ਪੁਲਿਸ ਡੀਏਵੀ ਖਿਡਾਰੀਆਂ ਨੇ ਮਾਰੀਆਂ ਮੱਲਾਂ
ਪੁਲਿਸ ਡੀਏਵੀ ਖਿਡਾਰੀਆਂ ਵੱਲੋਂ ਇੱਕ ਹੋਰ ਖੇਡ ਪ੍ਰਾਪਤੀ
Publish Date: Mon, 18 May 2026 04:19 PM (IST)
Updated Date: Mon, 18 May 2026 04:21 PM (IST)
ਫੋਟੋ 18ਪੀਟੀਐਲ: 3 ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੁਲਿਸ ਡੀਏਵੀ ਪਬਲਿਕ ਸਕੂਲ ਹਰ ਖੇਤਰ ਵਿਚ ਖਾਸ ਕਰਕੇ ਖੇਡਾਂ ਵਿਚ ਲਗਾਤਾਰ ਤਰੱਕੀ ਕਰ ਰਿਹਾ ਹੈ। ਸਾਡੇ ਵਿਦਿਆਰਥੀ ਨਾ ਸਿਰਫ਼ ਰਾਸ਼ਟਰੀ ਪੱਧਰ ਤੇ ਆਪਣੀ ਪ੍ਰਤਿਭਾ ਸਾਬਤ ਕਰ ਰਹੇ ਹਨ, ਸਗੋਂ ਅੰਤਰਰਾਸ਼ਟਰੀ ਪਲੇਟਫਾਰਮਾਂ ਤੇ ਵੀ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ, ਜਿਸ ਨਾਲ ਸਕੂਲ, ਮਾਪਿਆਂ ਤੇ ਦੇਸ਼ ਦਾ ਨਾਮ ਰੌਸ਼ਨ ਹੋ ਰਿਹਾ ਹੈ। ਹੁਣ, ਜਿੱਤਾਂ ਦੀ ਇਸ ਲੜੀ ਵਿਚ ਇਕ ਹੋਰ ਮਹੱਤਵਪੂਰਨ ਸਫਲਤਾ ਜੁੜ ਗਈ ਹੈ। ਹਾਲ ਹੀ ਵਿਚ, ਸਾਡੇ ਸਕੂਲ ਦੇ ਵਿਦਿਆਰਥੀ ਉਪਕਾਰ ਸਿੰਘ, ਜੋ ਕਿ 11ਵੀਂ ਜਮਾਤ ਦਾ ਵਿਦਿਆਰਥੀ ਹੈ, ਨੇ ਤੀਜੀ ਇੰਡੋ-ਥਾਈ ਅੰਤਰਰਾਸ਼ਟਰੀ ਸ਼ੂਟਿੰਗ ਚੈਂਪੀਅਨਸ਼ਿਪ (2025-26) ਵਿਚ 12 ਮੀਟਰ ਰਿਕਰਵ ਕਰਾਸਬੋ ਈਵੈਂਟ ਵਿਚ ਸੋਨ ਤਗਮਾ ਜਿੱਤਿਆ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਹ ਮੁਕਾਬਲਾ ਥਾਈਲੈਂਡ ਦੇ ਪੱਟਾਇਆ ਵਿਚ ਕਰਵਾਇਆ ਗਿਆ ਸੀ। ਪ੍ਰਿੰਸੀਪਲ ਨੇ ਉਪਕਾਰ ਸਿੰਘ ਦੇ ਮਾਪਿਆਂ ਨੂੰ ਇਸ ਪ੍ਰਾਪਤੀ ਤੇ ਵਧਾਈ ਦਿੱਤੀ। ਸਕੂਲ ਪ੍ਰਿੰਸੀਪਲ ਰਾਜਵੰਤ ਸਿੰਘ ਤੇ ਸਾਰੇ ਅਧਿਆਪਕਾਂ ਵੱਲੋਂ ਉਪਕਾਰ ਸਿੰਘ ਨੂੰ ਦਿਲੋਂ ਵਧਾਈਆਂ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।