ਵਿਸ਼ਵ ਰੈੱਡ ਕਰਾਸ ਦਿਵਸ ਮਨਾਇਆ
ਵਿਸ਼ਵ ਰੈੱਡ ਕਰਾਸ ਦਿਵਸ ਮਨਾਇਆ
Publish Date: Fri, 08 May 2026 04:24 PM (IST)
Updated Date: Fri, 08 May 2026 04:26 PM (IST)
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, •ਪਟਿਆਲਾ : ਸੀਨੀਅਰ ਸੈਕੰਡਰੀ ਮਾਡਲ ਸਕੂਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਕੂਲ ਦੀ ਸਵੇਰ ਦੀ ਸਭਾ ਵਿਚ ਵਿਸ਼ਵ ਰੈੱਡ ਕਰਾਸ ਦਿਵਸ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਇੰਚਾਰਜ ਨੇ ਰੈੱਡ ਕਰਾਸ ਦੇ ਮਾਨਵਤਾਵਾਦੀ ਸਿਧਾਤਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਜੇਕਰ ਹਰੇਕ ਦੇਸ਼ ਹਥਿਆਰਾ ਦੀ ਖਰੀਦ ਵੇਚ ਦੀ ਥਾਂ ਮਾਨਵਤਾ ਦੀ ਸਿਹਤ, ਸੁਰੱਖਿਆ, ਸਨਮਾਨ, ਖੁਸ਼ਹਾਲੀ, ਬਚਾਉ ਹਿੱਤ ਧੰਨ ਦੀ ਠੀਕ ਵਰਤੋਂ ਕਰਨ ਤਾ ਸੰਸਾਰ ਸਵਰਗ ਵਾਂਗ ਸੁੰਦਰ ਤੇ ਸੋਹਣਾ ਤੇ ਪ੍ਰੇਮ ਭਰਿਆ ਹੋ ਸਕਦਾ ਹੈ। ਸਕੂਲ ਦੇ ਵਿਦਿਆਰਥਣ ਏਕਮਪ੍ਰੀਤ ਕੌਰ ਨੇ ਦੱਸਿਆ ਕਿ ਰੈੱਡ ਕਰਾਸ ਦਾ ਜਨਮ ਵੀ ਜੰਗਾ ਦੌਰਾਨ ਹੁੰਦੀ ਮਾਨਵਤਾ ਦੀ ਤਬਾਹੀ ਰੋਕਣ ਹਿੱਤ ਭਾਈ ਘੱਨਈਆ ਜੀ ਅਤੇ ਸਰ ਹੈਨਰੀ ਦੁਰਾਂਟ ਜੀ ਦੀ ਸੇਵਾ ਸਦਕਾ ਹੋਇਆ। ਇਸ ਮੌਕੇ ਸਕੂਲ ਦਾ ਸਾਰਾ ਸਟਾਫ ਮੌਜੂਦ ਸਨ।