ਬਿਨਾਂ ਲਾਇਸੈਂਸ ਪ੍ਰੀਗਾਬਾਲਿਨ ਸਾਲਟ ਰੱਖਣ ’ਤੇ ਪਾਬੰਦੀ
ਬਿਨਾਂ ਲਾਇਸੰਸ ਪ੍ਰੀਗਾਬਾਲਿਨ ਸਾਲਟ ਰੱਖਣ ’ਤੇ ਪਾਬੰਦੀ
Publish Date: Sat, 25 Apr 2026 06:35 PM (IST)
Updated Date: Sat, 25 Apr 2026 06:37 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਜ਼ਿਲ੍ਹਾ ਮੈਜਿਸਟ੍ਰੇਟ ਡਾ. ਸੋਨਾ ਥਿੰਦ ਨੇ ਫਤਹਿਗੜ੍ਹ ਸਾਹਿਬ ’ਚ ਪ੍ਰੀਗਾਬਾਲਿਨ ਸਾਲਟ ਦੇ ਕੈਪਸੂਲ ਤੇ ਗੋਲੀਆਂ ਬਿਨਾਂ ਲਾਇਸੈਂਸ ਰੱਖਣ ’ਤੇ ਪਾਬੰਦੀ ਲਗਾਈ ਹੈ। ਹੁਕਮਾਂ ਅਨੁਸਾਰ ਇਹ ਦਵਾਈ ਸਿਰਫ਼ ਡਾਕਟਰ ਦੀ ਪਰਚੀ ’ਤੇ ਹੀ ਵੇਚੀ ਜਾ ਸਕੇਗੀ ਅਤੇ ਵਿਕਰੀ ਦਾ ਮੁਕੰਮਲ ਰਿਕਾਰਡ ਰੱਖਣਾ ਲਾਜ਼ਮੀ ਹੋਵੇਗਾ। ਇਹ ਹੁਕਮ 26 ਜੂਨ ਤੱਕ ਲਾਗੂ ਰਹਿਣਗੇ।