ਰਾਜੂ ਖੰਨਾ ਵੱਲੋਂ ਹਲਕਾ ਅਮਲੋਹ ਦੇ 9 ਸਰਕਲ ਯੂਥ ਪ੍ਰਧਾਨਾਂ ਦਾ ਐਲਾਨ
ਰਾਜੂ ਖੰਨਾ ਵੱਲੋਂ ਹਲਕਾ ਅਮਲੋਹ ਦੇ 9 ਸਰਕਲ ਯੂਥ ਪ੍ਰਧਾਨਾਂ ਦਾ ਐਲਾਨ
Publish Date: Mon, 27 Apr 2026 07:17 PM (IST)
Updated Date: Mon, 27 Apr 2026 07:19 PM (IST)

ਫ਼ੋਟੋ ਫ਼ਾਈਲ : 20 ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਸਰਬਜੀਤ ਸਿੰਘ ਝਿੰਜਰ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਮਲੋਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ 9 ਸਰਕਲ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਹੈ। ਇਨ੍ਹਾਂ ਨਿਯੁਕਤੀਆਂ ਤਹਿਤ ਮਨਿੰਦਰ ਸਿੰਘ ਅਮਨ ਭੱਦਲਥੂਹਾ ਨੂੰ ਅਮਲੋਹ ਦਿਹਾਤੀ, ਦਿਲਮਨਪ੍ਰੀਤ ਸਿੰਘ ਰੁੜਕੀ ਨੂੰ ਸਲਾਣਾ ਦਿਹਾਤੀ, ਅਮਨਦੀਪ ਕੁਮਾਰ ਕਪੂਰਗੜ੍ਹ ਨੂੰ ਬੁੱਗਾ ਕਲਾਂ ਦਿਹਾਤੀ ਤੇ ਅੰਗਰੇਜ਼ ਸਿੰਘ ਲਾਡਪੁਰ ਨੂੰ ਮੰਡੀ ਗੋਬਿੰਦਗੜ੍ਹ ਦਿਹਾਤੀ ਦਾ ਸਰਕਲ ਪ੍ਰਧਾਨ ਲਾਇਆ ਗਿਆ ਹੈ। ਇਸੇ ਤਰ੍ਹਾਂ ਦਵਿੰਦਰ ਸਿੰਘ ਫਤਿਹਗੜ੍ਹ ਨਿਊਆ ਨੂੰ ਡਡਹੇੜੀ ਦਿਹਾਤੀ, ਗੁਰਦੀਪ ਸਿੰਘ ਬੱਬੀ ਵਿਰਕ ਨੂੰ ਅਮਲੋਹ ਸ਼ਹਿਰੀ, ਗੁਰਜੀਤ ਸਿੰਘ ਮੰਗਾ ਨੂੰ ਮੰਡੀ ਗੋਬਿੰਦਗੜ੍ਹ ਸ਼ਹਿਰੀ (1), ਯਸ ਵਰਮਾ ਨੂੰ ਮੰਡੀ ਗੋਬਿੰਦਗੜ੍ਹ ਸ਼ਹਿਰੀ (2) ਅਤੇ ਦਿਲਾਵਰ ਸਿੰਘ ਚੀਮਾ ਨੂੰ ਅਜਨਾਲੀ ਮੰਡੀ ਗੋਬਿੰਦਗੜ੍ਹ ਸ਼ਹਿਰੀ (3) ਦਾ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਰਾਜੂ ਖੰਨਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਮਿਹਨਤੀ ਵਰਕਰਾਂ ਨੂੰ ਵੀ ਜ਼ਿਲ੍ਹਾ ਤੇ ਸਰਕਲ ਜਥੇਬੰਦੀਆਂ ਵਿਚ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਾਰਟੀ ਹਮੇਸ਼ਾ ਮਿਹਨਤੀ ਆਗੂਆਂ ਦੀ ਕਦਰ ਕਰਦੀ ਹੈ ਅਤੇ ਸੀਨੀਅਰ ਲੀਡਰਸ਼ਿਪ ਦੇ ਸਹਿਯੋਗ ਨਾਲ ਇਹ ਨਿਯੁਕਤੀਆਂ ਪਾਰਟੀ ਨੂੰ ਹੇਠਲੇ ਪੱਧਰ ਤੇ ਮਜ਼ਬੂਤ ਕਰਨ ਲਈ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਨਿਯੁਕਤੀਆਂ ਨਾਲ ਪਾਰਟੀ ਹੋਰ ਮਜ਼ਬੂਤ ਹੋਵੇਗੀ ਅਤੇ 2027 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਏਗੀ। ਇਸ ਮੌਕੇ ਸਰਬਜੀਤ ਸਿੰਘ ਝਿੰਜਰ ਸਮੇਤ ਹੋਰ ਆਗੂ ਵੀ ਮੌਜੂਦ ਸਨ।