ਪੀਪੀਐੱਸ ਨਾਭਾ ਦੇ ਵਿਦਿਆਰਥੀਆਂ ਨੇ ਨਤੀਜਿਆਂ ’ਚ ਮਾਰੀ ਬਾਜ਼ੀ
ਪੀਪੀਐਸ, ਨਾਭਾ ਦੇ ਵਿਦਿਆਰਥੀਆਂ ਨੇ 10ਵੀਂ ਅਤੇ 12ਵੀਂ ਦੇ ਨਤੀਜਿਆਂ ਵਿੱਚ ਮਾਰੀ ਬਾਜ਼ੀ
Publish Date: Fri, 01 May 2026 04:45 PM (IST)
Updated Date: Fri, 01 May 2026 04:47 PM (IST)

ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ : ਪੀਪੀਐੱਸ, ਨਾਭਾ ਦੇ ਵਿਦਿਆਰਥੀਆਂ ਨੇ ਆਈਸੀਐੱਸਈ (10ਵੀਂ) ਤੇ ਆਈਐੱਸਸੀ (12ਵੀਂ) ਦੇ ਨਤੀਜਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਦੇ ਨਤੀਜੇ ਅੱਜ ਕੌਂਸਲ ਫਾਰ ਦ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ (ਸੀਆਈਐਸਸੀਈ), ਨਵੀਂ ਦਿੱਲੀ ਦੁਆਰਾ ਐਲਾਨੇ ਗਏ। ਆਈਸੀਐਸਈ (10ਵੀਂ) ਵਿਚ, ਤਨਮਯ ਸਿੰਗਲ ਨੇ 97.4 ਫ਼ੀਸਦੀ ਅੰਕਾਂ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ ਜਦੋਂ ਕਿ ਜਸ਼ਨਪ੍ਰੀਤ ਕੌਰ 97.2 ਫ਼ੀਸਦੀ ਅੰਕਾਂ ਨਾਲ ਦੂਜੇ ਸਥਾਨ ਤੇ ਰਹੀ। ਤੇਜਸਵੀਰ ਬਡਿਆਲ ਤੇ ਹਰਵਰਿਸ ਸਿੰਘ 96.2% ਅੰਕਾਂ ਨਾਲ ਤੀਜੇ ਸਥਾਨ ਤੇ ਰਹੇ। ਪ੍ਰੀਖਿਆ ਦੇਣ ਵਾਲੇ 103 ਵਿਦਿਆਰਥੀਆਂ ’ਚੋਂ 68 ਡਿਸਟਿੰਕਸ਼ਨ ਨਾਲ ਪਾਸ ਹੋਏ। 31 ਵਿਦਿਆਰਥੀ ਫਸਟ ਡਿਵੀਜ਼ਨ ਨਾਲ ਪਾਸ ਹੋਏ ਜਦੋਂ ਕਿ 04 ਵਿਦਿਆਰਥੀ ਸੈਕਿੰਡ ਡਿਵੀਜ਼ਨ ਨਾਲ ਪਾਸ ਹੋਏ। 