ਪੰਜਾਬ ਸਰਕਾਰ ਹਿੰਦੂ ਧਰਮ ਨੂੰ ਅਣਗੌਲਿਆ ਕਰ ਰਹੀ
ਪੰਜਾਬ ਸਰਕਾਰ ਹਿੰਦੂ ਧਰਮ ਨੂੰ ਅਣਗੌਲਿਆ ਕਰ ਰਹੀ ਹੈ : ਹਿੰਦੂ ਤਖ਼ਤ
Publish Date: Fri, 17 Apr 2026 09:44 PM (IST)
Updated Date: Sat, 18 Apr 2026 04:16 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੱਸੀ ਪਠਾਣਾਂ : ਸ੍ਰੀ ਹਿੰਦੂ ਤਖ਼ਤ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੀ ਯੂਥ ਸ਼ਾਖਾ ਦੀ ਬੈਠਕ ਸੰਯਮ ਪਾਠਕ ਦੀ ਪ੍ਰਧਾਨਗੀ ਹੇਠ ਹੋਈ, ਜਿਸ ’ਚ ਸੂਬਾ ਪ੍ਰਚਾਰਕ ਓਮ ਪ੍ਰਕਾਸ਼ ਗੌਤਮ ਵੀ ਸ਼ਾਮਲ ਸਨ। ਓਮ ਗੌਤਮ ਅਤੇ ਸੰਯਮ ਪਾਠਕ ਨੇ ਬੇਅਦਬੀ ਬਿੱਲ ਵਿੱਚ, ਸਭ ਤੋਂ ਪੁਰਾਣੇ ਹਿੰਦੂ ਧਰਮ ਦੇ ਗ੍ਰੰਥਾਂ ਨੂੰ ਕਥਿਤ ਤੌਰ ’ਤੇ ਅਣਗੌਲਿਆ ਕਰਨ ਲਈ ਆਪ ਸਰਕਾਰ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਹਿੰਦੂਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਆਗੂਆਂ ਨੇ ਸੂਬਾ ਸਰਕਾਰ ਤੋਂ ਬੇਅਦਬੀ ਵਿਰੁੱਧ ਬਿੱਲ ਵਿਚ ਸਾਰੇ ਧਾਰਮਿਕ ਗ੍ਰੰਥਾਂ ਨੂੰ ਸ਼ਾਮਲ ਕਰਨ ਦੇ ਨਾਲ ਗਊ ਹੱਤਿਆ ਲਈ ਸਖ਼ਤ ਸਜ਼ਾ ਦੀ ਵਿਵਸਥਾ ਕਰਨ ਦੀ ਮੰਗ ਵੀ ਕੀਤੀ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਪਾਠਕ, ਜ਼ਿਲ੍ਹਾ ਜਨਰਲ ਸਕੱਤਰ ਰਾਜੇਸ਼ ਗੌਤਮ, ਤਰੁਣ ਸੇਠੀ, ਗਗਨਦੀਪ ਸਿੰਘ, ਹਰਸ਼ਦੀਪ ਸਿੰਘ, ਸੰਨੀ, ਸੰਜੀਤ ਕੁਮਾਰ, ਰਣਜੀਤ ਕੁਮਾਰ, ਰਵੀ ਸ਼ਰਮਾ ਅਤੇ ਹੋਰ ਬਹੁਤ ਸਾਰੇ ਕਾਰਕੁਨ ਮੌਜੂਦ ਸਨ।