ਯੂਪੀਐੱਸਸੀ ਟਾਪਰ ਅਨੰਨਿਆ ਸ਼ਰਮਾ ਦਾ ਕੀਤਾ ਸਨਮਾਨ
ਯੂਪੀਐਸਸੀ ਟੌਪਰ ਅਨੰਨਿਆ ਸ਼ਰਮਾ ਦਾ ਕੀਤਾ ਸਨਮਾਨ
Publish Date: Fri, 10 Apr 2026 04:47 PM (IST)
Updated Date: Fri, 10 Apr 2026 04:50 PM (IST)

ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ : ਪੰਜਾਬ ਪਬਲਿਕ ਸਕੂਲ, ਨਾਭਾ ਦੇ 1963 ਅਤੇ 1964 ਬੈਚਾਂ ਦੇ ਡਾਇਮੰਡ ਜੁਬਲੀ ਰੀਯੂਨੀਅਨ ਦੀ ਮੇਜ਼ਬਾਨੀ ਕੀਤੀ ਗਈ, ਜਿਸ ਵਿਚ ਉਨ੍ਹਾਂ ਬੈਚਾਂ ਦੇ ਪੁਰਾਣੇ ਵਿਦਿਆਰਥੀ ਇੱਕਠੇ ਹੋਏ ਅਤੇ ਆਪਣੇ ਸਕੂਲ ਸਮੇਂ ਦੀਆਂ ਪੁਰਾਣਈਆਂ ਯਾਦਾਂ ਤਾਜੀਆਂ ਕੀਤੀਆ। ਆਉਣ ਵਾਲੇ ਸਮੂਹ ਵਿਚ ਉੱਘੇ ਵਿਦਿਆਰਥੀ ਸ਼ਾਮਲ ਸਨ। ਵਾਈਸ ਐਡਮਿਰਲ ਜੇ.ਐਸ. ਬੇਦੀ, ਪੀਵੀਐਸਐਮ, ਯੂਵਾਈਐਸਐਮ, ਏਵੀਐਸਐਮ, ਵੀਐਸਐਮ, ਏਡੀਸੀ (ਸੇਵਾਮੁਕਤ), ਕਰਨਲ ਐਨ.ਐਨ. ਡੋਗਰਾ (ਸੇਵਾਮੁਕਤ), ਲੈਫਟੀਨੈਂਟ ਜਨਰਲ ਓ.ਪੀ. ਨੰਦਰਾਜੋਗ, ਪੀਵੀਐਸਐਮ, ਏਵੀਐਸਐਮ, ਵੀਐਸਐਮ, ਏਡੀਸੀ (ਸੇਵਾਮੁਕਤ), ਬੀਐਸ ਨਈਅਰ, ਮੇਜਰ ਜਨਰਲ ਸੁਰੇਸ਼ਵਰ ਤਿਵਾੜੀ (ਸੇਵਾਮੁਕਤ), ਵਿੰਗ ਕਮਾਂਡਰ ਕੇ.ਐਨ. ਬਾਂਸਲ (ਸੇਵਾਮੁਕਤ), ਗੁਰਿੰਦਰ ਸਿੰਘ ਧਨੋਆ, ਆਈਪੀਐਸ (ਸੇਵਾਮੁਕਤ), ਵਿੰਗ ਕਮਾਂਡਰ ਰਵਿੰਦਰ ਖੰਨਾ (ਸੇਵਾਮੁਕਤ), ਅਨਿਲ ਲੂਥਰਾ, ਬ੍ਰਿਗੇਡੀਅਰ ਜੇ.ਐਸ. ਸੰਧੂ (ਸੇਵਾਮੁਕਤ), ਲੈਫਟੀਨੈਂਟ ਜਨਰਲ ਟੀ.ਕੇ. ਸਪਰੂ, ਪੀਵੀਐਸਐਮ, ਵਾਈਐਸਐਮ (ਸੇਵਾਮੁਕਤ) ਅਤੇ ਸ਼੍ਰੀ ਹਰਪ੍ਰੀਤ ਸਿੱਧੂ ਆਦਿ ਸ਼ਾਮਲ ਹੋਏ। ਇਸ ਮੌਕੇ ਤੇ ਪੀਪੀਐਸ ਦੀ ਸਾਬਕਾ ਵਿਦਿਆਰਥਣ ਅਨੰਨਿਆ ਸ਼ਰਮਾ, ਜਿਨ੍ਹਾਂ ਨੇ ਹਾਲ ਹੀ ਵਿੱਚ ਯੂਪੀਐਸਸੀ ਸਿਵਲ ਸੇਵਾਵਾਂ ਪ੍ਰੀਖਿਆ 2025 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 13ਵਾਂ ਰੈਂਕ ਪ੍ਰਾਪਤ ਕਰਨ ਵੱਜੋਂ ਸਨਮਾਨਿਤ ਕੀਤਾ। ਉਨ੍ਹਾਂ ਦੀ ਇਸ ਪ੍ਰਾਪਤੀ ਨੇ ਪੂਰੇ ਪੀਪੀਐਸ ਭਾਈਚਾਰੇ ਦਾ ਮਾਣ ਵਧਾਇਆ ਹੈ। ਪੀਪੀਐਸ ਨਾਭਾ ਦੇ ਨਾਲ ਅਨੰਨਿਆ ਸ਼ਰਮਾ ਨੇ ਆਪਣੀ ਬਾਕੀ ਸਕੂਲੀ ਪੜ੍ਹਾਈ ਇੰਦੌਰ ਦੇ ਡੇਲੀ ਕਾਲਜ ਤੋਂ ਕੀਤੀ ਅਤੇ ਆਪਣੀ ਗ੍ਰੈਜੂਏਸ਼ਨ ਹਿੰਦੂ ਕਾਲਜ, ਦਿੱਲੀ ਯੂਨੀਵਰਸਿਟੀ ਤੋਂ ਕੀਤੀ। ਉਹ ਡਾ. ਡੀ.ਸੀ. ਸ਼ਰਮਾ ਦੀ ਸਪੁਤਰੀ ਹਨ,, ਜੋ ਕਿ ਪੰਜਾਬ ਪਬਲਿਕ ਸਕੂਲ, ਨਾਭਾ ਦੇ ਮੌਜੂਦਾ ਹੈੱਡਮਾਸਟਰ ਹਨ। ਇਕੱਠ ਨੂੰ ਸੰਬੋਧਨ ਕਰਦੇ ਹੋਏ, ਹੈਡਮਾਸਟਰ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਸ਼ਾਨਦਾਰ ਸਾਬਕਾ ਵਿਦਿਆਰਥੀਆਂ ਅਤੇ ਅਨੰਨਿਆ ਸ਼ਰਮਾ ਦੀ ਮਿਸਾਲੀ ਪ੍ਰਾਪਤੀ ਤੋਂ ਪ੍ਰੇਰਨਾ ਲੈਣ ਕੇ ਦੇਸ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਉਣ।