ਜ਼ਿਲ੍ਹਾ ਸੰਗਰੂਰ ਦੀ ‘ਟਾਪਰ’ ਰਮਨ ਕੌਰ ਦਾ ਸੁਪਨਾ ਆਈਏਐਸ ਕਰਨਾ
ਜ਼ਿਲ੍ਹਾ ਸੰਗਰੂਰ ਦੀ ‘ਟਾਪਰ’ ਰਮਨ ਕੌਰ ਦਾ ਸੁਪਨਾ ਆਈਏਐਸ ਕਰਨਾ
Publish Date: Mon, 11 May 2026 06:42 PM (IST)
Updated Date: Tue, 12 May 2026 04:09 AM (IST)

ਰਮਨ ਕੌਰ 638 ਅੰਕ ਹਾਸਲ ਕਰਕੇ ਸੰਗਰੂਰ ’ਚੋਂ ਪਹਿਲੇ ਸਥਾਨ ’ਤੇ ਰਹੀ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ ♣: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੋਮਵਾਰ ਨੂੰ ਐਲਾਨੇ ਦਸਵੀਂ ਦੇ ਨਤੀਜਿਆਂ ’ਚ ਵਿਦਿਆਰਥਣ ਰਮਨ ਕੌਰ ਨੇ 638 ਅੰਕ ਹਾਸਲ ਕਰਕੇ ਜ਼ਿਲ੍ਹਾ ਸੰਗਰੂਰ ’ਚ ‘ਟਾਪ’ ਕੀਤਾ ਹੈ। ਜਦਕਿ ਸੂਬੇ ’ਚੋਂ ਸੱਤਵਾਂ ਸਥਾਨ ਹਾਸਲ ਕੀਤਾ ਹੈ। ਰਮਨ ਦੀ ਇਸ ਕਾਮਯਾਬੀ ’ਤੇ ਉਸਦੇ ਘਰ ਤੇ ਸਕੂਲ ’ਚ ਉਸ ਨੂੰ ਵਧਾਈਆਂ ਦੇਣ ਲਈ ਵੱਡੀ ਗਿਣਤੀ ’ਚ ਲੋਕ ਪੁੱਜੇ। ਰਮਨ ਕੌਰ ਦੱਸਦੀ ਹੈ ਕਿ ਕਿ ਉਸ ਨੂੰ ਇਹ ਨਹੀਂ ਪਤਾ ਸੀ ਕਿ ਉਹ ਜ਼ਿਲ੍ਹੇ ਵਿੱਚੋਂ ਪਹਿਲੇ ਸਥਾਨ ’ਤੇ ਆ ਜਾਵੇਗੀ ਪਰ ਉਸ ਨੇ ਮਿਹਨਤ ਮੈਰਿਟ ’ਚ ਆਉਣ ਲਈ ਕੀਤੀ ਸੀ। ਉਹ ਸਕੂਲ ਦੇ ਨਾਲ ਘਰੇ ਵੀ ਘੰਟਿਆਂ ਬੱਧੀ ਪੜ੍ਹਾਈ ਕਰਦੀ ਅਤੇ ਉਸ ਦੇ ਮਾਤਾ-ਪਿਤਾ ਨੇ ਉਸ ਨੂੰ ਕਦੇ ਵੀ ਪੜ੍ਹਾਈ ਕਰਨ ਤੋਂ ਨਹੀਂ ਟੋਕਿਆ ਸੀ, ਸਗੋਂ ਉਸ ਦੀ ਹਮੇਸ਼ਾ ਹੌਸਲਾ ਅਫ਼ਜਾਈ ਕੀਤੀ। ਅੱਜ ਜਦੋਂ ਉਸਨੂੰ ਆਪਣੇ ਨਤੀਜੇ ਬਾਰੇ ਪਤਾ ਲੱਗਿਆ ਤਾਂ ਉਸ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ। ਰਮਨ ਨੇ ਦੱਸਿਆ ਕਿ ਉਹ ਹੁਣ ਹੋਰ ਵੀ ਤਿਆਰੀ ਨਾਲ ਅਗਲੀ ਕਲਾਸ ਲਈ ਤਿਆਰੀ ’ਚ ਲੱਗ ਜਾਵੇਗੀ। ਉਸ ਦਾ ਸੁਪਨਾ ਯੂਪੀਐੱਸਸੀ ਦੀ ਪ੍ਰੀਖਿਆ ਪਾਸ ਕਰਕੇ ਆਈਏਐੱਸ ਬਣਨ ਦਾ ਹੈ। ਉਹ ਚੰਗੀ ਅਫ਼ਸਰ ਬਣ ਕੇ ਦੇਸ਼ ਤੇ ਸਮਾਜ ਦੀ ਸੇਵਾ ਕਰਨੀ ਚਾਹੁੰਦੀ ਹੈ। ਰਮਨ ਕੌਰ ਦੇ ਪਿਤਾ ਰਣਜੀਤ ਸਿੰਘ ਜਿਹੜੇ ਭਾਰਤੀ ਫੌ਼ਜ ਵਿੱਚੋਂ ਰਿਟਾਇਰਡ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਨੂੰ ਆਪਣੀ ਧੀ ਦੀ ਪ੍ਰਾਪਤੀ ’ਤੇ ਫਖ਼ਰ ਹੈ। ਰਮਨ ਨੇ ਟੀਵੀ, ਮੁਬਾਈਲ ਦੇ ਨਾਲੋਂ ਹਮੇਸ਼ਾ ਆਪਣੀ ਪੜ੍ਹਾਈ ਨੂੰ ਪਹਿਲ ਦਿੱਤੀ ਹੈ ਜਿਸ ਦਾ ਸਿੱਟਾ ਅੱਜ ਸਾਰਿਆਂ ਦੇ ਸਾਹਮਣੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਕਦੇ ਵੀ ਧੀ ਜਾਂ ਪੁੱਤਰ ’ਚ ਕੋਈ ਫਰਕ ਨਹੀਂ ਸਮਝਿਆ। ਉਹ ਆਪਣੀ ਧੀ ਦੇ ਸੁਪਨੇ ਪੂਰੇ ਕਰਨ ਲਈ ਉਹ ਪਿਤਾ ਹੋਣ ਦੇ ਨਾਤੇ ਪੂਰੀ ਵਾਹ ਲਾ ਦੇਣਗੇ। ਗੌਰਮਿੰਟ ਹਾਈ ਸਕੂਲ ਮਕਰੋੜ ਸਾਹਿਬ ਸੰਗਰੂਰ ਦੀ ਵਿਦਿਆਰਥਣ ਅਸ਼ਮੀਤ ਕੌਰ ਪੁੱਤਰੀ ਕਰਮ ਸਿੰਘ ਨੇ 632 ਅੰਕ, ਲਿਟਲ ਫਲਾਵਰ ਪਬਲਿਕ ਹਾਈ ਸਕੂਲ ਬਾਸੀਅਰਖ, ਨੇੜੇ ਭਵਾਨੀਗੜ੍ਹ ਦੀ ਵਿਦਿਆਰਥਣ ਹੁਸ਼ਨਦੀਪ ਕੌਰ ਪੁੱਤਰੀ ਬਿੱਕਰ ਸਿੰਘ ਨੇ 631 ਅੰਕ, ਆਸ਼ੀਰਵਾਦ ਡੇ ਬੋਰਡਿੰਗ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਝਾੜੋਂ ਦੀ ਵਿਦਿਆਰਥਣ ਹਰਲੀਨ ਕੌਰ ਪੁੱਤਰੀ ਘਮੰਡਾ ਸਿੰਘ ਨੇ 630 ਅੰਕ, ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਧਰਮਗੜ੍ਹ ਰੋਡ ਜਖੇਪਲ ਦੀ ਵਿਦਿਆਰਥੀ ਜਸ਼ਨਪ੍ਰੀਤ ਕੌਰ ਪੁੱਤਰੀ ਸੁਰਿੰਦਰ ਸਿੰਘ ਨੇ 629 ਅੰਕ ਤੇ ਵਿਦਿਆਰਥਣ ਹਰਮਨ ਕੌਰ ਪੁੱਤਰੀ ਤਰਸੇਮ ਸਿੰਘ ਨੇ 629 ਅੰਕ, ਰੌਬਿਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਜਨਤਾ ਨਗਰ ਧੂਰੀ ਦੀ ਵਿਦਿਆਰਥਣ ਕਰੁਣਾ ਪੁੱਤਰੀ ਕੁਲਵਿੰਦਰ ਸਿੰਘ ਨੇ 627 ਅੰਕ, ਲਿਟਲ ਫਲਾਵਾਰ ਪਬਲਿਕ ਸਕੂਲ ਬਾਸੀਅਰਖ ਨੇੜੇ ਭਵਾਨੀਗੜ੍ਹ ਦੀ ਵਿਦਿਆਰਥਣ ਜਸਲੀਨ ਕੌਰ ਪੁੱਤਰੀ ਸਤਗੁਰੂ ਸਿੰਘ ਨੇ 627 ਅੰਕ, ਗੁਰੂ ਰਾਮਦਾਸ ਸੀਨੀਅਰ ਸੈਕੰਡਰੀ ਸਕੂਲ ਘਰਾਚੋਂ ਦੀ ਵਿਦਿਆਰਥਣ ਰਵਨੀਤ ਕੌਰ ਪੁੱਤਰੀ ਸੁਖਵਿੰਦਰ ਸਿੰਘ ਨੇ 627 ਅੰਕ, ਸੰਗਰੂਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੰਗਵਾਲ ਦੀ ਵਿਦਿਆਰਥਣ ਹਰਸ਼ਦੀਪ ਕੌਰ ਪੁੱਤਰੀ ਗੁਰਦੀਪ ਸਿੰਘ 627 ਅੰਕ, ਸ਼ਹੀਦ ਊਧਮ ਸਿੰਘ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕਲੂ ਸੁਨਾਮ ਊਧਮ ਸਿੰਘ ਵਾਲਾ ਦੀ ਵਿਦਿਆਰਥਣ ਯੀਕਾਂਸ਼ੀ ਵਰਮਾ ਪੁੱਤਰੀ ਲਖਵਿੰਦਰ ਸਿੰਘ ਨੇ 626 ਅੰਕ, ਦਸ਼ਮੇਸ਼ ਪਬਲਿਕ ਸਕੂਲ ਕਾਕੜਾ ਦੀ ਵਿਦਿਆਰਥੀ ਹਰਮਨ ਬਾਵਾ ਪੁੱਤਰ ਉਤੱਮ ਦਾਸ ਨੇ 626 ਅੰਕ, ਗੌਰਮਿੰਟ ਹਾਈ ਸਕਲੂ ਰਾਜੋਮਾਜਰਾ ਦੀ ਵਿਦਿਆਰਥਣ ਕਮਲਦੀਪ ਕੌਰ ਪੁੱਤਰੀ ਮਨਪ੍ਰੀਤ ਸਿੰਘ 625 ਅੰਕ, ਗੋਲਡਨ ਬੈਲੱਜ ਪਬਲਿਕ ਹਾਈ ਸਕੂਲ ਧੂਰੀ ਦੇ ਵਿਦਿਆਰਥੀ ਜਪਨੂਰ ਪੁੱਤਰ ਮਨਮੋਹਨ ਭਗਰੀਆ ਨੇ 624 ਅੰਕ, ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਧਰਮਗੜ੍ਹ ਰੋਡ ਜਖੇਪਲ ਦੀ ਵਿਦਿਆਰਥਣ ਸੁਖਮਨ ਕੌਰ ਪੁੱਤਰੀ ਪ੍ਰਤਾਪ ਸਿੰਘ ਨੇ 624 ਅੰਕ, ਸੰਗਰੂਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ (ਮੰਗਵਾਲ) ਦੀ ਵਿਦਿਆਰਥਣਾਂ ਹਰਨੀਤ ਕੌਰ ਪੁੱਤਰੀ ਸੁਖਵਿੰਦਰ ਸਿੰਘ ਨੇ 624 ਅੰਕ, ਤੇ ਸੰਦੀਪ ਕੌਰ ਪੁੱਤਰੀ ਲਖਵਿੰਦਰ ਸਿੰਘ ਨੇ 624 ਅੰਕ ਪ੍ਰਾਪਤ ਕਰਕੇ ਮੈਰਿਟ ਵਿੱਚ ਆਪਣੀ ਜਗ੍ਹਾ ਬਣਾਈ ਇਸ ਤੋਂ ਇਲਾਵਾ ਦਸਮੇਸ਼ ਪਬਲਿਕ ਸਕੂਲ ਕਾਕੜਾ ਦੇ ਵਿਦਿਆਰਥੀ ਹਰਸ਼ ਬਾਵਾ ਪੁੱਤਰ ਕੁਲਦੀਪ ਸਿੰਘ 636 ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ’ਚੋਂ ਦੂਸਰਾ ਸਥਾਨ ਤੇ ਗੁਰੂ ਰਾਮਦਾਸ ਸੀਨੀਅਰ ਸੈਕੰਡਰੀ ਸਕੂਲ ਘਰਾਚੋਂ ਦੇ ਵਿਦਿਆਰਥੀ ਪਰਵਿੰਦਰ ਸਿੰਘ ਪੁੱਤਰ ਸੋਮਾ ਸਿੰਘ 634 ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ’ਚੋਂ ਤੀਸਰਾ ਸਥਾਨ ਹਾਸਲ ਕੀਤਾ। ਮਾਲੇਰਕੋਟਲਾ ਦੀ ਆਇਸ਼ਾ ਨੇ ਮਾਰੀ ਬਾਜ਼ੀ ਅੱਲ ਫਲਾਹ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮਾਲੇਰਕੋਟਲਾ ਦੀ ਵਿਦਿਆਰਥਣ ਆਇਸ਼ਾ ਪੁੱਤਰੀ ਇਜ਼ਹਾਰ ਅਹਿਮਦ ਨੇ 639 ਅੰਕ ਪ੍ਰਾਪਤ ਕਰਕੇ ਸੂਬੇ ’ਚੋਂ 6 ਵਾਂ ਸਥਾਨ ਤੇ ਜ਼ਿਲ੍ਹਾ ਮਾਲੇਰਕੋਟਲਾ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਇਸ ਤੋਂ ਇਲਾਵਾ ਐਸ.ਐਫ. ਐਸ. ਸੀਨੀਅਰ ਸੈਕੰਡਰੀ ਪਬਲਿਕ ਸਕਲੂ ਮਾਲੇਰਕੋਟਲਾ ਦੀ ਵਿਦਿਆਰਥਣ ਕਵਲਪ੍ਰੀਤ ਕੌਰ ਪੁੱਤਰੀ ਹਰਜਿੰਦਰ ਸਿੰਘ ਨੇ 630 ਅੰਕ ਪ੍ਰਾਪਤ ਕਰਕੇ ਸੂਬੇ ’ਚੋਂ 15 ਸਥਾਨ ਹਾਸਲ ਕੀਤਾ, ਇਸਲਾਮੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਮਲੇਰਕੋਟਲਾ ਦੀ ਵਿਦਿਆਰਥਣ ਐਮਨ ਗੁਲਜ਼ਾਰ ਪੁੱਤਰੀ ਮੁਹੰਮਦ ਗੁਲਜਾਰ ਨੇ 630 ਅੰਕ ਪ੍ਰਾਪਤ ਕਰਕੇ ਸੂਬੇ ’ਚੋਂ 20 ਸਥਾਨ ਹਾਸਲ ਕੀਤਾ ਅੱਲ ਫਲਾਹ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮਾਲੇਰਕੋਟਲਾ ਦੀ ਵਿਦਿਆਰਥਣ ਹਯਾ ਪੁੱਤਰੀ ਅਬਦੁਲ ਹਲੀਮ 625 ਅੰਕ, ਸਕਲੂ ਆਫ ਐਮੀਨੈਂਸ ਸੰਦੋੜ ਮਾਲੇਰਕੋਟਲਾ ਦੀ ਵਿਦਿਆਰਥਣ ਮਨਜੋਤ ਕੌਰ ਪੁੱਤਰੀ ਗੁਰਪ੍ਰੀਤ ਸਿੰਘ ਨੇ 624 ਅੰਕ, ਅੱਲ ਫਲਾਹ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮਾਲੇਰਕੋਟਲਾ ਦੀ ਵਿਦਿਆਰਥਣ ਸਾਜ਼ੀਆ ਪ੍ਰਵੀਨ ਪੁੱਤਰੀ ਦਿਲਸ਼ਾਦ ਮੁਹੰਮਦ ਨੇ 624 ਅੰਕ ਪ੍ਰਾਪਤ ਕੀਤੇ।