ਪਰਮਜੀਤ ਚੀਮਾ ਨੂੰ ਸ਼ਰਧਾਂਜਲੀਆਂ ਕੀਤੀਆਂ ਭੇਟ
ਪਰਮਜੀਤ ਸਿੰਘ ਚੀਮਾ ਨੂੰ ਵੱਖ-ਵੱਖ ਧਾਰਮਿਕ, ਰਾਜਨੀਤਿਕ ਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਸ਼ਰਧਾਂਜਲੀਆਂ ਭੇਂਟ
Publish Date: Thu, 07 May 2026 05:46 PM (IST)
Updated Date: Fri, 08 May 2026 04:12 AM (IST)

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਪੰਜਾਬੀ ਲੇਖਕ ਅਮਰਬੀਰ ਸਿੰਘ ਚੀਮਾ ਦੇ ਪਿਤਾ ਪਰਮਜੀਤ ਸਿੰਘ ਚੀਮਾ ਨਮਿਤ ਸਹਿਜ ਪਾਠ ਦੇ ਭੋਗ ਗੁਰਦੁਆਰਾ ਸ਼ੀਸ਼ਗੰਜ ਸਾਹਿਬ (ਸ਼ਹੀਦਾਂ), ਵਿਖੇ ਪਾਏ ਗਏ। ਭਾਜਪਾ ਦੇ ਸੀਨੀਅਰ ਆਗੂ ਜਗਦੀਪ ਸਿੰਘ ਚੀਮਾ ਨੇ ਪਰਿਵਾਰ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਭੋਗ ਸਮਾਗਮ ਮੌਕੇ ਗੁਰਦੁਆਰਾ ਸ਼੍ਰੀ ਫਤਹਿਗੜ੍ਹ ਸਾਹਿਬ ਤੋਂ ਹਜ਼ੂਰੀ ਰਾਗੀ ਭਾਈ ਆਕਾਸ਼ਦੀਪ ਸਿੰਘ ਹੋਰਾਂ ਦੇ ਜਥੇ ਨੇ ਵੈਰਾਗਮਈ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਪਰਮਜੀਤ ਸਿੰਘ ਚੀਮਾ ਦੇ ਪਰਿਵਾਰ ਵੱਲੋਂ ਗੁਰਦੁਆਰਾ ਸਾਹਿਬ ਜੈਲਦਾਰ, ਸਰਹਿੰਦ ਸ਼ਹਿਰ ਅਤੇ ਗੁਰਦੁਆਰਾ ਸਾਹਿਬ ਪਿੰਡ ਛਲੇੜੀ ਖ਼ੁਰਦ ਦੀ ਪ੍ਰਬੰਧਕ ਕਮੇਟੀ ਨੂੰ ਨਗਦ ਰਾਸ਼ੀ ਭੇਟ ਕੀਤੀ, ਜਦਕਿ ਉਨ੍ਹਾਂ ਦੀ ਧੀ ਕਿਰਨਦੀਪ ਕੌਰ ਵੱਲੋਂ ਗੁਰਦੁਆਰਾ ਸਾਹਿਬ, ਜ਼ੈਲਦਾਰ ਲਈ ਵ੍ਹੀਲਚੇਅਰ ਦੀ ਸੇਵਾ ਭੇਟ ਕੀਤੀ। ਇਸ ਮੌਕੇ ਹਲਕਾ ਫਤਹਿਗੜ੍ਹ ਸਾਹਿਬ ਦੇ ਵਿਧਾਇਕ ਲਖਬੀਰ ਸਿੰਘ ਰਾਏ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅਜੈ ਲਿਬੜਾ, ਸਾਬਕਾ ਮੰਤਰੀ ਡਾ. ਹਰਬੰਸ ਲਾਲ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ, ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ, ਡੀਪੀਆਰਓ ਰਾਜ ਕੁਮਾਰ, ਏਪੀਆਰਓ ਸਤਿੰਦਰਪਾਲ ਸਿੰਘ, ਉੱਘੇ ਸਮਾਜ ਸੇਵਕ ਗੁਰਵਿੰਦਰ ਸਿੰਘ ਸੋਹੀ, ਸਾਬਕਾ ਐੱਮਸੀ ਦਵਿੰਦਰ ਕੁਮਾਰ ਭੱਟ, ਸਾਬਕਾ ਐੱਮਸੀ ਨਿਰਮਲਜੀਤ ਸਿੰਘ ਨਿੰਮੀ, ਜ਼ਿਲ੍ਹਾ ਲਿਖਾਰੀ ਸਭਾ, ਫਤਹਿਗੜ੍ਹ ਸਾਹਿਬ ਤੋਂ ਪ੍ਰਧਾਨ ਬੀਬੀ ਪਰਮਜੀਤ ਕੌਰ ਸਰਹਿੰਦ, ਹਰਜਿੰਦਰ ਸਿੰਘ ਗੋਪਾਲੋਂ, ਅਜਮੇਰ ਸਿੰਘ ਮਾਨ, ਬਲਤੇਜ ਸਿੰਘ ਬਠਿੰਡਾ, ਪ੍ਰੇਮ ਲਤਾ, ਭਾਈ ਰਣਜੀਤ ਸਿੰਘ, ਅਵਤਾਰ ਪੁਆਰ, ਭੂਸ਼ਣ ਸੂਦ, ਬਿਕਰਮਜੀਤ ਸਹੋਤਾ, ਪ੍ਰਵੀਨ ਬੱਤਰਾ, ਰਵਿੰਦਰ ਢੀਡਸਾ, ਪ੍ਰਮੋਦ ਭਾਰਦਵਾਜ, ਮਾਰਕਫ਼ੈੱਡ ਯੂਨੀਅਨ ਤੋਂ ਜਸਵੰਤ ਸਿੰਘ ਸੋਢੀ, ਵਿਸਾਖੀ ਰਾਮ, ਕੁਲਬੀਰ ਸਿੰਘ, ਮਹਿੰਦਰ ਸਿੰਘ, ਟੀਚਰਜ਼ ਯੂਨੀਅਨ ਤੋਂ ਮਾ. ਹਰਚੰਦ ਸਿੰਘ, ਪ੍ਰੇਮ ਸਿੰਘ, ਕਾਂਤਾ ਕੁਮਾਰੀ, ਰਕਸ਼ਾ, ਰਣਜੀਤ ਸਿੰਘ ਚੀਮਾ, ਦਵਿੰਦਰ ਸਿੰਘ ਧਾਲੀਵਾਲ, ਡਾ. ਅਵਤਾਰ ਜੱਸਲ, ਪਰਮਜੀਤ ਸਿੰਘ ਮਾਲਵਾ, ਜੱਦੀ ਪਿੰਡ ਛਲੇੜੀ ਖ਼ੁਰਦ ਦੇ ਮੌਜੂਦਾ ਤੇ ਸਾਬਕਾ ਸਰਪੰਚ ਤੇ ਹੋਰ ਪਤਵੰਤੇ ਵੱਡੀ ਗਿਣਤੀ ’ਚ ਸੰਗਤਾਂ ਮੌਜੂਦ ਸਨ। ਗਗਨਦੀਪ ਸਿੰਘ ਗੁਰਾਇਆ ਵੱਲੋਂ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਨਿਭਾਈ ਗਈ। ਇੱਥੇ ਦੱਸਣਯੋਗ ਹੈ ਕਿ ਸਵ. ਪਰਮਜੀਤ ਸਿੰਘ ਚੀਮਾ ਆਪਣੇ ਪਿੱਛੇ ਪਤਨੀ ਪਰਮਿੰਦਰ ਕੌਰ (ਰਿਟਾ. ਸੈਂਟਰ ਹੈਡ ਟੀਚਰ, ਪੁੱਤਰ ਅਮਰਬੀਰ ਸਿੰਘ ਚੀਮਾ ਤੇ ਰਾਜਦੀਪ ਸਿੰਘ ਚੀਮਾ, ਨੂੰਹਾਂ ਹਰਜੀਤ ਕੌਰ ਤੇ ਕੁਲਦੀਪ ਕੌਰ, ਧੀ ਕਿਰਨਦੀਪ ਕੌਰ ਤੇ ਜਵਾਈ ਸਤਬੀਰ ਸਿੰਘ ਸੰਧੂ, ਪੋਤੀ ਰਸ਼ਮੀਤ ਕੌਰ ਚੀਮਾ, ਪੋਤਾ ਦੀਪਕੰਵਲ ਸਿੰਘ ਚੀਮਾ ਤੇ ਦੋਹਤੀ ਜਪਮਨ ਕੌਰ ਸੰਧੂ ਛੱਡ ਗਏ ਹਨ।