ਪੀਐੱਸਈਬੀ ਦਾ 10ਵੀਂ ਦਾ ਨਤੀਜਾ- ਪ੍ਰਭਜੋਤ ਬਣਿਆ ਜ਼ਿਲ੍ਹਾ ਟਾਪਰ, ਕੁੜੀਆਂ ਦੀ ਸਰਦਾਰੀ ਕਾਇਮ
ਪੀਐਸਈਬੀ ਦਾ 10ਵੀਂ ਦਾ ਨਤੀਜਾ- ਪ੍ਰਭਜੋਤ ਬਣਿਆ ਜਿਲ੍ਹਾ ਟੌਪਰ, ਕੁੜੀਆਂ ਦੀ ਸਰਦਾਰੀ ਕਾਇਮ
Publish Date: Mon, 11 May 2026 06:25 PM (IST)
Updated Date: Mon, 11 May 2026 06:27 PM (IST)

ਪਰਗਟ ਸਿੰਘ•, ਪੰਜਾਬੀ ਜਾਗਰਣ•, ਪਟਿਆਲਾ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੋਮਵਾਰ ਨੂੰ ਐਲਾਨੇ ਗਏ 10ਵੀਂ ਜਮਾਤ ਦੇ ਨਤੀਜੇ ਵਿਚ ਮਾਡਰਨ ਨਾਭਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਹੇਸ ਗੇਟ ਨਾਭਾ ਦਾ ਵਿਦਿਆਰਥੀ ਪ੍ਰਭਜੋਤ ਸਿੰਘ ਜ਼ਿਲ੍ਹਾ ਟਾਪਰ ਰਿਹਾ ਜਦਕਿ ਕੁੜੀਆਂ ਨੇ ਇਕ ਵਾਰ ਫਿਰ ਤੋਂ ਓਵਰਆਲ ਬਾਜ਼ੀ ਮਾਰੀ ਹੈ। ਪਟਿਆਲਾ ਜ਼ਿਲ੍ਹੇ ਦੇ ਕੁੱਲ 16 ਵਿਦਿਆਰਥੀਆਂ ਨੇ ਸੂਬੇ ਦੀ ਮੈਰਿਟ ’ਚ ਜਗ੍ਹਾ ਬਣਾ ਕੇ ਆਪਣੇ ਸਕੂਲ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ, ਜਿਨ੍ਹਾਂ ਵਿਚੋਂ ਕੁੜੀਆਂ ਨੇ ਆਪਣੀ ਸਰਦਾਰੀ ਕਾਇਮ ਰੱਖਦਿਆ 16 ’ਚੋਂ 14 ਲੜਕੀਆਂ ਨੇ ਸੂਬੇ ਦੀ ਮੈਰਿਟ ’ਚ ਨਾਮ ਦਰਜ ਕਰਵਾਇਆ ਹੈ ਜਦੋਂ ਕਿ ਸਿਰਫ 2 ਲੜਕਿਆਂ ਨੇ ਹੀ ਮੈਰਿਟ ’ਚ ਪ੍ਰਵੇਸ਼ ਕੀਤਾ ਹੈ। ਹਾਲਾਂਕਿ ਜ਼ਿਲ੍ਹੇ ਦਾ ਟਾਪਰ ਬਣਨ ਦਾ ਮਾਣ ਮਾਡਰਨ ਨਾਭਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਹੇਸ ਗੇਟ ਨਾਭਾ ਦਾ ਵਿਦਿਆਰਥੀ ਪ੍ਰਭਜੋਤ ਸਿੰਘ ਨੂੰ ਜਾਂਦਾ ਹੈ, ਜਿਸ ਨੇ 650 ’ਚੋਂ 639 (98.31 ਫੀਸਦ) ਅੰਕ ਲੈ ਕੇ ਜ਼ਿਲ੍ਹੇ ’ਚ ਪਹਿਲਾ ਸਥਾਨ ਮੱਲ੍ਹਿਆ ਹੈ ਤੇ ਸੂਬੇ ਦੀ ਮੈਰਟ ’ਚ 17ਵਾਂ ਨੰਬਰ ਲੈ ਕੇ 6ਵਾਂ ਰੈਂਕ ਪ੍ਰਾਪਤ ਕੀਤਾ ਹੈ। ਜ਼ਿਲ੍ਹੇ ’ਚ ਦੂਜੇ ਸਥਾਨ ’ਤੇ ਰਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਸ਼ੀਗਣ (ਪਟਿਆਲਾ) ਦੀ ਵਿਦਿਆਰਥਣ ਰਾਜਦੀਪ ਕੌਰ ਪੁੱਤਰੀ ਕੁਲਦੀਪ ਸਿੰਘ ਨੇ 633 ਅੰਕ ਪ੍ਰਾਪਤ ਕਰਕੇ ਸੂਬੇ ਦੀ ਮੈਰਿਟ ਸੂਚੀ ’ਚ 12ਵਾਂ ਰੈਂਕ ਅਤੇ ਸਨ ਫਲਾਵਰ ਮਾਡਲ ਹਾਈ ਸਕੂਲ ਤ੍ਰਿਪੜੀ ਦੀ ਵਿਦਿਆਰਥਣ ਜੀਵਿਕਾ ਪੁੱਤਰੀ ਸ਼ਿਵ ਕੁਮਾਰ ਨੇ 631 ਅੰਕਾਂ ਨਾਲ ਜ਼ਿਲ੍ਹੇ ’ਚ ਤੀਜਾ ਸਥਾਨ ਮੱਲ੍ਹਿਆ ਜਦੋਂ ਕਿ ਸ਼ਹਿਰ ਦੇ ਸਕੂਲਾਂ ’ਚੋਂ ਬਾਜ਼ੀ ਕਰਦਿਆਂ ਪਹਿਲਾ ਸਥਾਨ ਲਿਆ ਅਤੇ ਸੂਬੇ ’ਚ 14ਵਾਂ ਰੈਂਕ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਜ਼ਿਲ੍ਹੇ ਦੇ 17461 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ ਜਿਨ੍ਹਾਂ ’ਚੋਂ 16235 ਵਿਦਿਆਰਥੀ ਪਾਸ ਹੋਏ ਹਨ ਤੇ 1226 ਵਿਦਿਆਰਥੀ ਫੇਲ੍ਹ ਹੋਏ ਹਨ। ਜ਼ਿਲ੍ਹੇ ਦਾ ਨਤੀਜਾ 92.98 ਫੀਸਦੀ ਰਿਹਾ ਹੈ। ਓਵਰਆਲ ਪਟਿਆਲਾ ਜ਼ਿਲ੍ਹੇ ਦਾ ਸੂਬੇ ਦੀ ਮੈਰਿਟ ਵਿਚ 18ਵਾਂ ਰੈਂਕ ਰਿਹਾ ਹੈ, ਜੋ ਕਿ ਪਿਛਲੇ ਸਾਲ ਨਾਲੋਂ 5 ਰੈਂਕ ਪਛੜਿਆ ਹੈ ਜਦੋਂ ਕਿ ਪਿਛਲੇ ਸਾਲ ਪਟਿਆਲਾ ਦਾ ਰੈਂਕ 13ਵਾਂ ਸੀ। ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ’ਚ ਅੱਧੇ ਸਰਕਾਰੀ ਸਕੂਲਾਂ ਅਤੇ ਅੱਧੇ ਨਿਜੀ ਸਕੂਲਾਂ ਦੇ ਹਨ, ਭਾਵ ਕਿ 16 ਵਿਦਿਆਰਥੀਆਂ ਵਿਚੋਂ 8 ਵਿਦਿਆਰਥੀ ਸਰਕਾਰੀ ਸਕੂਲਾਂ ਅਤੇ 8 ਨਿਜੀ ਸਕੂਲਾਂ ਦੇ ਹਨ। ਜਿਨ੍ਹਾਂ ਸਕੂਲਾਂ ਦੇ ਵਿਦਿਆਰਥੀਆਂ ਨੇ ਮੈਰਿਟ ਵਿਚ ਥਾਂ ਬਣਾਈ ਹੈ ਉਨ੍ਹਾਂ ਸਕੂਲਾਂ ਵਿਚ ਵਿਆਹ ਵਰਗਾ ਮਾਹੌਲ ਬਣਿਆ ਰਿਹਾ। ਸਕੂਲਾਂ ਵਿਚ ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਢੋਲ ਦੀ ਥਾਪ ’ਤੇ ਭੰਗੜਾ ਪਾ ਕੇ ਖੁਸ਼ੀ ਮਨਾਈ। ਡੱਬੀ- ਇਹ ਹਨ ਮੈਰਿਟ ’ਚ ਥਾਂ ਬਣਾਉਣ ਵਾਲੇ ਜ਼ਿਲ੍ਹੇ ਦੇ ਵਿਦਿਆਰਥੀ ਲੜੀ- ਵਿਦਿਆਰਥੀ - ਪਿਤਾ ਦਾ ਨਾਮ - ਸਕੂਲ ਦਾ ਨਾਮ - ਪ੍ਰਾਪਤ ਨੰਬਰ - ਫੀਸਦੀ - ਸੂਬੇ ਦੀ ਮੈਰਿਟ ’ਚ ਨੰਬਰ - 1- ਪ੍ਰਭਜੋਤ ਸਿੰਘ- ਜਸਵੀਰ ਸਿੰਘ - ਮਾਡਰਨ ਨਾਭਾ ਪਬਲਿਕ ਸੀਨੀ. ਸੈਕ. ਸਕੂਲ ਮਹੇਸ ਗੇਟ ਨਾਭਾ . - 639 - 98.31 - 17ਵਾਂ 2. ਰਾਜਦੀਪ ਕੌਰ- ਕੁਲਦੀਪ ਸਿੰਘ- ਸਰਕਾਰੀ ਸੀਨੀ. ਸੈਕੰਡਰੀ ਸਕੂਲ ਮਸ਼ੀਗਣ (ਪਟਿ.) - 633-97.38-56ਵਾਂ 3. ਜੀਵਿਕਾ- ਸ਼ਿਵ ਕੁਮਾਰ- ਸੰਨ ਫਲਾਵਰ ਮਾਡਲ ਹਾਈ ਸਕੂਲ ਤ੍ਰਿਪੜੀ ਪਟਿ. - 631 -97.08- 84ਵਾਂ 4. ਅਦਿਤਿਆ ਵਰਮਾ- ਵਿਕਰਾਂਤ ਵਰਮਾ- ਸਰਕਾਰੀ ਸੀਨੀ, ਸੈਕ. ਸਕੂਲ ਤ੍ਰਿਪੜੀ ਪਟਿਆਲਾ- - 630 - 96. 92- 101ਵਾਂ 5. ਪ੍ਰਭਜੋਤ ਕੌਰ- ਗੁਰਵਿੰਦਰ ਸਿੰਘ- ਦਿਆਨੰਦ ਮਾਡਲ ਹਾਈ ਸਕੂਲ ਸਮਾਣਾ-- 629 -96.77- 117ਵਾਂ 6. ਹਰਜੋਤ ਕੌਰ-ਜੋਗਿੰਦਰ ਸਿੰਘ- ਐਮਕੇਡੀ ਸਰਕਾਰੀ ਹਾਈ ਸਕੂਲ ਘੜਾਮ (ਪਟਿ.)- 628-96.62- 129ਵਾਂ 7. ਹਰਸ਼ਿਤਾ- ਸ਼ਤੀਸ਼ ਕੁਮਾਰ- ਯੰਗ ਫਾਰਮ ਪਬਲਿਕ ਹਾਈ ਸਕੂਲ ਭਾਦਸੋਂ- 628-96.62-134ਵਾਂ 8. ਤਾਨੀਆ- ਪੰਕਜ ਕੁਮਾਰ- ਸੱਨ ਫਲਾਵਰ ਮਾਡਲ ਹਾਈ ਸਕੂਲ ਤ੍ਰਿਪੜੀ ਪਟਿ. - 627-96.46 -155ਵਾਂ 9. ਸਨੇਹਾ- ਲਵਲੀਨ ਕੁਮਾਰ- ਸਰਕਾਰੀ ਐਨਪੀਐਚ ਸਕੂਲ ਪਟਿ-627-96.46 -172ਵਾਂ 10. ਤਿਕਸਣਾ ਸ਼ਰਮਾਂ- ਬਾਗੀਸ ਕੁਮਾਰ- ਪੀਐਮ ਸ੍ਰੀ ਸਰਕਾਰੀ ਮਾਡਲ ਹਾਈ ਸਕੂਲ ਨਾਭਾ--626-96.31-176ਵਾਂ 11. ਤੀਰਿਕਾ- - ਬਾਗੀਸ ਕੁਮਾਰ- ਪੀਐਮ ਸ੍ਰੀ ਸਰਕਾਰੀ ਮਾਡਲ ਹਾਈ ਸਕੂਲ ਨਾਭਾ--626-96.31-176ਵਾਂ 