ਧਾਰਮਿਕ ਸਮਾਗਮ ਸਾਨੂੰ ਏਕਤਾ ਨਾਲ ਜੋੜਦੇ ਹਨ : ਨਾਗਰਾ
ਧਾਰਮਿਕ ਤੇ ਸੱਭਿਆਚਾਰਕ ਸਮਾਗਮ ਸਾਨੂੰ ਏਕਤਾ ਨਾਲ ਜੋੜਦੇ ਹਨ: ਨਾਗਰਾ
Publish Date: Wed, 03 Sep 2025 05:38 PM (IST)
Updated Date: Wed, 03 Sep 2025 05:40 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਪ੍ਰਾਚੀਨ ਸਨਾਤਨ ਧਰਮ ਮੰਦਰ ਸਰਹਿੰਦ ਮੰਡੀ ਵੱਲੋਂ ਗਣੇਸ਼ ਮਹਾ ਉਤਸਵ ਸ਼ਰਧਾ ਨਾਲ ਮਨਾਇਆ ਗਿਆ। ਸਮਾਗਮ ’ਚ ਸ਼ਿਰਕਤ ਕਰਦਿਆਂ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਗਣੇਸ਼ ਭਗਵਾਨ ਦੇ ਦਰਸ਼ਨ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ। ਆਪਣੇ ਸੰਬੋਧਨ ’ਚ ਨਾਗਰਾ ਕਿਹਾ ਕਿ ਧਾਰਮਿਕ ਤੇ ਸੱਭਿਆਚਾਰਕ ਸਮਾਗਮ ਸਾਨੂੰ ਸਾਡੇ ਰੂਹਾਨੀ ਮੁੱਲਾਂ ਨਾਲ ਜੋੜਦੇ ਹਨ ਅਤੇ ਏਕਤਾ ਦਾ ਸੰਦੇਸ਼ ਦਿੰਦੇ ਹਨ। ਉਨ੍ਹਾਂ ਕਿਹਾ ਕਿ ਗਣੇਸ਼ ਭਗਵਾਨ ਜੀ ਵਿਦਿਆ, ਸਮ੍ਰਿੱਧੀ ਤੇ ਸਫਲਤਾ ਦੇ ਪ੍ਰਤੀਕ ਹਨ, ਅਤੇ ਇਸ ਤਰ੍ਹਾਂ ਦੇ ਸਮਾਗਮ ਸਾਡੇ ਮਨਾਂ ’ਚ ਨਵੀਂ ਸ਼ਕਤੀ ਅਤੇ ਪ੍ਰੇਰਨਾ ਭਰਦੇ ਹਨ। ਉਨ੍ਹਾਂ ਮੰਦਿਰ ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਹਰ ਸਾਲ ਬੜੀ ਲਗਨ ਨਾਲ ਗਣੇਸ਼ ਸਮਾਗਮ ਮਨਾਉਂਦੇ ਹਨ। ਭਜਨ ਗਾਇਕਾ ਪੂਜਾ ਮਿੱਤਲ (ਮੰਡੀ ਗੋਬਿੰਦਗੜ੍ਹ) ਨੇ ਭਾਵਪੂਰਣ ਭਜਨ ਗਾ ਕੇ ਹਾਜ਼ਰੀਨ ਨੂੰ ਭਗਤੀ ਭਾਵਨਾ ਨਾਲ ਜੋੜਿਆ। ਇਸ ਮੌਕੇ ਮੰਦਿਰ ਪ੍ਰਧਾਨ ਸਤਪਾਲ ਪੂਰੀ, ਨਰਿੰਦਰ ਕੁਮਾਰ ਪ੍ਰਿੰਸ (ਸਾਬਕਾ ਐਕਟਿੰਗ ਪ੍ਰਧਾਨ ਨਗਰ ਕੌਂਸਲ ਸਰਹਿੰਦ), ਰਾਕੇਸ਼ ਮੈਂਗੀ, ਵਰੁਣ ਮੈਂਗੀ, ਰਾਜੀਵ ਗੁਪਤਾ, ਐਡਵੋਕੇਟ ਨਰਿੰਦਰ ਸ਼ਰਮਾ ਅਤੇ ਐਡਵੋਕੇਟ ਸੁਮੀਤ ਗੁਪਤਾ ਨੇ ਕੁਲਜੀਤ ਸਿੰਘ ਨਾਗਰਾ ਦਾ ਸਵਾਗਤ ਕਰਦਿਆਂ ਉਨਾਂ ਨੂੰ ਸਨਮਾਨਿਤ ਕੀਤਾ। ਸਮਾਗਮ ’ਚ ਵਿਸਾਖੀ ਰਾਮ ਕੌਂਸਲਰ, ਅਮਰਦੀਪ ਸਿੰਘ ਬੈਨੀਪਾਲ ਕੌਂਸਲਰ, ਰਵਿੰਦਰ ਸਿੰਘ ਬਾਸੀ, ਦਵਿੰਦਰ ਸਿੰਘ ਜੱਲ੍ਹਾ (ਡਾਇਰੈਕਟਰ ਮਾਰਕਫੈੱਡ ਪੰਜਾਬ) ਸਮੇਤ ਕਈ ਹੋਰ ਮੌਜੂਦ ਸਨ।