ਜੇਈ ਦੇ ਰਵੱਈਏ ਖ਼ਿਲਾਫ਼ ਧਰਨਾ 4 ਮਈ ਨੂੰ
ਜੇਈ ਦੇ ਰਵੱਈਏ ਖਿਲਾਫ ਧਰਨਾ 4 ਮਈ ਨੂੰ
Publish Date: Mon, 27 Apr 2026 05:51 PM (IST)
Updated Date: Tue, 28 Apr 2026 04:08 AM (IST)

ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਐੱਸਡੀਓ ਲਹਿਰਾ ਮੂਨਕ ਨੇ ਮਜ਼ਦੂਰ ਮੁਕਤੀ ਮੋਰਚਾ ਤੇ ਪੰਜਾਬ ਫੀਲਡ ਤੇ ਵਰਕਸ਼ਾਪ ਵਰਕਰਜ ਯੂਨੀਅਨ ਦੇ ਆਗੂਆਂ ਨੂੰ ਸੋਮਪਾਲ ਜੇਈ ਨਾਲ ਸਬੰਧਤ ਮਸਲੇ ਤੇ ਮੀਟਿੰਗ ਦਾ ਸਮਾਂ ਦਿੱਤਾ ਸੀ। ਜਿਸ ਵਿੱਚ ਜੇਈ ਸੋਮਪਾਲ ਵੱਲੋਂ ਜਥੇਬੰਦੀ ਦੇ ਵਰਕਰ ਨਰੰਜਨ ਸਿੰਘ ਨੂੰ ਤੰਗ ਪਰੇਸ਼ਾਨ ਕਰਨ ਦਾ ਮਸਲਾ ਤੇ ਜਾਤੀ ਤੌਰ ’ਤੇ ਜਲੀਲ ਕਰਨ ਦਾ ਮਸਲਾ ਸਾਹਮਣੇ ਆਇਆ ਸੀ। ਇਸ ਦਾ ਹਲਫੀਆ ਬਿਆਨ ਮਜ਼ਦੂਰ ਮੁਕਤੀ ਮੋਰਚਾ ਤੇ ਪੰਜਾਬ ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਨੂੰ ਦਿੱਤਾ ਗਿਆ। ਇਸ ਮਸਲੇ ’ਤੇ ਜਦੋਂ ਦੋਨੋਂ ਜਥੇਬੰਦੀਆਂ ਦੇ ਆਗੂ ਐੱਸਡੀਓ ਨੂੰ ਮਿਲੇ ਤਾਂ ਸੋਮਪਾਲ ਜੇਈ ਵੱਲੋਂ ਜਥੇਬੰਦੀਆਂ ਦੇ ਆਗੂਆਂ ਨੂੰ ਧਮਕਾਉਣ ਸ਼ੁਰੂ ਕਰਦਿਆਂ ਕਿਹਾ ਕਿ ਮੈਂ ਥੋਨੂ ਥਾਣਾ ਦਿਖਾ ਦੇਵਾਗਾ ਪਰ ਐੱਸਡੀਓ ਵੱਲੋਂ ਵਿਸ਼ਵਾਸ ਦਿਵਾਇਆ ਗਿਆ, ਕਿ ਮੈਂ ਜਲਦੀ ਹੀ ਤੁਹਾਡੀ ਮੀਟਿੰਗ ਕਰ ਕੇ ਇਸ ਮਸਲੇ ਨੂੰ ਨਿਪਟਾ ਦੇਵਾਗਾ। 17 ਦਿਨ ਬੀਤ ਜਾਣ ਦੇ ਬਾਅਦ ਅੱਜ ਜਥੇਬੰਦੀਆਂ ਦੇ ਆਗੂਆਂ ਨੂੰ ਦੁਵਾਰਾ ਮੀਟਿੰਗ ਦਾ ਸਮਾਂ ਦਿੱਤਾ ਗਿਆ ਪਰ ਮੀਟਿੰਗ ਦੇ ਵਿੱਚ ਮਸਲੇ ਨਾਲ ਸਬੰਧਤ ਜੇਈ ਨਹੀਂ ਬੁਲਾਇਆ ਗਿਆ ਤੇ ਖੁਦ ਵੀ 10 ਮਿੰਟ ਦਾ ਸਮਾਂ ਦੇ ਕੇ ਮੁੜ ਕੇ ਦਫ਼ਤਰ ਆਏ ਹੀ ਨਹੀਂ। ਇਸ ਕਾਰਨ ਜਥੇਬੰਦੀਆਂ ਦੇ ਆਗੂ ਲੰਮਾਂ ਸਮਾਂ ਗਰਮੀ ਦੇ ਵਿੱਚ ਉਡੀਕਦੇ ਰਹੇ ਅੱਕ ਕੇ ਜਥੇਬੰਦੀਆਂ ਨੇ ਫੈਸਲਾ ਕੀਤਾ ਕਿ 4 ਮਈ ਨੂੰ ਐੱਸਡੀਓ ਲਹਿਰਾ ਦੇ ਦਫ਼ਤਰ ਅੱਗੇ ਰੋਸ ਧਰਨਾ ਲਾਇਆ ਜਾਵੇਗਾ। ਜਿਸ ਤੋਂ ਨਿਕਲਣ ਵਾਲੇ ਸਿੱਟਿਆਂ ਦੀ ਜਿੰਮੇਵਾਰੀ ਐੱਸਡੀਓ ਲਹਿਰਾ ਮੂਨਕ ਦੇ ਸਿਰ ਹੋਵੇਗੀ। ਇਸ ਸਮੇਂ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਪ੍ਰਧਾਨ ਗੋਬਿੰਦ ਸਿੰਘ ਛਾਜਲੀ, ਜ਼ਿਲ੍ਹਾ ਪ੍ਰਧਾਨ ਬਿੱਟੂ ਖੋਖਰ, ਪੰਜਾਬ ਫ਼ੀਲਡ ਐਂਡ ਵਰਕਸ਼ਾਪ ਵਰਕਰਜ ਯੂਨੀਅਨ ਦੇ ਆਗੂ ਸਵਰਨ ਸਿੰਘ ਅਕਬਰਪੁਰ, ਰਜਿੰਦਰ ਸਿੰਘ ਅਕੋਈ, ਦਰਸ਼ਨ ਕੁਮਾਰ ਲਹਿਰਾ, ਰਾਮਫਲ ਰਾਜਲਹੇੜੀ, ਮੁਕੇਸ਼ ਮੂਨਕ, ਪ੍ਰਿਤਪਾਲ ਮਕਰੋੜ ਸਾਹਿਬ, ਮੰਗਤ ਚੋਟੀਆਂ ਮੌਜੂਦ ਸਨ।