ਰਘਵੀਰ ਸਿੰਘ ਗੋਪਾਲਪੁਰ ਵੱਲੋਂ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦੇ ਤਹਿਤ ਡਰਾਅ ਕੱਢੇ
ਰਘਵੀਰ ਸਿੰਘ ਗੋਪਾਲਪੁਰ ਵੱਲੋਂ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦੇ ਤਹਿਤ ਡਰਾਅ ਕੱਢੇ
Publish Date: Fri, 08 May 2026 04:44 PM (IST)
Updated Date: Fri, 08 May 2026 04:47 PM (IST)
ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਪੰਜਾਬ ਸਰਕਾਰ ਵੱਲੋਂ ਚਲਾਈ ਮੁੱਖ ਮੰਤਰੀ ਯਾਤਰਾ ਦੇ ਸਬੰਧ ਵਿਚ ਹਲਕਾ ਰਾਜਪੁਰਾ ਦੇ ਵਾਰਡ ਨੰਬਰ:22 ਵਿਖੇ ਸੰਗਤਾ ਦੇ ਡਰਾਅ ਕੱਢਣ ਦੇ ਲਈ ਸਮਾਰੋਹ ਰੱਖਿਆ ਗਿਆ, ਜਿਸ ਵਿਚ ਵਿਸ਼ੇਸ਼ ਤੌਰ ’ਤੇ ਵਿਰਾਜ ਤੋਂ ਸੇਵਾ ਸੰਗਠਨ ਪਟਿਆਲਾ ਦੇ ਜ਼ਿਲ੍ਹਾ ਪ੍ਰਧਾਨ ਰਘਵੀਰ ਸਿੰਘ ਗੋਪਾਲਪੁਰ ਪਹੁੰਚੇ ਤੇ ਉਨ੍ਹਾਂ ਲੋਂ ਸੰਗਤਾਂ ਦੇ ਡਰਾਅ ਕੱਢੇ ਗਏ। ਪ੍ਰਧਾਨ ਰਘਵੀਰ ਸਿੰਘ ਗੋਪਾਲਪੁਰ ਨੇ ਦੱਸਿਆ ਜਿਹੜੀਆਂ ਥਾਵਾਂ ਤੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ, ਸ੍ਰੀ ਦੁਰਗਿਆਣਾ ਮੰਦਰ ਸਮੇਤ ਹੋਰਨਾਂ ਥਾਵਾਂ ਉੱਤੇ ਜਦੋਂ ਸੰਗਤਾਂ ਨੂੰ ਭੇਜਿਆ ਜਾਂਦਾ ਹੈ ਤਾਂ ਉਹਨਾਂ ਦੀ ਗਿਣਤੀ ਵੱਧ ਹੋਣ ਕਾਰਨ ਸੰਗਤਾਂ ਦੇ ਡਰਾਅ ਕੱਢੇ ਜਾਂਦੇ ਹਨ ਅਤੇ ਮੌਕੇ ਉੱਤੇ ਹੀ ਉਹਨਾਂ ਨੂੰ ਡਰਾਅ ਸੌਂਪਿਆ ਜਾਂਦਾ ਹੈ। ਉਹਨਾਂ ਦੱਸਿਆ ਕਿ ਸੰਗਤਾਂ ਦੇ ਵਿੱਚ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦੇ ਤਹਿਤ ਕਾਫੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ। ਉਹਨਾਂ ਦੱਸਿਆ ਕਿ ਜ਼ਿਲ੍ਹਾ ਪਟਿਆਲਾ ਦੇ ਅਧੀਨ ਵੱਖ ਵੱਖ ਪਿੰਡਾਂ ਦੇ ਵਿੱਚੋਂ ਲਗਾਤਾਰ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦੇ ਤਹਿਤ ਬੱਸਾਂ ਨੂੰ ਰਵਾਨਾ ਕੀਤਾ ਜਾ ਰਿਹਾ ਹੈ। ਇਸ ਮੋਕੇ ਵਾਰਡ ਦੇ ਇੰਚਾਰਜ ਰਮਨ ਟਿਵਾਣਾ, ਯਾਤਰਾ ਮੈਨੇਜਰ ਤਰੁਣ ਸ਼ਰਮਾਂ, ਇਸ਼ਮੀਤ ਸਿੰਘ, ਮਹਿਲਾ ਬਲਾਕ ਪ੍ਰਧਾਨ ਪ੍ਰਿਤਪਾਲ ਕੋਰ ਅਤੇ ਹੋਰ ਵੀ ਪਤਵੰਤੇ ਆਗੂ ਸਾਹਿਬਾਨ ਮੌਜੂਦ ਸਨ।