ਪ੍ਰੈਸ ਆਜ਼ਾਦੀ ਦਿਵਸ ਨੂੰ ਸਮਰਪਿਤ ਮੀਡੀਆ ਕਲੱਬ ਵੱਲੋਂ ਖੂਨਦਾਨ ਕੈਂਪ

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ ਪਾਤੜਾਂ : ਕੌਮਾਂਤਰੀ ਪ੍ਰੈੱਸ ਆਜ਼ਾਦੀ ਦਿਵਸ ਨੂੰ ਸਮਰਪਿਤ ਮੀਡੀਆ ਕਲੱਬ ਪਾਤੜਾਂ ਵੱਲੋਂ ਵਿਸ਼ਾਲ ਖੂਨਦਾਨ ਕੈਂਪ ਯੂਨੀਵਰਸਲ ਕਾਲਜ ਦੇ ਸਹਿਯੋਗ ਨਾਲ ਲਗਾਇਆ ਗਿਆ। ਸਮਾਗਮ ਦੌਰਾਨ ਮੁੱਖ ਮਹਿਮਾਨਾਂ ਵਜੋਂ ਐੱਸਡੀਐੱਮ ਪਾਤੜਾਂ ਕਾਲਾ ਰਾਮ ਕਾਂਸਲ ਤੇ ਡੀਐੱਸਪੀ ਗੁਰਦੀਪ ਸਿੰਘ ਸੰਧੂ ਤੇ ਵਿਸ਼ੇਸ਼ ਮਹਿਮਾਨ ਵਜੋਂ ਰੀਅਲ ਸਟੇਟ ਦੀ ਨਾਮੀ ਕੰਪਨੀ ਐੱਮਡੀਬੀ ਗਰੁੱਪ ਦੇ ਚੇਅਰਮੈਨ ਪੰਕਜ ਬਾਂਸਲ, ਸੇਵਾ ਮੁਕਤ ਆਰਟੀਏ ਕਮਿਸ਼ਨਰ ਅਮਰਜੀਤ ਸਿੰਘ ਘੱਗਾ ਤੇ ਸ਼ਮਸ਼ੇਰ ਸਿੰਘ ਗੁੱਡੂ ਨੇ ਸ਼ਿਰਕਤ ਕੀਤੀ। ਕੈਂਪ ਦੌਰਾਨ ਲਾਈਫ ਲਾਈਨ ਬਲੱਡ ਬੈਂਕ ਪਟਿਆਲਾ ਦੀ ਡਾਕਟਰ ਅਰਸ਼ਪ੍ਰੀਤ ਕੌਰ ਤੇ ਡਾਕਟਰ ਸਾਗਰ ਦੀ ਅਗਵਾਈ ਵਿਚ ਆਈ ਟੀਮ ਨੇ ਖੂਨ ਇਕੱਤਰ ਕੀਤਾ। ਕੈਂਪ ਦੌਰਾਨ ਵੱਡੀ ਗਿਣਤੀ ਵਿਚ ਰਾਜਨੀਤਿਕ ਧਾਰਮਿਕ ਅਤੇ ਸਮਾਜਿਕ ਸ਼ਖਸ਼ੀਅਤਾਂ ਨੇ ਖੂਨ ਦਾਨ ਕੀਤਾ। ਕੈਂਪ ਦੌਰਾਨ ਐੱਸਡੀਐੱਮ ਕਾਲਾ ਰਾਮ ਕਾਂਸਲ ਅਤੇ ਗੁਰਦੀਪ ਸਿੰਘ ਸੰਧੂ ਡੀਐੱਸਪੀ ਪਾਤੜਾਂ ਨੇ ਮੀਡੀਆ ਕਲੱਬ ਵੱਲੋਂ ਲਗਾਏ ਕੈਂਪ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪ੍ਰੈੱਸ ਦਾ ਸਮਾਜ ਵਿਚ ਬਹੁਤ ਵੱਡਾ ਸਥਾਨ ਹੈ ਲੋਕਤੰਤਰ ਦੀ ਮਜ਼ਬੂਤੀ ਦੀ ਪ੍ਰੈੱਸ ਦੀ ਆਜ਼ਾਦੀ ਤੋਂ ਬਿਨਾਂ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਪਰ ਉਹ ਸਮਾਂ ਬੇਹੱਦ ਸੁਲੱਖਣਾ ਹੁੰਦਾ ਹੈ ਜਦੋਂ ਮੀਡੀਆ ਨਾਲ ਸਬੰਧਤ ਲੋਕ ਸਮਾਜ ਸੇਵਾ ਦੇ ਕੰਮਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਂਦਿਆਂ ਸਮਾਜਿਕ ਸਰੋਕਾਰਾਂ ਦੀ ਗੱਲ ਕਰਨ। ਕੈਂਪ ਦੌਰਾਨ ਕਰਨ ਸਿੰਘ ਡੀਟੀਓ ਮੁੱਖ ਸੇਵਾਦਾਰ ਅਕਾਲੀ ਦਲ ਪੁਨਰ ਸੁਰਜੀਤ, ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਦੇ ਸਪੁੱਤਰ ਗੁਰਮੀਤ ਸਿੰਘ, ਹਲਕਾ ਸ਼ੁਤਰਾਣਾ ’ਚ ਰਾਜਨੀਤਕ ਅਤੇ ਸਮਾਜਿਕ ਤੌਰ ਤੇ ਵਿਚਰ ਰਹੇ ਲੋਕ ਆਗੂ ਡਾ. ਜਤਿੰਦਰ ਸਿੰਘ ਮੱਟੂ, ਵਿਧਾਨ ਸਭਾ ਹਲਕਾ ਸ਼ੁਤਰਾਣਾ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਦਰਬਾਰਾ ਸਿੰਘ ਬਣਵਾਲਾ, ਅਮਰਜੀਤ ਸਿੰਘ ਘੱਗਾ ਜ਼ਿਲ੍ਹਾ ਮੀਤ ਪ੍ਰਧਾਨ ਕਾਂਗਰਸ, ਕਾਂਗਰਸ ਦੇ ਪੰਜਾਬ ਕਾਂਗਰਸ ਸਲਾਹਕਾਰ ਕਮੇਟੀ ਦੇ ਮੈਬਰ ਦਰਸ਼ਨ ਸਿੰਘ ਸਿੱਧੂ, ਰਮੇਸ਼ ਕੁਮਾਰ ਕੁੱਕੂ ਭਾਜਪਾ ਆਗੂ, ਭਾਜਪਾ ਦੇ ਟਰਾਂਸਪੋਰਟ ਦੇ ਕੋਅ ਕਨਵੀਨਰ ਪ੍ਰਸ਼ੋਤਮ ਸਿੰਗਲਾ, ਪਲਵਿੰਦਰ ਕੌਰ ਹਰਿਆਊ ਆਗੂ ਆਮ ਆਦਮੀ ਪਾਰਟੀ, ਸੁਰਜੀਤ ਸਿੰਘ ਫੌਜੀ ਸਮਾਜਸੇਵੀ, ਕੁੱਲ ਹਿੰਦ ਕਿਸਾਨ ਸਭਾ ਤੇ ਸੂਬਾ ਮੀਤ ਪ੍ਰਧਾਨ ਕਾਮਰੇਡ ਕੁਲਵੰਤ ਸਿੰਘ ਮੌਲਵੀ ਵਾਲਾ, ਸੁਖਜੀਤ ਸਿੰਘ ਹੈਪੀ ਕਾਲੇਕਾ ਚੇਅਰਮੈਨ ਜੀਟੀਬੀ ਸਕੂਲ, ਨੌਜਵਾਨ ਆਗੂ ਪਰਮਿੰਦਰ ਸਿੰਘ ਘੱਗਾ, ਪਰਵਿੰਦਰ ਸਿੰਘ ਨਿਆਲ ਨੇ ਮੀਡੀਆ ਕਲੱਬ ਵੱਲੋਂ ਲਾਏ ਗਏ ਖੂਨ ਦਾਨ ਕੈਂਪ ਲਈ ਪ੍ਰਸੰਸਾਂ ਕਰਦਿਆਂ ਭਵਿੱਖ ਵਿੱਚ ਕੋਈ ਸਮਾਜਸੇਵੀ ਕਾਰਜਾਂ ਲਈ ਹਰ ਤਰਾਂ ਦਦਾ ਸਹਿਯੋਗ ਦੇਣ ਦਾ ਯਕੀਨ ਦਿਵਾਇਆ ਗਿਆ। ਕੈਂਪ ’ਚ ਕੁਲਦੀਪ ਸਿੰਘ ਥਿੰਦ ਡਾਇਰੈਕਟਰ ਕੰਬੋਜ ਭਲਾਈ ਬੋਰਡ ਪੰਜਾਬ, ਪੁਨਰ ਸੁਰਜੀਤ ਸਿੰਘ ਅਕਾਲੀ ਦਲ ਦੇ ਆਗੂਆਂ ’ਚ ਮੰਗਤ ਸਿੰਘ ਸ਼ਰਮਾ, ਸੁਖਵਿੰਦਰ ਸਿੰਘ ਬਰਾਸ, ਕੁਲਦੀਪ ਸਿੰਘ ਰੇਡੂ, ਕਾਂਗਰਸ ਪਾਰਟੀ ਦੇ ਆਗੂਆਂ ’ਚ ਰਾਜੇਸ਼ ਕੁਮਾਰ ਹੈਪੀ ਪ੍ਰਧਾਨ ਸ਼ਹਿਰੀ ਕਾਂਗਰਸ, ਫਰਿੰਦਰ ਸ਼ਰਮਾਂ ਅਤੇ ਹੋਰ ਆਗੂਆਂ ਵੱਲੋਂ ਖੂਨਦਾਨ ਕੀਤਾ ਗਿਆ। ਮੀਡੀਆ ਕਲੱਬ ਦੇ ਪ੍ਰਧਾਨ ਜਗਦੀਸ਼ ਸਿੰਘ ਕੰਬੋਜ ਨੇ ਯੂਨੀਵਰਸਲ ਕਾਲਜ ਪਾਤੜਾਂ ਦੇ ਚੇਅਰਮੈਨ ਬਲਜੀਤ ਸਿੰਘ ਅਤੇ ਵਾਇਸ ਚੇਅਰਮੈਨ ਵੀਰਇੰਦਰ ਸਿੰਘ ਸਮੇਤ ਖੂਨ ਦਾਨ ਕੈਂਪ ’ਚ ਸਹਿਯੋਗ ਦੇਣ ਵਾਲੇ ਆਗੂਆਂ ਦਾ ਧੰਨਵਾਦ ਕੀਤਾ ਗਿਆ।