ਲੋਕ ਪੱਖੀ ਆਗੂਆਂ ਦੀ ਰਿਹਾਈ ਨੂੰ ਲੈ ਕੇ ਸੰਗਰੂਰ ’ਚ ਰੋਸ ਮੁਜ਼ਾਹਰਾ
ਲੋਕ ਪੱਖੀ ਆਗੂਆਂ ਦੀ ਰਿਹਾਈ ਨੂੰ ਲੈ ਕੇ ਸੰਗਰੂਰ ’ਚ ਰੋਸ ਮੁਜ਼ਾਹਰਾ
Publish Date: Thu, 07 May 2026 07:54 PM (IST)
Updated Date: Fri, 08 May 2026 04:18 AM (IST)

ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ : ਵੱਖ- ਵੱਖ ਲੋਕ ਪੱਖੀ ਜਨਤਕ ਜਮਹੂਰੀ ਜਥੇਬੰਦੀਆਂ ਨੇ ਪਿਛਲੇ ਦਿਨੀਂ ਨੋਇਡਾ ਵਿੱਚ ਲੋਕ ਪੱਖੀ ਆਗੂਆਂ ਨੂੰ ਗ੍ਰਿਫਤਾਰ ਕਰਨ ਦੇ ਵਿਰੋਧ ਅਤੇ ਉਨ੍ਹਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਰੋਸ ਮੁਜ਼ਹਰਾ ਕੀਤਾ ਗਿਆ। ਇਸ ਮੌਕੇ ਤਰਕਸ਼ੀਲ ਸੁਸਾਇਟੀ ਜੋਨ ਮੁਖੀ ਪਰਮਵੇਦ ਨੇ ਕਿਹਾ ਕਿ ਸਰਕਾਰਾਂ ਆਮ ਲੋਕਾਂ ਲਈ ਨਹੀਂ ਸਿਰਫ਼ ਅਮੀਰ ਲਈ ਕੰਮ ਕਰ ਰਹੀ। ਸਰਕਾਰਾਂ ਦੀਆਂ ਇਹਨਾਂ ਨੀਤੀਆਂ ਦਾ ਵਿਰੋਧ ਕਰਨਾ ਚਾਹੀਦਾ ਹੈ। ਬਸ਼ੇਸਰ ਰਾਮ ਜ਼ਿਲਾ ਆਗੂ ਜਮਹੂਰੀ ਅਧਿਕਾਰ ਸਭਾ ਇਕਾਈ ਸੰਗਰੂਰ ਨੇ ਯੂਪੀ ਸਰਕਾਰ ਇਸ ਮਜ਼ਦੂਰ ਵਿਰੋਧੀ ਕਾਰਵਾਈ ਦਾ ਵਿਰੋਧ ਕਰਦਿਆਂ ਗ੍ਰਿਫਤਾਰ ਕੀਤੇ ਆਗੂਆਂ ਨੂੰ ਤੁਰੰਤ ਰਿਹਾਈ ਦੀ ਮੰਗ ਕੀਤੀ। ਬੀਕੇਯੂ ਉਗਰਾਹਾਂ ਦੇ ਜ਼ਿਲਾਂ ਆਗੂ ਜਗਤਾਰ ਸਿੰਘ ਲੱਡੀ ਨੇ ਕਿਹਾ ਸਰਕਾਰਾਂ ਲੋਕਾਂ ਦੇ ਮਸਲੇ ਹੱਲ ਨਹੀਂ ਕਰ ਰਹੀਆਂ। ਜਿਸ ਕਰਕੇ ਹੜਤਾਲਾਂ ਹੁੰਦੀਆਂ ਤੇ ਇਹਨਾਂ ਨੂੰ ਦਬਾਉਣ ਲਈ ਸਰਕਾਰ ਲੋਕ ਆਗੂਆਂ ਦੇ ਝੂਠੇ ਕੇਸ ਪਾਏ ਜਾ ਰਹੇ ਹਨ। ਜਥੇਬੰਦੀ ਨੋਇਡਾ ਵਿਖੇ ਗ੍ਰਿਫਤਾਰ ਆਗੂਆਂ ਨੂੰ ਤੁਰੰਤ ਰਿਹਾ ਕੀਤਾ ਕਰਨ ਦੀ ਮੰਗ ਕਰਦੀ ਹੈ। ਤਰਕਸ਼ਕ ਮੈਗਜ਼ੀਨ ਦੇ ਸੰਪਾਦਕ ਇੰਨਜਿੰਦਰ ਖੀਵਾ ਨੇ ਕਿਹਾ ਕਿ ਯੋਗੀ ਮੋਦੀ ਸਰਕਾਰ ਦੇ ਫ਼ਾਸੀਵਾਦੀ ਰਾਜ ਮਜ਼ਦੂਰਾਂ ਦੇ ਹੱਕੀ ਸ਼ੰਘਰਸ਼ਾ ਨੂੰ ਦਬਾਉਣਾ ਚਾਹੁੰਦੀ ਹੈ। ਸਾਝਾਂ ਬੇਰੁਜ਼ਗਾਰ ਮੋਰਚਾਂ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਢਿੱਲਵਾ ਨੇ ਦੱਸਿਆ ਕਿ ਮਹਾਨ ਸ਼ਹੀਦਾਂ ਦੇ ਵਿਚਾਰ ਘਰ- ਘਰ ਤੱਕ ਪਹੁੰਚਾਉਣ ਵਾਲਿਆਂ ਨੂੰ ਸਰਕਾਰ ਜੇਲ੍ਹਾਂ ਵਿੱਚ ਡੱਕ ਰਹੀ ਹੈ। ਮੰਚ ਸੁਚਾਲਨ ਜੁਝਾਰ ਲੋਂਗਵਾਲ ਨੇ ਕੀਤਾ। ਬਲਵੀਰ ਲੌਂਗੋਵਾਲ ਨੇ ਕਿਹਾ ਕਿ ਅੱਜ ਆਮ ਲੋਕਾਂ ਤੇ ਕੇਂਦਰ ਤੇ ਸੂਬਾ ਸਰਕਾਰਾਂ ਨੇ ਹਮਲਾ ਵਿੱਢਿਆ ਹੋਇਆ ।ਮਜ਼ਦੂਰ ਵਿਰੋਧੀ ਕਿਰਤ ਕੋਡਾ ਦਾ ਵਿਰੋਧ ਕਰਦੇ ਮਜ਼ਦੂਰਾਂ ਦੇ ਸ਼ੰਘਰਸ਼ਾ ਨੂੰ ਦਬਾਉਣ ਲਈ ਲੋਕਪੱਖੀ ਬੁੱਧੀਜੀਵੀਆਂ ਤੇ ਮਜ਼ਦੂਰਾਂ ਪੱਖੀ ਕਾਰਕੁੰਨਾਂ ਨੂੰ ਗ੍ਰਿਫਤਾਰ ਕੀਤਾ ਉਨ੍ਹਾਂ ਨੂੰ ਤੁਰੰਤ ਰਿਆਹ ਕੀਤਾ ਜਾਵੇ। ਇਸ ਮੌਕੇ ਡੈਮੋਕਰੇਟਿਕ ਟੀਚਰ ਫਰੰਟ ਦੇ ਦਾਤਾ ਸਿੰਘ ਨਮੋਲ, ਸੁਖਜਿੰਦਰ ਸਿੰਘ ਸੰਗਰੂਰ, ਕੁਲਦੀਪ ਸਿੰਘ, ਵਿੱਤ ਸਕੱਤਰ ਮਨਧੀਰ ਸਿੰਘ, ਮਹਿੰਦਰ ਸਿੰਘ ਮੰਗਵਾਲ,ਪਰਵਿੰਦਰ ਉਭਾਵਾਲ ਚਰਨਜੀਤ ਪਟਵਾਰੀ, ਅਮਰੀਕ ਖੋਖਰ, ਲਖਵੀਰ ਲੌਂਗੋਵਾਲ, ਲਾਲ ਚੰਦ, ਬਲਵਿੰਦਰ ਬੋਪਾਰਾਏ ਹਾਜ਼ਰ ਸਨ।