ਪੰਜਾਬ ਲੋਕ ਸ਼ਕਤੀ ਇਨਸਾਫ਼ ਦਲ ਨੇ ਕੀਤੀ ਮੀਟਿੰਗ
ਪੰਜਾਬ ਲੋਕ ਸ਼ਕਤੀ ਇਨਸਾਫ਼ ਦਲ' ਦੀ ਹੋਈ ਮੀਟਿੰਗ
Publish Date: Sun, 17 May 2026 05:04 PM (IST)
Updated Date: Mon, 18 May 2026 04:07 AM (IST)

ਚੋਣਾਂ ਦੌਰਾਨ ਉਮੀਦਵਾਰ ਭਾਈਚਾਰਕ ਸਾਂਝ ਬਣਾ ਕੇ ਰੱਖਣ : ਸੱਗੂ ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਪੰਜਾਬ ਲੋਕ ਸ਼ਕਤੀ ਇਨਸਾਫ਼ ਦਲ ਦੇ ਬਲਾਕ ਭਵਾਨੀਗੜ੍ਹ ਤੇ ਸਮਾਣਾ ਦੇ ਮੈਂਬਰਾਂ ਦੀ ਮੀਟਿੰਗ ਸਥਾਨਕ ਇਕ ਨਿੱਜੀ ਹੋਟਲ ਵਿਖੇ ਸੂਬਾ ਪ੍ਰਧਾਨ ਹਰਵਿੰਦਰ ਸਿੰਘ ਸੱਗੂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਸੂਬੇ ’ਚ ਹੋ ਰਹੀਆਂ ਨਗਰ ਕੌਂਸਲ ਦੀਆਂ ਚੋਣਾਂ ਬਾਰੇ ਚਰਚਾ ਹੋਈ। ਸੂਬਾ ਪ੍ਰਧਾਨ ਹਰਵਿੰਦਰ ਸਿੰਘ ਸੱਗੂ ਨੇ ਪੰਜਾਬ ਦੀ ਜਨਤਾ ਨੂੰ ਅਪੀਲ ਕੀਤੀ ਕਿ ਨਗਰ ਨਿਗਮਾਂ, ਨਗਰ ਕੌਂਸਲਾਂ, ਨਗਰ ਪੰਚਾਇਤਾਂ ਦੀਆਂ ਚੋਣਾਂ ਲੜ ਰਹੇ ਉਮੀਦਵਾਰ ਬੇਸ਼ੱਕ ਕਿਸੇ ਵੀ ਪਾਰਟੀ ਦੇ ਹੋਣ ਪਰ ਭਾਈਚਾਰਕ ਸਾਂਝ ਬਣਾ ਕੇ ਰੱਖਣ। ਉਨ੍ਹਾਂ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੇ ਨਸ਼ੇ ਦੀ ਵਰਤੋਂ ਨਾ ਕੀਤੀ ਜਾਵੇ। ਉਨ੍ਹਾਂ ਨੇ ਵੋਟਰਾਂ ਨੂੰ ਵੀ ਅਪੀਲ ਕੀਤੀ ਕਿ ਤੁਹਾਨੂੰ ਜੋ ਵੀ ਉਮੀਦਵਾਰ ਜਨਤਾ ਦੇ ਹਿਤ ’ਚ ਲੱਗਦਾ ਹੈ ਉਸਨੂੰ ਹੀ ਵੋਟ ਪਾਓ। ਸੱਗੂ ਨੇ ਕਿਹਾ ਕਿ ਜਿਹੜੇ ਵੀ ਬੰਦੇ ਤੁਹਾਡੇ ਸੁੱਖ-ਦੁੱਖ ’ਚ ਖੜ੍ਹਦੇ ਹਨ ਉਨ੍ਹਾਂ ਨੂੰ ਪਾਰਟੀਬਾਜ਼ੀ ਤੋਂ ਉਪਰ ਉਠਕੇ ਵੋਟਾਂ ਪਾਓ, ਤਾਂਕਿ ਜਨਤਾ ਦੀਆਂ ਸਮੱਸਿਆਵਾਂ ਦਾ ਹੱਲ ਹੋਵੇ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਦੇ ਮੈਂਬਰਾਂ ਵੱਲੋਂ ਵੀ ਆਪਣੇ-ਆਪਣੇ ਸ਼ਹਿਰ ’ਚ ਜਿਹੜੇ ਉਮੀਦਵਾਰ ਲੋਕਾਂ ਦੇ ਹਿੱਤਾਂ ਲਈ ਕੰਮ ਕਰਨਗੇ ਉਨ੍ਹਾਂ ਦੀ ਮਦਦ ਕੀਤੀ ਜਾਵੇਗੀ। ਸੱਗੂ ਨੇ ਦੱਸਿਆ ਕਿ ਸਾਡੀ ਪਾਰਟੀ ਵੱਲੋਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪੰਜਾਬ ਦੇ ਹਰ ਪਿੰਡ ਤੇ ਸ਼ਹਿਰ ਵਿਚ ਮੈਂਬਰਸ਼ਿਪ ਸ਼ੁਰੂ ਕਰਕੇ ਵੱਧ ਤੋਂ ਵੱਧ ਮੈਂਬਰ ਜੋੜੇ ਜਾਣਗੇ ਤੇ ਸਾਰੇ ਪੰਜਾਬ ਦਾ ਦੌਰਾ ਕਰਕੇ ਆਮ ਲੋਕਾਂ ਨੂੰ ਜੋ ਵੀ ਪ੍ਰੇਸ਼ਨੀਆਂ ਪੇਸ਼ ਆ ਰਹੀਆਂ ਹਨ ਉਨ੍ਹਾਂ ਸਭ ਦੇ ਹੱਲ ਲਈ ਉਪਰਾਲੇ ਕੀਤੇ ਜਾਣਗੇ। ਇਸ ਮੌਕੇ ਹਰਭਜਨ ਸਿੰਘ ਪ੍ਰਚਾਰਕ ਸੱਕਤਰ ਸਮਾਣਾ, ਮਨਜੀਤ ਪਾਲ ਸਿੰਘ ਮੁੱਖ ਸਲਾਹਕਾਰ, ਕੁਲਵਿੰਦਰ ਸਿੰਘ ਬਾਸੀਅਰਖ ਸੱਕਤਰ, ਬਲਵਿੰਦਰ ਸਿੰਘ ਸਮਾਣਾ, ਕਰਨੈਲ ਸਿੰਘ ਸਮਾਣਾ, ਜਗਦੀਸ਼ ਕੁਮਾਰ ਭਵਾਨੀਗੜ੍ਹ, ਰਾਜਿੰਦਰ ਸਿੰਘ ਬਲਿਆਲ, ਨਿਧਾਨ ਦਾਸ ਬਾਵਾ ਭਵਾਨੀਗੜ੍ਹ, ਬਿੱਲੂ ਖਾਨ ਬਾਲਦ ਖੁਰਦ, ਸ਼ਾਮ ਲਾਲ ਭਵਾਨੀਗੜ੍ਹ, ਕ੍ਰਿਸ਼ਨ ਚੰਦ ਮਾਝੀ, ਸੁਖਪ੍ਰੀਤ ਸਿੰਘ ਦਿਆਲਗੜ ਜੇਜੀਆ, ਜਗਦੀਪ ਸਿੰਘ ਭਵਾਨੀਗੜ੍ਹ ਆਦਿ ਹਾਜ਼ਰ ਸਨ।