ਰਾਹੁਲ ਗਰਗ ਬਣੇ ਲਾਇੰਸ ਕਲੱਬ ਦੇ ਪ੍ਰਧਾਨ
ਰਾਹੁਲ ਗਰਗ ਬਣੇ ਲਾਇੰਸ ਕਲੱਬ ਦੇ ਪ੍ਰਧਾਨ
Publish Date: Wed, 29 Apr 2026 04:44 PM (IST)
Updated Date: Thu, 30 Apr 2026 04:05 AM (IST)

ਕਲੱਬ ਪਹਿਲਾਂ ਤੋਂ ਵੀ ਵੱਧ ਕੇ ਕਰੇਗਾ ਇਲਾਕੇ ਦੀ ਸੇਵਾ : ਰਾਹੁਲ --- ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ ਲਾਇੰਸ ਕਲੱਬ ਲਹਿਰਾਗਾਗਾ ਦੀ ਮੀਟਿੰਗ ਅਮਰੀਕਨ ਹਿਲਸ ਰੈਸਟੋਰੈਂਟ ਲਹਿਰਾ ਵਿਖੇ ਹੋਈ। ਜਿਸ ਵਿਚ ਪਿਛਲੇ ਸਾਲ ਦੇ ਪ੍ਰਧਾਨ ਲਾਇਨ ਹਰੀਸ਼ ਕੁਮਾਰ ਹੈਰੀ ਨੇ ਕਾਰਜਕਾਰੀ ਪੇਸ਼ ਕੀਤੀ ਅਤੇ ਖਜਾਨਚੀ ਲਾਇਨ ਅਮਰਿੰਦਰ ਨੇ ਹਿਸਾਬ ਦਾ ਲੇਖਾ ਜੋਖਾ ਦਿੱਤਾ ਅਤੇ ਸੈਕਟਰੀ ਲਾਇਨ ਡਾ. ਅਭਿਸ਼ੇਕ ਬਾਂਸਲ ਦੀ ਗਤੀਵਿਧੀਆਂ ਬਾਰੇ ਦੱਸਿਆ। ਜਿਸ ਤੋਂ ਬਾਅਦ 2026-27 ਲਈ ਨਵੇਂ ਪ੍ਰਧਾਨ ਦੀ ਚੋਣ ਹੋਈ। ਜਿਸ ਵਿਚ ਸਰਬਸੰਤੀ ਨਾਲ ਲਾਇਨ ਰਾਹੁਲ ਗਰਗ ਨੂੰ ਪ੍ਰਧਾਨ ਚੁਣਿਆ ਗਿਆ।ਜਿਸ ਤੋਂ ਬਾਅਦ ਸੈਕਟਰੀ ਲਈ ਲਾਇਨ ਡਾ. ਅਭਿਸ਼ੇਕ ਬਾਂਸਲ ਅਤੇ ਖਜ਼ਾਨਚੀ ਲਾਇਨ ਸਾਹਿਲ ਗੋਇਲ ਅਤੇ ਮੀਤ ਪ੍ਰਧਾਨ ਲਾਇਨ ਅਮਰਿੰਦਰ ਨੂੰ ਚੁਣਿਆ ਗਿਆ। ਨਵ ਨਿਯੁਕਤ ਲਾਇਨ ਪ੍ਰਧਾਨ ਰਾਹੁਲ ਗਰਗ ਨੇ ਵਿਸ਼ਵਾਸ ਦਵਾਇਆ ਕਿ ਲਾਇੰਸ ਕਲੱਬ ਲਹਿਰਾਗਾਗਾ ਜਿਸ ਤਰਾਂ ਪਹਿਲਾ ਸਮਾਜ ਸੇਵਾ ਦੇ ਕੰਮ ਕਰਦਾ ਸੀ ਉਸ ਤੋਂ ਵੀ ਵੱਧ ਇਲਾਕੇ ਦੀ ਸੇਵਾ ਵਿਚ ਹਾਜਰ ਰਹੇਗਾ। ਉਨਾਂ ਕਿਹਾ ਕਿ ਲਾਇੰਸ ਕਲੱਬ ਲਹਿਰਾਗਾਗਾ ਵਲੋਂ ਹਰ ਸਾਲ ਮੁਫ਼ਤ ਮੈਡੀਕਲ ਕੈਮ ਲਗਾਏ ਜਾਂਦੇ ਹਨ ਅਤੇ ਨਾਲ ਹੀ ਮੁਫਤ ਦਵਾਈਆਂ ਵੀ ਦਿਤੀਆਂ ਜਾਂਦੀਆਂ ਹਨ। ਆਈ ਚੈਕ ਅੱਪ ਕੈਂਪ ਵਿਚ ਪਿਛਲੇ ਸਾਲ ਮੋਤੀਆਂ ਬਿੰਦ ਦੇ ਆਪ੍ਰੇਸ਼ਨ ਵੀ ਮੁਫ਼ਤ ਕਰਵਾਏ ਗਏ। ਇਸ ਤੋਂ ਇਲਾਵਾ ਵਾਤਾਵਰਣ ਦੀ ਸਾਂਭ-ਸੰਭਾਲ ਲਈ ਤਕਰੀਬਨ 200 ਦਰੱਖ਼ਤ ਲਾਏ ਗਏ, ਖੂਨ ਦਾਨ ਕੈਂਪ ਅਤੇ ਹੋਰ ਬਹੁਤ ਸਮਾਜ ਸੇਵਾ ਦੇ ਕੰਮ ਕੀਤੇ ਜਾਂਦੇ ਹਨ। ਇਸ ਸਮੇਂ ਲਾਇਨ ਹਰੀਸ਼ ਕੁਮਾਰ, ਲਾਇਨ ਰਾਹੁਲ ਗਰਗ ,ਲਾਇਨ ਹਿਤੇਸ਼ ਸਿੰਗਲਾ, ਲਾਇਨ ਵਿਧੁ ਸ਼ੇਖਰ, ਲਾਇਨ ਅਮਰਿੰਦਰ ਸਿੰਘ, ਲਾਇਨ ਅਭਿਸ਼ੇਕ ਬਾਂਸਲ,ਲਾਇਨ ਸਾਹਿਲ ਗੋਇਲ,ਲਾਇਨ ਪੰਕਜ ਗਰਗ, ਲਾਇਨ ਹਿਮਾਂਸ਼ੂ ਗਰਗ, ਲਾਇਨ ਵਿਵੇਕ ਗਰਗ ,ਲਾਇਨ ਅਭਿਸ਼ੇਕ ਕੌਸ਼ਲ ਹਾਜ਼ਰ ਸਨ।