ਵਿੱਤੀ ਵਰ੍ਹੇ ਦੌਰਾਨ ਸਾਢੇ 34 ਲੱਖ ਪ੍ਰਾਪਰਟੀ ਟੈਕਸ ਦੀ ਵਸੂਲੀ ਹੋਈ : ਈਓ
ਵਿੱਤੀ ਵਰ੍ਹੇ ਦੌਰਾਨ ਸਾਢੇ 34 ਲੱਖ ਪ੍ਰਾਪਰਟੀ ਟੈਕਸ ਦੀ ਵਸੂਲੀ ਹੋਈ: ਈਓ ਜਸਵੀਰ
Publish Date: Tue, 31 Mar 2026 05:12 PM (IST)
Updated Date: Tue, 31 Mar 2026 05:16 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਨਗਰ ਕੌਂਸਲ ਬਸੀ ਪਠਾਣਾਂ ਨੂੰ ਮੌਜੂਦਾ ਵਿੱਤੀ ਵਰ੍ਹੇ ਦੌਰਾਨ ਲਗਭਗ ਸਾਢੇ 34 ਲੱਖ ਰੁਪਏ ਪ੍ਰਾਪਰਟੀ ਟੈਕਸ ਦੇ ਰੂਪ ਵਿਚ ਮਿਲੇ ਹਨ। ਇਹ ਜਾਣਕਾਰੀ ਕਾਰਜ ਸਾਧਕ ਅਫ਼ਸਰ ਜਸਵੀਰ ਸਿੰਘ ਵੱਲੋਂ ਸਾਂਝੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਵੱਲੋਂ 2025-26 ਦੇ ਬਜਟ ਵਿਚ ਪ੍ਰਾਪਰਟੀ ਟੈਕਸ ਤੋਂ 25 ਲੱਖ 20 ਹਜ਼ਾਰ ਰੁਪਏ ਪ੍ਰਾਪਤ ਕਰਨ ਦਾ ਟੀਚਾ ਰੱਖਿਆ ਗਿਆ ਸੀ। ਨਗਰ ਕੌਂਸਲ ਵੱਲੋਂ 300 ਵਿਅਕਤੀਆਂ ਨੂੰ ਪ੍ਰਾਪਰਟੀ ਟੈਕਸ ਨੂੰ ਲੈ ਕੇ ਨੋਟਿਸ ਜਾਰੀ ਕੀਤੇ ਗਏ ਸਨ, ਜਿਨਾਂ ’ਚੋਂ 200 ਵਿਅਕਤੀਆਂ ਵੱਲੋਂ ਕੁੱਲ 34 ਲੱਖ 44, 000 ਰੁਪਏ ਜਮ੍ਹਾਂ ਕਰਵਾਏ ਗਏ ਹਨ। ਉਨ੍ਹਾਂ ਦੱਸਿਆ ਕਿ 31 ਮਾਰਚ ਤੱਕ ਦਾ ਬਣਦਾ ਪ੍ਰਾਪਰਟੀ ਟੈਕਸ ਜਮ੍ਹਾਂ ਨਾ ਕਰਵਾਉਣ ਵਾਲਿਆਂ ਨੂੰ ਹੁਣ 18 ਫ਼ੀਸਦੀ ਵਿਆਜ ਦੇ ਨਾਲ 20 ਪ੍ਰਤੀਸ਼ਤ ਜ਼ੁਰਮਾਨਾ ਵੀ ਅਦਾ ਕਰਨਾ ਪਵੇਗਾ। ਅੱਜ 31 ਮਾਰਚ ਨੂੰ 10 ਵਿਅਕਤੀਆਂ ਵੱਲੋਂ 12 ਹਜ਼ਾਰ 700 ਰੁਪਏ ਪ੍ਰੋਪਰਟੀ ਟੈਕਸ ਜਮਾਂ ਕਰਵਾਇਆ ਗਿਆ ਹੈ।