ਰਾਜਿੰਦਰ ਪ੍ਰਸ਼ਾਦ ਬਣੇ ਦੂਜੀ ਵਾਰ ਪ੍ਰਧਾਨ
ਰਾਜਿੰਦਰ ਪ੍ਰਸ਼ਾਦ ਬਣੇ ਦੂਜੀ ਵਾਰ ਪ੍ਰਧਾਨ
Publish Date: Tue, 24 Mar 2026 05:00 PM (IST)
Updated Date: Tue, 24 Mar 2026 05:01 PM (IST)

ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਭਾਰਤ ਵਿਕਾਸ ਪ੍ਰੀਸ਼ਦ ਸਮਾਣਾ ਦੀ ਜਨਰਲ ਮੀਟਿੰਗ ਰਾਜਿੰਦਰ ਪ੍ਰਸ਼ਾਦ ਦੀ ਪ੍ਰਧਾਨਗੀ ’ਚ ਹੋਈ। ਮੀਟਿੰਗ ’ਚ ਸਰਬਸੰਮਤੀ ਨਾਲ 2026-27 ਲਈ ਪ੍ਰੀਸ਼ਦ ਦੀ ਚੋਣ ਕਰਦਿਆਂ ਰਾਜਿੰਦਰ ਪ੍ਰਸ਼ਾਦ (ਹੈਪੀ) ਨੂੰ ਉਨ੍ਹਾਂ ਦੀਆਂ ਸੇਵਾਵਾਂ ਨੂੰ ਵੇਖਦੇ ਹੋਏ ਲਗਾਤਾਰ ਦੂਜੀ ਵਾਰ ਪ੍ਰਧਾਨ ਚੁਣ ਲਿਆ ਗਿਆ। ਜਦੋਂ ਕਿ ਬ੍ਰਿਸ਼ਭਾਨ ਕਾਂਸਲ ਨੂੰ ਸੈਕਟਰੀ ਅਤੇ ਸੁਮੀਤ ਸਿੰਗਲਾ ਦੀ ਕੈਸ਼ੀਅਰ ਵਜੋਂ ਚੋਣ ਕੀਤੀ ਗਈ। ਚਮਨ ਲਾਲ ਧਨੇਠਾ ਦੀ ਸਰਪ੍ਰਸਤੀ ਹੇਠ ਮੀਟਿੰਗ ’ਚ ਚੋਣ ਆਬਜ਼ਰਵਰ ਵਜੋਂ ਨਿਯੁਕਤ ਹੋਏ ਨਵਦੀਪ ਗੁਪਤਾ ਨੇ ਸ਼ਮੂਲੀਅਤ ਕੀਤੀ ਅਤੇ ਚੋਂਣ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜਿ੍ਹਆ ਜਿਨ੍ਹਾਂ ਰਾਜਿਦਰ ਪ੍ਰਸ਼ਾਦ ਵੱਲੋਂ ਪਿਛਲੇ ਵਰ੍ਹੇ ਦੌਰਾਨ ਕੀਤੇ ਕੰਮਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਸੇ ਕਰਕੇ ਪ੍ਰੀਸ਼ਦ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਦੂਜੀ ਵਾਰ ਫਿਰ ਤੋਂ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ ਹੈ। ਚੋਣ ਆਬਜਰਵਰ ਨਵਦੀਪ ਗੁਪਤਾ ਨੇ ਦੱਸਿਆ ਕਿ ਪ੍ਰੀਸ਼ਦ ਦੀ ਚੋਣ ਇਕ ਸਾਲ ਲਈ ਕੀਤੀ ਗਈ ਹੈ। ਉਨ੍ਹਾਂ ਨਵੀ ਬਣੀ ਟੀਮ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਪ੍ਰੀਸ਼ਦ ਦੇ ਨਿਯਮਾਂ ਅਤੇ ਅਸੂਲਾਂ ਦੀ ਪਾਲਣਾ ਕਰਦਿਆਂ ਨਵੇਂ ਪ੍ਰਾਜੈਕਟ ਲੱਗਾ ਕੇ ਸਮਾਜ ਦੀ ਸੇਵਾ ਕੀਤੀ ਜਾਵੇ। ਇਸ ਮੌਕੇ ਜਿਥੇ ਪ੍ਰੀਸ਼ਦ ਪ੍ਰਧਾਨ ਨੇ ਆਯੋਜਿਤ ਸਮਾਜ ਸੇਵੀ ਕਾਰਜਾ ਬਾਰੇ ਵੀ ਸਾਰਿਆ ਨੂੰ ਜਾਣੂ ਕਰਵਾਇਆ, ਉਥੇ ਉਨ੍ਹਾਂ ਆਪਣੀ ਦੂਜੀ ਟਰਮ ’ਚ ਆਉਣ ਵਾਲੇ ਸਮੇਂ ਵਿਚ ਸੰਸਥਾ ਮੈਬਰਾਂ ਦੇ ਸਹਿਯੋਗ ਨਾਲ ਹੋਰ ਵੀ ਨਵੇਂ ਪ੍ਰੋਜੈਕਟ ਲਗਾਏ ਜਾਣਗੇ। ਇਸ ਸਮੇਂ ਵਿਜੇ ਡਾਵਰ, ਸੰਦੀਪ ਗੋਇਲ,ਹਰੀਸ਼ ਸਡਾਨਾ, ਗਗਨਦੀਪ ਗੋਇਲ,ਪਰਮਿੰਦਰ ਅਰੋੜਾ, ਵਿਜੇ ਪਾਹਵਾ, ਰਮੇਸ਼ ਅਗਰਵਾਲ, ਰਿਕੀ ਸਿੰਗਲਾ, ਸੀਤਾ ਰਾਮ ਗੁਪਤਾ, ਵਿਕਾਸ ਛੋਟੂ, ਯਸ਼ਪਾਲ ਗਰਗ,ਭੀਮ ਸਿੰਗਲਾ, ਐਡਵੋਕੇਟ ਨਵੀਨ ਬਾਂਸਲ, ਰਾਜਿੰਦਰ ਕੁਮਾਰ, ਭੀਮ ਗਰਗ, ਅਸ਼ੁਮਨ ਜਿੰਦਲ, ਰਾਕੇਸ਼ ਅਧਿਆਪਕ, ਅਜੇ ਜਿੰਦਲ, ਜੋਲੀ ਗਰਗ,ਅਜੇ ਗਰਗ, ਰਾਜ ਅਗਰਵਾਲ,ਸ਼ਿਵ ਕੁਮਾਰ ਗੁਪਤਾ,ਰਿਕੀ ਸਿੰਗਲਾ, ਦਿਨੇਸ਼ ਸਿੰਗਲਾ, ਮਹਿੰਦਰਪਾਲ ਗਰਗ, ਨਰੈਣ ਦਾਸ, ਬੀ.ਕੇ. ਮਿੱਤਲ, ਨੂਰੀ ਬਾਂਸਲ, ਸੇਖਰ ਸ਼ਰਮਾ, ਸੁਰੇਸ਼ ਜਿੰਦਲ, ਪ੍ਰਦੀਪ ਜਿੰਦਲ,ਆਨੰਦ ਗਰਗ,ਅਰਿਹੰਤ ਸ਼ਰਮਾ, ਸਾਹਿਲ ਗੋਇਲ, ਲਵ ਗੋਇਲ, ਰੋਹਿਤ ਵਰਮਾ ਆਦਿ ਵੀ ਹਾਜ਼ਰ ਸਨ।