ਪੰਜਾਬ ਰਾਜ ਖੇਤੀਬਾੜੀ ਸਰਕਾਰੀ ਸਭਾਵਾਂ ਯੂਨੀਅਨ ਨੇ ਉੱਪ ਰਜਿਸਟਰਾਰ ਨੂੰ ਦਿੱਤਾ ਮੰਗ ਪੱਤਰ
ਪੰਜਾਬ ਰਾਜ ਖੇਤੀਬਾੜੀ ਸਰਕਾਰੀ ਸਭਾਵਾਂ ਯੂਨੀਅਨ ਨੇ ਉੱਪ ਰਜਿਸਟਰਾਰ ਨੂੰ ਦਿੱਤਾ ਮੰਗ ਪੱਤਰ
Publish Date: Fri, 17 Oct 2025 05:29 PM (IST)
Updated Date: Fri, 17 Oct 2025 05:32 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਸੇਵਾ ਸਭਾਵਾਂ ਕਰਮਚਾਰੀ ਯੂਨੀਅਨ ਨੇ ਉੱਪ ਰਜਿਸਟਰਾਰ ਸਹਿਕਾਰੀ ਸਭਾਵਾਂ ਨੂੰ ਮਾਰਕਫੈਡ ਅਤੇ ਇਫਕੋ ਵੱਲੋਂ ਖਾਦ ਨਾਲ ਹੋ ਰਹੀ ਟੈਗਿੰਗ ਵਿਰੁੱਧ ਮੰਗ ਪੱਤਰ ਸੌਂਪਿਆ। ਗੁਰਵਿੰਦਰ ਸਿੰਘ ਜੈਸਿੰਘ ਵਾਲਾ (ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ) ਅਤੇ ਨਰਿੰਦਰ ਸਿੰਘ ਮਾਵੀ (ਜ਼ਿਲ੍ਹਾ ਜਨਰਲ ਸਕੱਤਰ) ਦੀ ਅਗਵਾਈ ਵਿੱਚ ਹੋਏ ਇਸ ਦੌਰਾਨ ਬਹਾਦਰ ਸਿੰਘ ਜੱਲਾ (ਪ੍ਰਧਾਨ ਪੰਜਾਬ) ਵੀ ਮੌਜੂਦ ਰਹੇ। ਮੰਗ ਪੱਤਰ ਵਿਚ ਕਿਹਾ ਗਿਆ ਕਿ ਮਾਰਕਫੈਡ ਵੱਲੋਂ ਖਾਦ ਨਾਲ ਫੀਡ ਅਤੇ ਹੋਰ ਸਮਾਨ ਨੂੰ ਟੈਗ ਕੀਤਾ ਜਾਂਦਾ ਹੈ, ਜਦਕਿ ਇਫਕੋ ਵੱਲੋਂ ਨੈਨੋ ਖਾਦ ਨਾਲ ਟੈਗਿੰਗ ਹੁੰਦੀ ਹੈ। ਖਾਦ ਦੀ ਸਪਲਾਈ ਏਡਿਟ ਅਨੁਸਾਰ ਨਹੀਂ ਹੋ ਰਹੀ ਅਤੇ ਅਡਵਾਂਸ ਪੇਮੈਂਟ ਕਾਰਨ ਵਾਧੂ ਵਿਆਜ ਨਾਲ ਸਭਾਵਾਂ ਨੂੰ ਵਿੱਤੀ ਨੁਕਸਾਨ ਹੋ ਰਿਹਾ ਹੈ। ਯੂਨੀਅਨ ਨੇ ਟੈਗਿੰਗ ਬੰਦ ਕਰਨ, ਸਹੀ ਸਪਲਾਈ ਅਤੇ ਪੇਮੈਂਟ ਪ੍ਰਣਾਲੀ ਚ ਸੁਧਾਰ ਦੀ ਮੰਗ ਕੀਤੀ। ਇਸ ਮੌਕੇ ਕਮਲਜੀਤ ਸਿੰਘ ਬਰਾਸ (ਖਜ਼ਾਨਚੀ), ਦਲਜੀਤ ਸਿੰਘ (ਬਲਾਕ ਪ੍ਰਧਾਨ ਅਮਲੋਹ), ਦਲਵੀਰ ਸਿੰਘ ਘੇਲ (ਬਲਾਕ ਪ੍ਰਧਾਨ ਖੇੜਾ), ਅਮਨਦੀਪ ਸਿੰਘ ਉੱਚਾ ਰਿਆਣਾ (ਜਨਰਲ ਸਕੱਤਰ ਸਰਹੰਦ), ਅੰਮ੍ਰਿਤਪਾਲ ਸਿੰਘ ਖੰਨਿਆਣ, ਕਮਿਕਰ ਸਿੰਘ ਫਤਿਹਗੜ੍ਹ ਨਿਊਆ, ਸੁਖਵੰਤ ਸਿੰਘ ਘੁਟੀਡ, ਗੁਰਤੇਜ ਸਿੰਘ ਸੌਂਟੀ, ਸੁਰਿੰਦਰ ਸਿੰਘ ਮਾਜਰੀ ਕਿਸ਼ਣੇ ਵਾਲੀ, ਬੀਰਦਵਿੰਦਰ ਸਿੰਘ ਮੱਠੀ, ਭੁਪਿੰਦਰ ਸਿੰਘ ਲੁਹਾਰ ਮਾਜਰਾ, ਗੁਰਸੇਵਕ ਸਿੰਘ ਲੁਹਾਰੀ ਕਲਾਂ, ਧਰਮਪਾਲ ਸਿੰਘ ਘਮੰਡਗੜ੍ਹ, ਅਮਰਜੀਤ ਸਿੰਘ ਵਜੀਦਪੁਰ, ਜਸਪਾਲ ਸਿੰਘ ਬਾਸੀਆਂ, ਗੁਰਿੰਦਰ ਸਿੰਘ ਕੋਟਲਾ ਪੀਰ ਜੈਨ, ਜੁਝਾਰ ਸਿੰਘ ਭਗੜਾਣਾ, ਇੰਦਰਜੀਤ ਸਿੰਘ ਬਰਵਾਲੀ, ਅਭੈਵੀਰ ਸਿੰਘ ਸੰਘੋਲ, ਦਲਜਿੰਦਰ ਸਿੰਘ ਕੋਟਲਾ ਮਸੂਦ, ਗੁਣਤਾਸ਼ ਸਿੰਘ ਨੰਦਪੁਰ ਕਲੌੜ, ਗੁਰਿੰਦਰ ਸਿੰਘ (ਬਲਾਕ ਪ੍ਰਧਾਨ ਖਮਾਣੋ), ਲਖਬੀਰ ਸਿੰਘ ਬਧੋਛੀ (ਬਲਾਕ ਪ੍ਰਧਾਨ ਸਰਹਿੰਦ), ਅਮਨਦੀਪ ਸਿੰਘ (ਮੀਤ ਪ੍ਰਧਾਨ ਸਰਹਿੰਦ), ਕਮਲਜੀਤ ਸਿੰਘ ਪਵਾਲਾ, ਜਸਵੀਰ ਸਿੰਘ ਬਦੀਨਪੁਰ, ਹਰਪਾਲ ਸਿੰਘ ਹਰੀਪੁਰ, ਹੁਸਨਪ੍ਰੀਤ ਸਿੰਘ ਮੁੱਲਾਪੁਰ ਅਤੇ ਹਰਮੀਤ ਸਿੰਘ ਚੁੰਨੀ ਕਲਾਂ ਸਮੇਤ ਹੋਰ ਯੂਨੀਅਨ ਅਹੁਦੇਦਾਰ ਹਾਜ਼ਰ ਸਨ।