਼ਾ : ਰਾਜੂ ਖੰਨਾ
Publish Date: Fri, 13 Mar 2026 05:55 PM (IST)
Updated Date: Fri, 13 Mar 2026 05:57 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਘਰੇਲੂ ਅਤੇ ਕਮਰਸ਼ੀਅਲ ਐਲਪੀਜੀ ਗੈਸ ਸਿਲੰਡਰਾਂ ਦੀ ਵਧ ਰਹੀ ਕੀਮਤ ਅਤੇ ਕਈ ਇਲਾਕਿਆਂ ’ਚ ਆ ਰਹੀ ਕਮੀ ਨੂੰ ਗੰਭੀਰ ਚਿੰਤਾ ਦਾ ਵਿਸ਼ਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਇਸ ਮਾਮਲੇ ਵਿੱਚ ਗੰਭੀਰ ਨਹੀਂ ਹਨ। ਰਾਜੂ ਖੰਨਾ ਨੇ ਸੰਤ ਨਗਰ, ਅਜਨਾਲੀ ਅਤੇ ਨਸਰਾਲੀ ਵਿੱਚ 25 ਮਾਰਚ ਨੂੰ ਹਲਕਾ ਅਮਲੋਹ ਵਿੱਚ ਹੋ ਰਹੀ ਪੰਜਾਬ ਬਚਾਓ ਰੈਲੀ ਸਬੰਧੀ ਭਰਵੀਆਂ ਮੀਟਿੰਗਾਂ ਕੀਤੀਆਂ। ਇਨ੍ਹਾਂ ਮੀਟਿੰਗਾਂ ’ਚ ਉਨ੍ਹਾਂ ਕਿਹਾ ਕਿ ਲੋਕ ਪਹਿਲਾਂ ਹੀ ਐਲਪੀਜੀ ਸਿਲੰਡਰਾਂ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਕਾਰਨ ਪਰੇਸ਼ਾਨ ਹਨ ਅਤੇ ਹੁਣ ਕਮੀ ਦੀਆਂ ਖਬਰਾਂ ਨਾਲ ਘਰਾਂ ਅਤੇ ਛੋਟੇ ਕਾਰੋਬਾਰੀਆਂ ਵਿੱਚ ਚਿੰਤਾ ਹੋਰ ਵਧ ਗਈ ਹੈ ਕਿਉਂਕਿ ਉਹ ਖਾਣਾ ਬਣਾਉਣ ਲਈ ਵੱਡੇ ਪੱਧਰ ’ਤੇ ਗੈਸ ’ਤੇ ਨਿਰਭਰ ਹਨ। ਉਨ੍ਹਾਂ ਕੇਂਦਰ ਤੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਤੁਰੰਤ ਦਖਲ ਦੇ ਕੇ ਘਰੇਲੂ ਅਤੇ ਕਮਰਸ਼ੀਅਲ ਦੋਵੇਂ ਕਿਸਮਾਂ ਦੇ ਗੈਸ ਸਿਲੰਡਰਾਂ ਦੀਆਂ ਕੀਮਤਾਂ ਘਟਾਈਆਂ ਜਾਣ ਅਤੇ ਲੋਕਾਂ ਨੂੰ ਬਿਨਾਂ ਰੁਕਾਵਟ ਸਪਲਾਈ ਦਾ ਭਰੋਸਾ ਦਿੱਤਾ ਜਾਵੇ। ਸਰਕਾਰ ਵੱਲੋਂ ਸਮੇਂ ਸਿਰ ਚੁੱਕੇ ਕਦਮ ਉਪਭੋਗਤਾਵਾਂ ਨੂੰ ਹੋਣ ਵਾਲੀ ਅਸੁਵਿਧਾ ਘਟਾਉਣ ਵਿੱਚ ਮਦਦ ਕਰਨਗੇ ਤੇ ਸਪਲਾਈ ਪ੍ਰਣਾਲੀ ’ਤੇ ਲੋਕਾਂ ਦਾ ਭਰੋਸਾ ਮੁੜ ਬਹਾਲ ਕਰਨਗੇ। ਮੀਟਿੰਗਾਂ ਵਿੱਚ ਰਾਜੂ ਖੰਨਾ ਨੇ ਮੰਡੀ ਗੋਬਿੰਦਗੜ੍ਹ ਦੇ ਵੱਡੀ ਗਿਣਤੀ ਸ਼ਹਿਰ ਵਾਸੀਆਂ ਨੂੰ 25 ਮਾਰਚ ਦੀ ਪੰਜਾਬ ਬਚਾਓ ਰੈਲੀ ’ਚ ਵੱਡੀ ਗਿਣਤੀ ਸ਼ਾਮਲ ਹੋਣ ਦੀ ਪੂਰਜੋਰ ਅਪੀਲ ਵੀ ਕੀਤੀ। ਇਨ੍ਹਾਂ ਮੀਟਿੰਗਾਂ ਵਿਚ ਜਥੇਦਾਰ ਨਾਜ਼ਰ ਸਿੰਘ ਸੰਤ ਨਗਰ, ਬਾਬਾ ਨਿਸ਼ਾਨ ਸਿੰਘ, ਫੋਰਮੈਨ ਬਲਵੀਰ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਨੋਨੀ, ਬਿਕਰਮ ਸਿੰਘ ਬੀਕਾ, ਬੀਬੀ ਸੁਖਵਿੰਦਰ ਕੌਰ ਸੁੱਖੀ, ਹਰਪਾਲ ਸਿੰਘ ਮੰਗੋ, ਡਾ. ਮਨਜੀਤ ਸਿੰਘ ਲੁਹਾਰਮਾਜਰਾ, ਰੌਸ਼ਨ ਸਿੰਘ ਮੰਡੀ, ਜਥੇਦਾਰ ਸੋਮਨਾਥ ਅਜਨਾਲੀ, ਦੀਦਾਰ ਸਿੰਘ, ਗੋਰਾ ਅਜਨਾਲੀ, ਕੰਵਲਦੀਪ ਸਿੰਘ ਮੰਡੀ, ਸਿਕੰਦਰ ਸਿੰਘ ਨਸਰਾਲੀ, ਰਣਧੀਰ ਸਿੰਘ ਧੀਰਾ, ਹਰਜੀਤ ਸਿੰਘ, ਦਿਲਾਵਰ ਸਿੰਘ ਚੀਮਾ, ਸੱਤਪਾਲ ਸਿੰਘ ਸੱਤਾ, ਹਰਪਾਲ ਸਿੰਘ ਨਸਰਾਲੀ, ਜਗਤਾਰ ਸਿੰਘ ਗਿੱਲ, ਬੀਬੀ ਅੰਗਰੇਜ਼ ਕੌਰ, ਹਰਜੀਤ ਸਿੰਘ ਸੋਨੂੰ, ਹਰਪਿੰਦਰ ਸਿੰਘ ਭੂਰਾ, ਰਾਮ ਸਿੰਘ ਮੰਡੀ, ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਮੌਜੂਦ ਸਨ।