ਭਾਜਪਾ ਆਗੂ ਨੌਕਵਾਲ ਨੇ ਰਜਨੀਸ਼ ਧੀਮਾਨ ਨਾਲ ਕੀਤੀ ਮੁਲਾਕਾਤ
ਭਾਜਪਾ ਆਗੂ ਰਾਜ ਕੁਮਾਰ ਨੌਕਵਾਲ ਨੇ ਰਜਨੀਸ਼ ਧੀਮਾਨ ਨਾਲ ਕੀਤੀ ਮੁਲਾਕਾਤ
Publish Date: Sat, 09 May 2026 05:36 PM (IST)
Updated Date: Sat, 09 May 2026 05:38 PM (IST)
ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ : ਭਾਜਪਾ ਆਗੂ ਰਾਜ ਕੁਮਾਰ ਨੌਕਵਾਲ ਜੋ ਕਿ ਭਾਜਪਾ ਪਾਰਟੀ ਨਾਲ ਲੰਮੇ ਸਮੇਂ ਤੋਂ ਸੇਵਾ ਕਰ ਰਹੇ ਹਨ ਅਤੇ ਨਾਭਾ ਵਿਖੇ ਬੀਸੀ ਵਿੰਗ ਭਾਜਪਾ ਦੇ ਪ੍ਰਧਾਨ ਵੀ ਰਹਿ ਸੇਵਾਵਾਂ ਨਿਭਾ ਚੁੱਕੇ ਹਨ, ਨੇ ਭਾਜਪਾ ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਨਾਲ ਮੁਲਾਕਾਤ ਕੀਤੀ। ਗੱਲਬਾਤ ਦੌਰਾਨ ਰਾਜ ਕੁਮਾਰ ਨੌਕਵਾਲ ਨੇ ਕਿਹਾ ਕਿ ਰਜਨੀਸ਼ ਧੀਮਾਨ ਨਾਲ ਲੰਬੀ ਗੱਲਬਾਤ ਹੋਈ ਅਤੇ ਉਨਾਂ ਕੋਲ ਮੰਗ ਰੱਖੀ ਗਈ ਕਿ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਵਿੱਚ ਪਾਰਟੀ ਵੱਲੋਂ ਨਾਭਾ ਵਿਚ ਪ੍ਰਜਾਪਤ ਸਮਾਜ ਨੂੰ ਵੀ ਚੋਣ ਲੜਨ ਦਾ ਮੌਕਾ ਦਿੱਤਾ ਜਾਵੇ ਅਤੇ ਪਾਰਟੀ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇ। ਰਾਜ ਕੁਮਾਰ ਨੇ ਦੱਸਿਆ ਕਿ ਇਸ ਤੇ ਰਜਨੀਸ਼ ਧੀਮਾਨ ਨੇ ਮੌਕੇ ਤੇ ਰਜਨੀਸ਼ ਧੀਮਾਨ ਨੇ ਮੌਕੇ ਤੇ ਹੀ ਉੱਚ ਨੇਤਾਵਾਂ ਨੂੰ ਇਸ ਸਬੰਧੀ ਜਾਣੂ ਕਰਵਾਇਆ ਅਤੇ ਭਰੋਸਾ ਦਿੱਤਾ ਕਿ ਜਲਦ ਮੀਟਿੰਗ ਇਸ ਸਬੰਧੀ ਕੀਤੀ ਜਾਵੇਗੀ ਅਤੇ ਬਰਾਦਰੀ ਨੂੰ ਬਣਦਾ ਮਾਣ ਸਤਿਕਾਰ ਪਾਰਟੀ ਵਿਚ ਦਿੱਤਾ ਜਾਵੇਗਾ।