Punjab News : ਬਿੱਲ ਪਾਸ ਹੋਣ 'ਤੇ ਕੋਈ ਬੇਅਦਬੀ ਬਾਰੇ ਸੋਚੇਗਾ ਵੀ ਨਹੀਂ : ਬਲਤੇਜ ਪੰਨੂ
ਬਲਤੇਜ ਪੰਨੂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਵਿੱਚ ਕਾਨੂੰਨ ਦਾ ਰਾਜ ਸਥਾਪਤ ਕੀਤਾ ਹੈ ਅਤੇ ਲੋਕਾਂ ਤੋਂ ਜਾਣਕਾਰੀ ਤੇ ਸਹਿਯੋਗ ਲੈਣ ਲਈ ਗੈਂਗਸਟਰਾਂ ਦੀਆਂ ਸੂਚੀਆਂ ਜਾਰੀ ਕਰਕੇ ਇਨ੍ਹਾਂ ਨੂੰ ਫੜਕੇ ਕਾਨੂੰਨ ਮੁਤਾਬਕ ਸਜਾਵਾਂ ਦੇਣ ਦਾ ਤਹੱਈਆ ਕੀਤਾ ਹੈ।
Publish Date: Sat, 11 Apr 2026 05:46 PM (IST)
Updated Date: Sat, 11 Apr 2026 05:49 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਬਲਤੇਜ ਪੰਨੂ ਨੇ ਦੱਸਿਆ ਕਿ ‘‘ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ, ਵਿਸਾਖੀ ਦੇ ਦਿਹਾੜੇ ਮੌਕੇ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਟੇਟ ਦਾ ਬਿੱਲ ਹੈ, ਇਸ ਵਿੱਚ ਸੋਧ ਕਰਕੇ ਸਖ਼ਤ ਧਾਰਾਵਾਂ ਤੇ ਤਜਵੀਜ਼ਾਂ ਲਿਆ ਰਹੀ ਹੈ ਤਾਂ ਕਿ ਕੋਈ ਵਿਅਕਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਬਾਰੇ ਸੋਚੇ ਵੀ ਨਾ।’’
ਪਨੂੰ ਪਟਿਆਲਾ ਵਿਖੇ ਇਕ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਸ ਬਿੱਲ ਦਾ ਖਰੜਾ ਕਾਨੂੰਨੀ ਮਾਹਰਾਂ ਤੇ ਸਿੱਖ ਵਿਦਵਾਨਾਂ ਸਮੇਤ ਬੁੱਧੀਜੀਵੀਆਂ ਤੇ ਧਾਰਮਿਕ ਸੰਤਾਂ, ਮਹਾਂਪੁਰਸ਼ਾਂ ਦੀ ਸਲਾਹ ਨਾਲ ਤਿਆਰ ਕੀਤਾ ਗਿਆ ਹੈ, ਜੋ ਕਿ 13 ਅਪ੍ਰੈਲ ਨੂੰ ਸਭ ਦੇ ਸਾਹਮਣੇ ਆ ਜਾਵੇਗਾ।
ਬਲਤੇਜ ਪੰਨੂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਵਿੱਚ ਕਾਨੂੰਨ ਦਾ ਰਾਜ ਸਥਾਪਤ ਕੀਤਾ ਹੈ ਅਤੇ ਲੋਕਾਂ ਤੋਂ ਜਾਣਕਾਰੀ ਤੇ ਸਹਿਯੋਗ ਲੈਣ ਲਈ ਗੈਂਗਸਟਰਾਂ ਦੀਆਂ ਸੂਚੀਆਂ ਜਾਰੀ ਕਰਕੇ ਇਨ੍ਹਾਂ ਨੂੰ ਫੜਕੇ ਕਾਨੂੰਨ ਮੁਤਾਬਕ ਸਜਾਵਾਂ ਦੇਣ ਦਾ ਤਹੱਈਆ ਕੀਤਾ ਹੈ।
ਪੰਨੂ ਨੇ ਕਿਹਾ ਕਿ ਵਿਰੋਧੀਆਂ ਨੂੰ ਸੁਪਨੇ ਵੀ ਹੁਣ ਆਮ ਘਰਾਂ ਦੇ ਪੰਜਾਬ ਵਿੱਚ ਮੌਜੂਦਾ ਸਰਕਾਰ ਚਲਾ ਰਹੇ ਆਗੂਆਂ ਤੇ ਭਗਵੰਤ ਮਾਨ ਦੇ ਆ ਰਹੇ ਹਨ, ਪਰੰਤੂ ਮਾਨ ਸਰਕਾਰ ਦੀ ਵਿਰੋਧਤਾ ਕਰ ਰਹੇ ਇਨ੍ਹਾਂ ਲੋਕਾਂ ਨੇ ਹੀ ਪੰਜਾਬ ਨੂੰ ਬਲਦੀ ਦੇ ਬੂਥੇ ਪਾਇਆ ਸੀ। ਇਸ ਮੌਕੇ ਉਨਾਂ ਨਾਲ ਪੀਆਰਟੀਸੀ ਚੇਅਰਮੈਨ ਹਰਪਾਲ ਜੁਨੇਜਾ, ਓਐਸਡੀ ਗੁਰਵਿੰਦਰ ਸਿੰਘ, ਜ਼ਿਲ੍ਹਾ ਮੀਡੀਆ ਇੰਚਾਰਜ ਰਵਿੰਦਰਪਾਲ ਸਿੰਘ ਪ੍ਰਿੰਸ ਲਾਂਬਾ,ਯੁਵਰਾਜ ਜੁਨੇਜਾ, ਸਿਮਰਨ ਗਰੇਵਾਲ, ਮਨਦੀਪ ਸਿੰਘ ਰਾਜਾ, ਮੌਂਟੀ ਗਰੋਵਰ, ਨਵਨੀਤ ਵਾਲੀਆ ਮੋਜੂਦ ਰਹੇ।