ਅਕਾਲੀ ਸਰਕਾਰ ਬਣਨ ’ਤੇ ਸਨਅਤਕਾਰਾਂ ਦੀਆਂ ਮੁਸ਼ਕਲਾਂ ਹੋਣਗੀਆਂ ਹੱਲ : ਰਾਜੂ ਖੰਨਾ
ਅਕਾਲੀ ਸਰਕਾਰ ਬਣਨ ’ਤੇ ਉਦਯੋਗਪਤੀਆਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ’ਤੇ ਹੱਲ ਹੋਣਗੀਆਂ : ਰਾਜੂ ਖੰਨਾ
Publish Date: Sun, 26 Apr 2026 04:19 PM (IST)
Updated Date: Sun, 26 Apr 2026 04:22 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਅਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਬੀਐਸ ਟ੍ਰੇਡਿੰਗ ਕੰਪਨੀ ਵਿਖੇ ਉਦਯੋਗਪਤੀਆਂ ਅਤੇ ਵਪਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਰਾਜੂ ਖੰਨਾ ਨੇ ਕਿਹਾ ਕਿ ਮੰਡੀ ਗੋਬਿੰਦਗੜ੍ਹ ਦੇ ਉਦਯੋਗਪਤੀਆਂ ਅਤੇ ਇੰਡਸਟਰੀ ਦੀ ਹਰ ਸਮੱਸਿਆ ਉਨ੍ਹਾਂ ਦੀ ਆਪਣੀ ਸਮੱਸਿਆ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਸੂਬੇ ’ਚ ਅਕਾਲੀ ਦਲ ਦੀ ਸਰਕਾਰ ਬਣਦੇ ਹੀ ਉਦਯੋਗ ਜਗਤ ਦੀਆਂ ਮੁਸ਼ਕਿਲਾਂ ਪਹਿਲ ਦੇ ਆਧਾਰ ’ਤੇ ਹੱਲ ਕੀਤੀਆਂ ਜਾਣਗੀਆਂ। ਰਾਜੂ ਖੰਨਾ ਨੇ ਕਿਹਾ ਕਿ ਜੋ ਸਹੂਲਤਾਂ ਅਤੇ ਰਿਆਇਤਾਂ ਅਕਾਲੀ ਸਰਕਾਰ ਸਮੇਂ ਇੰਡਸਟਰੀ ਨੂੰ ਮਿਲੀਆਂ, ਉਹ ਕਿਸੇ ਹੋਰ ਸਰਕਾਰ ਨੇ ਨਹੀਂ ਦਿੱਤੀਆਂ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਰਾਜ ਦੌਰਾਨ ਹੀ ਵੱਡੇ ਉਦਯੋਗ ਸਥਾਪਿਤ ਹੋਏ ਅਤੇ ਸਸਤੀ ਬਿਜਲੀ ਮੁਹੱਈਆ ਕਰਵਾਈ ਗਈ। ਇਸ ਮੌਕੇ ਉਦਯੋਗਪਤੀਆਂ ਅਤੇ ਵਪਾਰੀਆਂ ਨੇ ਰਾਜੂ ਖੰਨਾ ਦਾ ਜਨਮ ਦਿਨ ਕੇਕ ਕੱਟ ਕੇ ਮਨਾਇਆ। ਜਰਨੈਲ ਸਿੰਘ ਸਿੱਧੂ ਤੇ ਬਿਕਰਮਜੀਤ ਸਿੰਘ ਸਿੱਧੂ ਦੀ ਟੀਮ ਵੱਲੋਂ ਗੁਰਪ੍ਰੀਤ ਸਿੰਘ ਰਾਜੂ ਖੰਨਾ, ਸੂਬਾ ਮੀਤ ਪ੍ਰਧਾਨ ਜੋਗਿੰਦਰ ਸਿੰਘ ਮੈਣੀ, ਜ਼ਿਲ੍ਹਾ ਪ੍ਰਧਾਨ ਇੰਡਸਟਰੀ ਵਿੰਗ ਭਾਰਤ ਭੂਸ਼ਨ ਟੋਨੀ, ਸ਼੍ਰੋਮਣੀ ਕਮੇਟੀ ਮੈਂਬਰ ਅਵਤਾਰ ਸਿੰਘ ਰਿਆ, ਹਲਕਾ ਆਬਜ਼ਰਵਰ ਜਤਿੰਦਰ ਸਿੰਘ ਧਾਲੀਵਾਲ, ਡਾ. ਅਰਜੁਨ ਸਿੰਘ ਅਮਲੋਹ, ਸਾਬਕਾ ਡੀਐਸਪੀ ਦਲਵੀਰ ਸਿੰਘ ਗਰੇਵਾਲ, ਮੈਨੇਜਰ ਗੁਰਚਰਨ ਸਿੰਘ, ਭਿੰਦਰ ਸਿੰਘ ਪ੍ਰਧਾਨ ਅਤੇ ਜਥੇਦਾਰ ਜਰਨੈਲ ਸਿੰਘ ਮਾਜਰੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਜਤਿੰਦਰ ਦਿਕਸ਼ਤ, ਪ੍ਰਦੀਪ ਕੁਮਾਰ ਮਿੰਟੂ, ਗੁਰਦੀਪ ਸਿੰਘ ਖਹਿਰਾ, ਬਲਵੀਰ ਸਿੰਘ ਸਿੱਧੂ, ਬਾਬਾ ਨਿਸ਼ਾਨ ਸਿੰਘ, ਰਤਨ ਸਿੰਘ ਧੀਮਾਨ, ਰਮੇਸ਼ ਕੁਮਾਰ ਬੰਟੀ, ਕੁਲਵਿੰਦਰ ਸਿੰਘ ਭੰਗੂ, ਨਾਜ਼ਰ ਸਿੰਘ ਮੰਡੀ, ਹਰਮੀਤ ਸਿੰਘ ਖ਼ਾਲਸਾ, ਪਰਮਿੰਦਰ ਸਿੰਘ ਸਲਾਣਾ, ਸਿਮਰਨਜੀਤ ਸਿੰਘ ਡਿਪਟੀ, ਯਸ਼ ਵਰਮਾ, ਅਵਤਾਰ ਸਿੰਘ ਢੀਂਡਸਾ, ਯੁਵਿੰਦਰ ਸ਼ਰਮਾ, ਗੁਰਪ੍ਰੀਤ ਸਿੰਘ ਨੋਨੀ, ਦਿਨੇਸ਼ ਕੁਮਾਰ, ਪਵਨ ਕੁਮਾਰ, ਜੁਲਫਕਾਰ ਅਲੀ, ਰੌਕੀ ਮੰਡੀ, ਰਾਜੇਸ਼ ਕੁਮਾਰ ਸ਼ਾਹੀ, ਹਰਪਿੰਦਰ ਸਿੰਘ ਭੂਰਾ, ਅੰਗਰੇਜ਼ ਲਾਡਪੁਰ, ਸੋਮਨਾਥ ਅਜਨਾਲੀ, ਅੰਕਿਤ ਅਗਰਵਾਲ ਅਤੇ ਰੋਹਿਤ ਲਾਡਪੁਰ ਆਦਿ ਮੌਜੂਦ ਸਨ।