ਪ੍ਰੈੱਸ ਕਲੱਬ ਘਨੌਰ ਵੱਲੋਂ ਮਜ਼ਦੂਰਾਂ ਦੇ ਬੱਚਿਆਂ ਤੇ ਔਰਤਾਂ ਨੂੰ ਬੂਟ, ਚੱਪਲਾਂ ਵੰਡੀਆਂ
ਪ੍ਰੈਸ ਕਲੱਬ ਘਨੌਰ ਵੱਲੋਂ ਉਲਾਣਾ ਭੱਠੇ ਬੱਚਿਆਂ ਤੇ ਮਹਿਲਾਵਾਂ ਨੂੰ ਬੂਟ, ਚੱਪਲਾਂ ਵੰਡੇ
Publish Date: Sun, 26 Apr 2026 04:59 PM (IST)
Updated Date: Sun, 26 Apr 2026 05:01 PM (IST)

ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਘਨੌਰ : ਸਮਾਜਿਕ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਪ੍ਰੈਸ ਕਲੱਬ ਘਨੌਰ ਵੱਲੋਂ ਸਿੰਗਲਾ ਬ੍ਰਿਕਸ ਉਲਾਣਾ ਵਿਖੇ ਇਕ ਪ੍ਰੇਰਣਾਦਾਇਕ ਸੇਵਾ ਕਾਰਜ ਕੀਤਾ ਗਿਆ। ਇਸ ਮੌਕੇ ਪ੍ਰਧਾਨ ਸਰਦਾਰਾ ਸਿੰਘ ਅਤੇ ਸਾਬਕਾ ਪ੍ਰਧਾਨ ਭਾਗ ਸਿੰਘ ਅੰਟਾਲ ਦੀ ਅਗਵਾਈ ਹੇਠ ਭੱਠੇ ’ਤੇ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਬੱਚਿਆਂ ਅਤੇ ਮਹਿਲਾਵਾਂ ਨੂੰ ਬੁੱਟ, ਚੱਪਲਾਂ, ਫਲਾਂ ਸਮੇਤ ਹੋਰ ਜ਼ਰੂਰੀ ਸਾਮਾਨ ਵੰਡਿਆ ਗਿਆ। ਇਸ ਮੌਕੇ ਥਾਣਾ ਘਨੌਰ ਦੇ ਮੁਖੀ ਗੁਰਮੁੱਖ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦੇ ਹੋਏ ਕਲੱਬ ਦੀ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਜ ਸੇਵਾ ਦੇ ਕੰਮ ਨਾ ਸਿਰਫ਼ ਲੋੜਵੰਦਾਂ ਦੀ ਮਦਦ ਕਰਦੇ ਹਨ, ਸਗੋਂ ਹੋਰ ਸੰਸਥਾਵਾਂ ਲਈ ਵੀ ਪ੍ਰੇਰਣਾ ਬਣਦੇ ਹਨ। ਇਸ ਮੌਕੇ ਬੱਚਿਆਂ ਵਿੱਚ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲਿਆ, ਜਦੋਂ ਉਨ੍ਹਾਂ ਨੂੰ ਬੁੱਟ, ਚੱਪਲਾਂ ਅਤੇ ਖਾਣ-ਪੀਣ ਦਾ ਸਾਮਾਨ ਦਿੱਤਾ ਗਿਆ। ਪ੍ਰੈਸ ਕਲੱਬ ਵੱਲੋਂ ਭੱਠਾ ਮਜ਼ਦੂਰਾਂ ਨੂੰ ਸਮੋਸੇ ਵੀ ਵੰਡੇ ਗਏ। ਸਮਾਗਮ ’ਚ ਭੱਠਾ ਮਾਲਕ ਸਾਗਰ ਸਿੰਗਲਾ, ਓਂਕਾਰ ਸ਼ਰਮਾ, ਅਭਿਸ਼ੇਕ ਸੂਦ, ਐਡਵੋਕੇਟ ਹੇਮੰਤ ਸਿੰਗਲਾ ਸਮੇਤ ਕਈ ਹੋਰ ਮੈਂਬਰ ਵੀ ਹਾਜ਼ਰ ਸਨ। ਪ੍ਰੈੱਸ ਕਲੱਬ ਘਨੌਰ ਦੇ ਮੈਂਬਰਾਂ ਨੇ ਕਿਹਾ ਕਿ ਅੱਗੇ ਵੀ ਇਸ ਤਰ੍ਹਾਂ ਦੇ ਸੇਵਾ ਕਾਰਜ ਜਾਰੀ ਰੱਖੇ ਜਾਣਗੇ ਤਾਂ ਜੋ ਸਮਾਜ ਦੇ ਪਿੱਛੜੇ ਵਰਗਾਂ ਦੀ ਮਦਦ ਕੀਤੀ ਜਾ ਸਕੇ।