ਪੰਜਾਬੀ ਲਿਖਾਰੀ ਸਭਾ ਦੀ ਮੀਟਿੰਗ ’ਚ ਵਿਚਾਰੇ ਮਸਲੇ
ਪੰਜਾਬੀ ਲਿਖਾਰੀ ਸਭਾ ਦੀ ਮੀਟਿੰਗ ਹੋਈ
Publish Date: Mon, 13 Apr 2026 04:56 PM (IST)
Updated Date: Mon, 13 Apr 2026 05:01 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਪੰਜਾਬੀ ਲਿਖਾਰੀ ਸਭਾ ਮੰਡੀ ਗੋਬਿੰਦਗੜ੍ਹ ਦੀ ਮੀਟਿੰਗ ਸਰਕਾਰੀ ਸੀਨੀਅਰ ਸੈਕੰਡਰੀ (ਕੰਨਿਆ) ਸਕੂਲ ਮੰਡੀ ਗੋਬਿੰਦਗੜ੍ਹ ਵਿਖੇ ਹੋਈ। ਮੀਟਿੰਗ ਦੀ ਸ਼ੁਰੂਆਤ ਧਾਰਮਿਕ ਸ਼ਬਦ ਨਾਲ ਹੋਈ। ਮੀਟਿੰਗ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਉਪਕਾਰ ਸਿੰਘ ਦਿਆਲਪੁਰੀ ਨੇ ਕੀਤੀ। ਸ਼ੋਕ ਮਤੇ ਰਾਹੀਂ ਸਭਾ ਦੇ ਜਰਨਲ ਸਕੱਤਰ ਜਗਜੀਤ ਸਿੰਘ ਦੇ ਚਾਚਾ ਭਜਨ ਸਿੰਘ ਤੇ ਪ੍ਰਸਿੱਧ ਸਾਹਿਤਕਾਰ ਡਾ. ਅਮਰ ਕੋਮਲ ਦੇ ਅਕਾਲ ਚਲਾਣੇ ਉੱਪਰ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਅਪ੍ਰੈਲ ਮਹੀਨੇ ਦੀ ਮੀਟਿੰਗ ਵਿਸਾਖੀ ਨੂੰ ਸਮਰਪਿਤ ਕੀਤੀ ਗਈ। ਹਾਜ਼ਰ ਲੇਖਕਾਂ ਵੱਲੋਂ ਰਚਨਾਵਾਂ ਦੇ ਦੌਰ ਵਿਚ ਸਭ ਤੋਂ ਪਹਿਲਾਂ ਅਮਰ ਸਿੰਘ ਸੈਂਪਲਾਂ (ਜੱਸੜਾਂ) ਨੇ ਪੱਕੀ ਫ਼ਸਲ, ਕਹਾਣੀ ਸੁਣਾਈ, ਬਘੇਲ ਸਿੰਘ ਚੰਦਨ ਨੇ ਗੀਤ ਸੁਣਾਇਆ, ਹਰਪ੍ਰੀਤ ਸਿੰਘ ਨਾਜ਼ ਨੇ ਆਪਣੀ ਪੁਸਤਕ ਦਿੱਲੀ ਦਾ ਸਿੱਖ ਇਤਿਹਾਸ ਬਾਰੇ ਵਿਸਤਾਰਪੂਰਵਕ ਚਾਨਣਾ ਪਾਇਆ, ਰਾਜ ਸਿੰਘ ਬਧੌਛੀਂ ਤੇ ਹਰਚਰਨ ਸਿੰਘ ਨੇ ਵੱਖ ਵੱਖ ਕਹਾਣੀ ਸੁਣਾਈ, ਗੁਰਪ੍ਰੀਤ ਸਿੰਘ ਕਿਸ਼ਨ ਨੇ ਖਾਲਸਾ ਪੰਥ ਸਾਜਨਾ ਦਿਵਸ ਨੂੰ ਸਮਰਪਿਤ ਰਚਨਾ ਅਨੰਦਪੁਰ ਸਾਹਿਬ ਗੀਤ ਸੁਣਾਇਆ, ਲੋਕ ਨਾਥ ਸ਼ਰਮਾ ਨੇ ਲੇਖ ਨਿੱਕੀ ਭੁੱਲ ਵੱਡਾ ਅਹਿਸਾਸ ਸੁਣਾਇਆ ਅੰਤ ਵਿਚ ਸਭਾ ਦੇ ਪ੍ਰਧਾਨ ਉਪਕਾਰ ਸਿੰਘ ਦਿਆਲਪੁਰੀ ਨੇ ਗੀਤ ਅੱਜ ਦਿਨ ਵਿਸਾਖੀ ਦਾ, ਆਓ ਰਲ-ਮਿਲ ਖੁਸ਼ੀ ਮਨਾਈਏ, ਸੁਣਾਇਆ। ਪੜ੍ਹਾਈਆਂ ਗਈਆਂ ਰਚਨਾਵਾਂ ਤੇ ਉਸਾਰੂ ਪੜਚੋਲ ਕੀਤੀ ਗਈ ਤੇ ਕੀਮਤੀ ਸੁਝਾਅ ਦਿੱਤੇ ਗਏ। ਮੀਟਿੰਗ ’ਚ ਮੀਡੀਆ ਸਲਾਹਕਾਰ ਨਰਿੰਦਰ ਭਾਟੀਆ ਪਰਮਜੀਤ ਸਿੰਘ ਧੀਮਾਨ ਤੇ ਤੇਜ਼ਪਾਲ ਸਿੰਘ ਮਰਜਾਰਾ ਨੇ ਆਪਣੇ ਕੀਮਤੀ ਵਿਚਾਰ ਸਭਾ ਨਾਲ ਸਾਂਝੇ ਕੀਤੇ। ਮੀਟਿੰਗ ਦੀ ਕਾਰਵਾਈ ਸਭਾ ਦੇ ਕੋਆਰਡੀਨੇਟਰ ਸਨੇਹ ਇੰਦਰ ਸਿੰਘ ਮੀਲੂ (ਫਰੌਰ) ਅਤੇ ਗੁਰਪ੍ਰੀਤ ਸਿੰਘ ਬੀੜ ਕਿਸ਼ਨ ਨੇ ਚਲਾਈ।