ਪਰਸ਼ੂਰਾਮ ਜੈਅੰਤੀ ਤੇ ਅਕਸ਼ੈ ਤ੍ਰਿਤੀਆ ਦੇ ਸਮਾਗਮਾਂ ਦੀਆਂ ਤਿਆਰੀਆਂ ਜਾਰੀ
ਸ੍ਰੀ ਬ੍ਰਾਹਮਣ ਸਭਾ ਸਰਹਿੰਦ ਵੱਲੋਂ ਪਰਸ਼ੂਰਾਮ ਜੈਅੰਤੀ ਤੇ ਅਕਸ਼ੈ ਤ੍ਰਿਤੀਆ ਦੇ ਸਮਾਗਮਾਂ ਦੀ ਤਿਆਰੀ
Publish Date: Sun, 22 Mar 2026 05:59 PM (IST)
Updated Date: Sun, 22 Mar 2026 06:01 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਸ਼੍ਰੀ ਬ੍ਰਾਹਮਣ ਸਭਾ ਸਰਹਿੰਦ ਦੇ ਪ੍ਰਧਾਨ ਵਰਿੰਦਰ ਰਤਨ ਦੀ ਅਗਵਾਈ ਹੇਠ ਸਰਹਿੰਦ ਵਿਖੇ ਪਰਸ਼ੂਰਾਮ ਜੈਅੰਤੀ ਤੇ ਅਕਸ਼ੈ ਤ੍ਰਿਤੀਆ ਮਨਾਉਣ ਸਬੰਧੀ ਵਿਸ਼ੇਸ਼ ਮੀਟਿੰਗ ਹੋਈ। ਸੁਰੇਸ਼ ਭਾਰਤਵਾਜ ਤੇ ਪੰਡਿਤ ਨਰਿੰਦਰ ਸ਼ਰਮਾ ਨੇ ਦੱਸਿਆ ਕਿ ਆਗਾਮੀ 19 ਅਪ੍ਰੈਲ ਨੂੰ ਭਗਵਾਨ ਪਰਸ਼ੂਰਾਮ ਦੀ ਜੈਅੰਤੀ ਸਮੂਚੇ ਦੇਸ਼ ਵਿਚ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਵੇਗੀ। ਇਸ ਤਹਿਤ 18 ਅਪ੍ਰੈਲ ਨੂੰ ਸਵੇਰੇ ਸਾਢੇ 8 ਵਜੇ ਸਨਾਤਨ ਧਰਮ ਮੰਦਿਰ (ਮਾਈ ਅਨੰਤੀ ਧਰਮਸ਼ਾਲਾ) ਵਿਖੇ ਸ਼੍ਰੀ ਰਾਮਾਇਣ ਜੀ ਦੇ ਪਾਠ ਦੀ ਸ਼ੁਰੂਆਤ ਕੀਤੀ ਜਾਵੇਗੀ ਤੇ ਇਸ ਮੌਕੇ ਫਿਜ਼ੀਓਥਰੈਪੀ ਦਾ ਮੁਫਤ ਕੈਂਪ ਵੀ ਲਗਾਇਆ ਜਾਵੇਗਾ। 19 ਅਪ੍ਰੈਲ ਨੂੰ ਸਵੇਰੇ 9 ਵਜੇ ਹਵਨ ਯੱਗ ਕੀਤਾ ਜਾਵੇਗਾ, ਸ਼੍ਰੀ ਰਾਮਾਇਣ ਜੀ ਦੇ ਪਾਠ ਦੇ ਭੋਗ ਪਾਏ ਜਾਣਗੇ। ਉਪਰੰਤ ਸ਼੍ਰੀ ਕ੍ਰਿਸ਼ਨ ਸੰਕੀਰਤਨ ਮੰਡਲ ਬਸੀ ਪਠਾਣਾਂ ਵੱਲੋਂ ਭਗਵਾਨ ਪਰਸ਼ੂਰਾਮ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ ਤੇ ਅੱਖਾਂ ਦਾ ਮੁਫਤ ਚੈੱਕਅਪ ਕੈਂਪ ਲਗਾਇਆ ਜਾਵੇਗਾ। ਵੱਖ-ਵੱਖ ਧਾਰਮਿਕ ਤੇ ਰਾਜਸੀ ਜਥੇਬੰਦੀਆਂ ਦੇ ਆਗੂ ਇਸ ਵਿਚ ਸ਼ਾਮਲ ਹੋਣਗੇ ਤੇ ਸੰਗਤਾਂ ਲਈ ਭੰਡਾਰਾ ਵੀ ਲਗਾਇਆ ਜਾਵੇਗਾ। ਇਸ ਮੌਕੇ ਰਾਮ ਨਾਥ ਸ਼ਰਮਾ, ਸਾਧੂ ਰਾਮ ਭੱਟਮਾਜਰਾ, ਪਰਮਿੰਦਰ ਜੋਸ਼ੀ, ਹਰਪ੍ਰੀਤ ਭਾਰਦਵਾਜ ਹਨੀ, ਚਰਨਜੀਵ ਸ਼ਰਮਾ, ਪਿਤਾਂਬਰ ਸ਼ਰਮਾ, ਅਨਿਲ ਕੁਮਾਰ ਅੱਤਰੀ, ਮਾਸਟਰ ਰਤਨ ਲਾਲ, ਸੁਰਿੰਦਰ ਸ਼ਰਮਾ, ਰਾਮ ਰੱਖਾ, ਰਣਜੀਤ ਸ਼ਰਮਾ, ਕ੍ਰਿਸ਼ਨ ਭਾਰਤਵਾਜ, ਨਰਿੰਦਰ ਕੌਸ਼ਲ, ਰਾਮਨੀਲ ਸ਼ਰਮਾ, ਤਰਸੇਮ ਸ਼ਰਮਾ, ਰਵਿੰਦਰ ਮੋਹਣ, ਐਸਐਨ ਸ਼ਰਮਾ, ਕੁਲਦੀਪ ਸ਼ਰਮਾ, ਰਾਜਿੰਦਰ ਕਪਲਿਸ਼, ਪਵਨ ਕਪਿਲ ਸਮੇਤ ਸਭਾ ਨਾਲ ਜੁੜੇ ਹੋਰ ਮੈਂਬਰ ਵੀ ਮੌਜੂਦ ਸਨ।