12. ਸਾਕਸ਼ੀ- ਵਰਿੰਦਰ ਸ਼ਰਮਾਂ- ਡਾਇਮੰਡ ਇੰਡੀਅਨ ਪਬਲਿਕ ਸਕੂਲ ਸ਼ੂਲਰ ਪਟਿ- 626-96.31-178ਵਾਂ 13. ਮਨਿੰਦਰਜੀਤ ਕੌਰ- ਮੇਜਰ ਸਿੰਘ- ਮਲਹੋਤਰਾ ਮਾਡਲ ਮਾਡਲ ਹਾਈ ਸਕੂਲ ਰਾਜਪੁਰਾ- 626 -96.31-200ਵਾਂ 14. ਵੰਸ਼ਿਕਾ- ਗਨੇਸ਼ ਕੁਮਾਰ- ਸੱਨ ਫਲਾਵਰ ਮਾਡਲ ਹਾਈ ਸਕੂਲ ਤ੍ਰਿਪੜੀ ਪਟਿ. -625-96.15-208ਵਾਂ 15. ਸਿਮਰਨ ਕੌਰ -ਸਤਨਾਮ ਸਿੰਘ- ਗੋਰਮਿੰਟ ਗਰਲਜ ਸੀਨੀ. ਸੈਕੰ. ਸਕੂਲ ਮਾਣਕਪੁਰ ਪਟਿ-- 625-96.15-212ਵਾਂ 16. ਸਾਕਸ਼ੀ ਵਰਮਾਂ- ਸੰਦੀਪ ਕੁਮਾਰ- ਸਕੂਲ ਆਫ ਐਮੀਨੈਸ ਭਾਦਸੋਂ ਪਟਿ.-- 625-96.15-217ਵਾਂ - ਡਾਕਟਰ ਬਣਨਾ ਚਾਹੁੰਦਾ ਜ਼ਿਲ੍ਹਾ ਟਾਪਰ ਪ੍ਰਭਜੋਤ ਫੋਟੋ 12ਪੀਟੀਐੱਲ- 16 ਜ਼ਿਲ੍ਹੇ ਦਾ ਟਾਪਰ ਬਣਿਆ ਮਾਡਰਨ ਨਾਭਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਹੇਸ਼ ਗੇਟ ਨਾਭਾ ਦੇ ਪ੍ਰਭਜੋਤ ਸਿੰਘ ਨੇ 650 ’ਚੋਂ 639 ( 98.31 ਫੀਸਦੀ) ਅੰਕ ਹਾਸਲ ਕਰਕੇ ਸੂਬੇ ਦੀ ਮੈਰਿਟ ਲੜੀ ’ਚ 17ਵਾਂ ਰੈਂਕ ਹਾਸਲ ਕੀਤਾ ਹੈ। ਪ੍ਰਭਜੋਤ ਸਿੰਘ ਦੇ ਪਿਤਾ ਜਸਵੀਰ ਸਿੰਘ ਪੇਸ਼ੇ ਵਜੋਂ ਅਧਿਆਪਕ ਹਨ ਤੇ ਮਾਤਾ ਘਰੇਲੂ ਔਰਤ ਹਨ। ਪ੍ਰਭਜੋਤ ਸੁਨਹਿਰੀ ਭਵਿੱਖ ਲਈ ਡਾਕਟਰ ਬਣਨਾ ਚਾਹੁੰਦਾ ਹੈ, ਜਿਸਦੀ ਤਿਆਰੀ ਲਈ 11ਵੀਂ ’ਚ ਮੈਡੀਕਲ ਸਟਰੀਮ ’ਚ ਦਾਖਲਾ ਲਿਆ ਹੈ। ਜ਼ਿਲ੍ਹਾ ਟਾਪਰ ਬਣਨ ਦਾ ਮਾਣ ਉਸਨੇ ਬਿਨਾ ਟਿਊਸ਼ਨ ਅਤੇ ਬਿਨਾ ਇੰਟਰਨੈਟ ਮੀਡੀਆਂ ਤੋਂ ਪ੍ਰਾਪਤ ਕੀਤਾ ਹੈ। ਉਹ ਪੜ੍ਹਾਈ ਲਈ ਰੋਜ਼ਾਨਾ 16-18 ਘੰਟੇ ਦਾ ਸਮਾਂ ਕੱਢਦਾ ਰਿਹਾ ਹੈ। ਉਸਦਾ ਕਹਿਣਾ ਹੈ ਕਿ ਪੇਪਰਾਂ ਦੇ ਦਿਨਾਂ ’ਚ ਤਾਂ ਉਹ ਰੋਟੀ ਖਾਣਾ ਵੀ ਭੁੱਲ ਜਾਂਦਾ ਸੀ ਤੇ ਸਿਰਫ ਪੜ੍ਹਾਈ ’ਤੇ ਫੋਕਸ ਸੀ। ਡੱਬੀ- ਸਾਫਟਵੇਅਰ ਇੰਜੀਨੀਅਰ ’ਚ ਭਵਿੱਖ ਦੇਖਦੀ ਹੈ ਰਾਜਦੀਪ ਫੋਟੋ 12ਪੀਟੀਐੱਲ- 17 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਸ਼ੀਗਣ (ਪਟਿਆਲਾ) ਦੀ ਵਿਦਿਆਰਥਣ ਰਾਜਦੀਪ ਕੌਰ ਨੇ ਜ਼ਿਲ੍ਹੇ ’ਚ ਦੂਜੇ ਸਥਾਨ ’ਤੇ ਰਹਿਣ ਦਾ ਮਾਣ ਹਾਸਲ ਕੀਤਾ ਹੈ। 97.38 ਪ੍ਰਤੀਸ਼ਤ ਅੰਕਾਂ ਨਾਲ ਸੂਬੇ ਦੀ ਮੈਰਿਟ ’ਚ 56ਵਾਂ ਸਥਾਨ ਮੱਲਿਆ ਹੈ ਅਤੇ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ’ਚੋਂ ਅੱਵਲ ਰਹੀ। ਇੰਜੀਨੀਅਰ ਬਣਨ ਦਾ ਸੁਪਨਾ ਸਮੌਈ ਬੈਠੀ ਰਾਜਦੀਪ ਨੇ ਸਕੂਲ ਆਫ ਐਮੀਨੈਸ ਭੁੱਨਰਹੇੜੀ ਵਿਚ 11ਵੀਂ ਜਮਾਤ’ਚ ਨਾਨ-ਮੈਡੀਕਲ ਸਟਰੀਮ ’ਚ ਦਾਖਲਾ ਲਿਆ ਹੈ। ਉਸਨੇ ਸਕੂਲ ਟਾਈਮ ਤੋਂ ਇਲਾਵਾ 8 ਘੰਟੇ ਤੋਂ ਜਿਆਦਾ ਸਮਾਂ ਪੜ੍ਹਾਈ ਨੂੰ ਦੇ ਕੇ ਸਫਲਤਾ ਹਾਸ਼ਲ ਕੀਤੀ ਹੈ। ਕਿਤਾਬਾ ਪੜ੍ਹਨ ਦੇ ਸ਼ੌਂਕ ਨੇ ਉਸਨੂੰ ਸਫਲਤਾ ਦਿਵਾਈ ਹੈ। ਡੱਬੀ- ਡਾਕਟਰ ਬਣਨਾ ਚਾਹੁੰਦੀ ਹੈ ਜੀਵਿਕਾ ਫੋਟੋ 12ਪੀਟੀਐੱਲ-18 ਜ਼ਿਲ੍ਹੇ ’ਚ ਤੀਜਾ ਸਥਾਨ ਮੱਲਣ ਵਾਲੀ ਜੀਵਿਕਾ ਡਾਕਟਰ ਬਣ ਕੇ ਸਮਾਜ ਸੇਵਾ ਕਰਨਾ ਚਾਹੁੰਦੀ ਹੈ। ਸੰਨ ਫਲਾਵਰ ਮਾਡਲ ਹਾਈ ਸਕੂਲ ਤ੍ਰਿਪੜੀ ਪਟਿਆਲਾ ’ਚ ਪੜ੍ਹਦਿਆ ਉਸਨੇ ਦਸਵੀਂ ਜਮਾਤ ’ਚ 631(97.08 ਫੀਸਦੀ) ਅੰਕ ਲੈ ਕੇ ਸੂਬੇ ਦੀ ਮੈਰਿਟ ’ਚ 84ਵਾਂ ਸਥਾਨ ਲਿਆ ਹੈ ਤੇ ਸ਼ਹਿਰ ਦੇ ਸਕੂਲਾਂ ਵਿਚੋਂ ਟਾਪ ਕੀਤਾ ਹੈ। ਜੀਵਿਕਾ ਦੇ ਪਿਤਾ ਇੱਕ ਇਲੈਕਟ੍ਰੋਨਿਕਸ ਦੀ ਦੁਕਾਨ ਕਰਦੇ ਹਨ ਜਦੋਂ ਕਿ ਮਾਤਾ ਸ਼ੀਮਾ ਰਾਣੀ ਘਰੇਲੂ ਔਰਤ ਹਨ। ਉਹ ਸੁਨਹਿਰੀ ਭਵਿੱਖ ਲਈ ਡਾਕਟਰ ਬਣਨ ਦਾ ਸੁਪਨਾ ਬੁਣ ਕੇ ਬੈਠੀ ਹੈ, ਜਿਸਦੀ ਪ੍ਰਾਪਤੀ ਲਈ ਹੋਰ ਮਿਹਨਤ ਨਾਲ ਅਗਲੇਰੀ ਪੜ੍ਹਾਈ ਜਾਰੀ ਰੱਖਣ ਦਾ ਪ੍ਰਣ ਕੀਤਾ ਹੈ।