ਰੇਲਵੇ ਪੁਲਿਸ ਨੂੰ ਅਣਪਛਾਤੀ ਲਾਸ਼ ਮਿਲੀ
ਰੇਲਵੇ ਪੁਲਿਸ ਨੂੰ ਅਣਪਛਾਤੀ ਲਾਸ਼ ਮਿਲੀ
Publish Date: Tue, 28 Apr 2026 06:25 PM (IST)
Updated Date: Wed, 29 Apr 2026 04:11 AM (IST)
ਵਰਿੰਦਰ ਸਿੰਘ, ਪੰਜਾਬੀ ਜਾਗਰਣ, ਧੂਰੀ : ਜੀਆਰਪੀ ਚੌਕੀ ਇੰਚਾਰਜ ਧੂਰੀ ਇੰਦਰਜੀਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਲੁਧਿਆਣਾ ਲਾਇਨ ’ਤੇ ਹਿੰਮਤਾਨਾ ਤੇ ਮਾਲੇਰਕੋਟਲਾ ਸਟੇਸ਼ਨ ਦੇ ਵਿਚਕਾਰ ਪਿੰਡ ਆਦਮਪਾਲ ਕੋਲ ਰੇਲਵੇ ਟਰੈਕ ’ਤੇ ਇਕ ਨਾਮਾਲੂਮ ਵਿਅਕਤੀ ਦੀ ਲਾਸ਼ ਮਿਲੀ ਹੈ। ਜਿਸਦੀ ਮੌਤ ਕਿਸੇ ਟਰੇਨ ਵਿਚੋਂ ਡਿੱਗਣ ਕਾਰਨ ਹੋਈ ਲੱਗਦੀ ਹੈ। ਉਨ੍ਹਾਂ ਦੱਸਿਆ ਕਿ ਇਤਲਾਹ ਮਿਲਣ ’ਤੇ ਮੈਂ ਤੇ ਹੌਲਦਾਰ ਅਨਿਲ ਕੁਮਾਰ ਨੇ ਮੌਕੇ ’ਤੇ ਪਹੁੰਚਕੇ ਕਾਰਵਾਈ ਅਮਲ ਵਿਚ ਲਿਆਂਦੀ ਤੇ ਲਾਸ਼ ਦੀ ਸਨਾਖਤ ਲਈ 72 ਘੰਟੇ ਲਈ ਮਾਲੇਰਕੋਟਲਾ ਮੋਰਚਰੀ ਵਿਚ ਰੱਖਿਆ ਗਿਆ ਹੈ।