22 ਵਿਦਿਆਰਥੀਆਂ ਨੇ ਪੰਜਾਬੀ, ਬਾਇਓਲੋਜੀ, ਕੰਪਿਊਟਰ ਐਪਲੀਕੇਸ਼ਨ ਅਤੇ ਭੂਗੋਲ ਵਿੱਚ 100 ਦਾ ਸੰਪੂਰਨ ਸਕੋਰ ਬਣਾਇਆ। ਬੈਚ ਦੀ ਔਸਤ 80.3% ਹੈ। ਆਈਐਸਸੀ ਵਿਚ ਅਨਾਹਤਜੋਤ ਕੌਰ ਹਰੀ (ਸਾਇੰਸ) 99.8% ਅੰਕਾਂ ਨਾਲ ਪਹਿਲੇ ਸਥਾਨ ਤੇ ਰਹੀ। ਅਨਿਆ ਬਾਠ ਅਤੇ ਅਕਾਸ਼ਵੀਰ ਸਿੰਘ (ਹਿਊਮੈਨਿਟੀਜ਼) ਅਤੇ ਇਸ਼ਮੀਤ ਕੌਰ ਅਤੇ ਨਮਨ ਗੋਇਲ (ਸਾਇੰਸ) 99% ਅੰਕਾਂ ਨਾਲ ਦੂਜੇ ਸਥਾਨ ਤੇ ਰਹੇ। ਮਨਤੇਸ਼ਵਰ ਸਿੰਘ ਰਾਣੂ (ਹਿਊਮੈਨਿਟੀਜ਼) 98.5% ਅੰਕਾਂ ਨਾਲ ਤੀਜੇ ਸਥਾਨ ਤੇ ਰਹੇ। ਹਿਊਮੈਨਿਟੀਜ਼ ਸਟ੍ਰੀਮ ਵਿਚ, ਅਨਿਆ ਬਾਠ ਤੇ ਅਕਾਸ਼ਵੀਰ ਸਿੰਘ 99% ਅੰਕਾਂ ਨਾਲ ਪਹਿਲੇ ਸਥਾਨ ਤੇ ਰਹੇ। ਮਨਤੇਸ਼ਵਰ ਸਿੰਘ ਰਾਣੂ 98.5% ਅੰਕਾਂ ਨਾਲ ਤੀਜੇ ਸਥਾਨ ਤੇ ਰਹੇ। ਕਾਮਰਸ ਸਟ੍ਰੀਮ ਵਿੱਚ, ਚਰਨਪ੍ਰੀਤ ਕੌਰ ਸੌਂਦ 97.8% ਅੰਕਾਂ ਨਾਲ ਪਹਿਲੇ ਸਥਾਨ ਤੇ ਰਹੀ । ਨਵਰਾਜ ਸਿੰਘ 96.5% ਅੰਕਾਂ ਨਾਲ ਦੂਜੇ ਸਥਾਨ ਤੇ ਰਹੇ ਜਦੋਂ ਕਿ ਜਪਤੇਸ਼ ਸਿੰਘ 96.3% ਅੰਕਾਂ ਨਾਲ ਤੀਜੇ ਸਥਾਨ ਤੇ ਰਹੇ। ਸਾਇੰਸ ਸਟ੍ਰੀਮ ਵਿਚ, ਅਨਾਹਤਜੋਤ ਕੌਰ ਹਰੀ 99.8% ਅੰਕਾਂ ਨਾਲ ਪਹਿਲੇ ਸਥਾਨ ਤੇ ਰਹੇ। ਇਸ਼ਮੀਤ ਕੌਰ ਅਤੇ ਨਮਨ ਗੋਇਲ 99% ਅੰਕਾਂ ਨਾਲ ਦੂਜੇ ਸਥਾਨ ਤੇ ਰਹੇ। ਆਈਐਸਸੀ ਵਿਚ, 34 ਵਿਦਿਆਰਥੀਆਂ ਨੇ ਪੰਜਾਬੀ, ਸਰੀਰਕ ਸਿੱਖਿਆ, ਰਾਜਨੀਤੀ ਸ਼ਾਸਤਰ, ਕੰਪਿਊਟਰ ਵਿਗਿਆਨ ਅਤੇ ਕਾਮਿਸਟਰੀ ਵਿਚ 100 ਦਾ ਸੰਪੂਰਨ ਸਕੋਰ ਬਣਾਇਆ। ਪ੍ਰੀਖਿਆ ਦੇਣ ਵਾਲੇ ਕੁੱਲ 99 ਵਿਦਿਆਰਥੀਆਂ ਵਿੱਚੋਂ 99 ਡਿਸਟਿੰਕਸ਼ਨਾਂ ਨਾਲ ਪਾਸ ਹੋਏ। ਬੈਚ ਦੀ ਔਸਤ 90.9% ਹੈ। ਹੈੱਡਮਾਸਟਰ ਡਾ. ਡੀ.ਸੀ. ਸ਼ਰਮਾ ਨੇ ਮੈਨੇਜਮੈਂਟ ਵੱਲੋਂ ਸਟਾਫ਼, ਵਿਦਿਆਰਥੀਆਂ, ਮਾਪਿਆਂ ਅਤੇ ਸਾਰੇ ਸਬੰਧਤਾਂ ਨੂੰ 10ਵੀਂ ਅਤੇ 12ਵੀਂ ਦੋਵਾਂ ਜਮਾਤਾਂ ਵਿਚ ਸ਼ਾਨਦਾਰ ਨਤੀਜਿਆਂ ਲਈ ਸਾਰਿਆਂ ਨੂੰ ਵਧਾਈ ਦਿੱਤੀ।