ਐੱਨਸੀਸੀ ਦੇ ਨਵੇਂ ਸੈਸ਼ਨ ਲਈ ਪੀਪੀਐੱਸ ਚੀਮਾ ਦੇ ਬੱਚਿਆਂ ਦੀ ਹੋਈ ਚੋਣ
ਐਨਸੀਸੀ ਦੇ ਨਵੇਂ ਸੈਸ਼ਨ ਲਈ ਪੀਪੀਐਸ ਚੀਮਾ ਦੇ ਬੱਚਿਆਂ ਦੀ ਹੋਈ ਚੋਣ
Publish Date: Wed, 29 Apr 2026 04:35 PM (IST)
Updated Date: Thu, 30 Apr 2026 04:05 AM (IST)
ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ, ਹੀਰੋਂ ਖ਼ੁਰਦ ਸੰਸਥਾ ਪੈਰਾਮਾਉਂਟ ਪਬਲਿਕ ਸਕੂਲ ਚੀਮਾ ਵਿਖੇ ਤਿੰਨ ਪੰਜਾਬ ਨੇਵਲ ਯੂਨਿਟ ਐਨਸੀਸੀ ਬਠਿੰਡਾ ਦੇ ਕਮਾਂਡਿੰਗ ਅਫਸਰ ਕੈਪਟਨ ਇਸ਼ਰਾਜ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਐਨਸੀਸੀ ਕੈਡੇਟਾਂ ਦੀ ਸਾਲ 2026-27 ਲਈ ਚੋਣ ਕੀਤੀ ਜਿਸ ਵਿੱਚ ਬੱਚਿਆਂ ਨੇ ਵੱਧ ਚੜ ਕੇ ਹਿੱਸਾ ਲਿਆ। ਇਸ ਚੋਣ ਪ੍ਰਕਿਰਿਆ ਦੌਰਾਨ ਕੁੱਲ 26 ਬੱਚੇ ਚੁਣੇ ਗਏ। ਜ਼ਿਕਰਯੋਗ ਹੈ ਕਿ ਐਨਸੀਸੀ ਦੇਸ਼ ਦੀ ਸਭ ਤੋਂ ਵੱਡੀ ਵਰਦੀਧਾਰੀ ਸੰਸਥਾ ਹੈ ਜੋ ਬੱਚਿਆਂ ਦੇ ਚਰਿੱਤਰ ਨਿਰਮਾਣ ਅਤੇ ਡਿਫੈਂਸ ਫੋਰਸਜ ਨਾਲ ਮਿਲ ਕੇ ਬੱਚਿਆਂ ਨੂੰ ਸਿਖਲਾਈ ਪ੍ਰਦਾਨ ਕਰਦੀ ਹੈ ਜੋ ਬੱਚਿਆਂ ਦੇ ਭਵਿੱਖ ਵਿੱਚ ਸਹਾਈ ਹੁੰਦੀ ਹੈ। ਪੀਪੀਐਸ ਸਕੂਲ ਸਮੇਂ ਸਮੇਂ ਤੇ ਬੱਚਿਆਂ ਦੇ ਭਵਿੱਖ ਅਤੇ ਚੰਗੇ ਇਨਸਾਨ ਬਣਨ ਲਈ ਵੱਖ-ਵੱਖ ਪ੍ਰਕਾਰ ਦੇ ਮੌਕੇ ਪ੍ਰਦਾਨ ਕਰਦਾ ਰਹਿੰਦਾ ਹੈ। ਸੰਸਥਾ ਦੇ ਮੁਖੀ ਜਸਵੀਰ ਸਿੰਘ ਚੀਮਾ ਨੇ ਬੱਚਿਆਂ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਚੰਗੇ ਭਵਿੱਖ ਦੀ ਕਾਮਨਾ ਕਰਦਿਆਂ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸੰਜੇ ਕੁਮਾਰ, ਕਿਰਨਪਾਲ ਕੌਰ ਅਤੇ ਏਐਨਓ ਕੇਵਲ ਸਿੰਘ ਹਾਜ਼ਰ ਸਨ।