ਪੁਲਿਸ ਡੀਏਵੀ ’ਚ ਬੁੱਧ ਪੂਰਨਿਮਾ ਮੌਕੇ ਕਰਵਾਏ ਮੁਕਾਬਲੇ
ਪੁਲਿਸ ਡੀ.ਏ.ਵੀ. ਵਿਖੇ ਬੁੱਧ ਪੂਰਨਿਮਾ ਮੌਕੇ ਕਰਵਾਏ ਮੁਕਾਬਲੇ
Publish Date: Thu, 30 Apr 2026 05:57 PM (IST)
Updated Date: Thu, 30 Apr 2026 06:01 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੁਲਿਸ ਡੀਏਵੀ ਪਬਲਿਕ ਸਕੂਲ, ਪਟਿਆਲਾ ਵਿਚ ਬੁੱਧ ਪੂਰਨਿਮਾ ਦੇ ਪਾਵਨ ਤਿਉਹਾਰ ਮੌਕੇ ਟਿਊਲਿਪ ਸਦਨ ਵੱਲੋਂ ਵਿਸ਼ੇਸ਼ ਪ੍ਰਾਰਥਨਾ ਸਭਾ ਕਰਵਾਈਆਂ ਗਈਆਂ। ਇਸ ਵਿਚ ਅੱਠਵੀਂ ਜਮਾਤ ਦੀ ਵਿਦਿਆਰਥਣ ਪ੍ਰਭਨੂਰ ਕੌਰ ਨੇ ਮਹਾਤਮਾ ਬੁੱਧ ਦੇ ਜੀਵਨ ’ਤੇ ਰੌਸ਼ਨੀ ਪਾਉਂਦਿਆਂ ਆਪਣੇ ਵਿਚਾਰ ਪ੍ਰਸਤੁਤ ਕੀਤੇ। ਇਸ ਮੌਕੇ ਹਿੰਦੀ ਵਿਭਾਗ ਵੱਲੋਂ ਉਨ੍ਹਾਂ ਦੇ ਜੀਵਨ ਤੋਂ ਮਿਲਣ ਵਾਲੀਆਂ ਸਿੱਖਿਆਵਾਂ ‘ਤੇ ਆਧਾਰਿਤ ਕਹਾਣੀ ਸੁਣਾਓ ਮੁਕਾਬਲਾ ਕਰਵਾਇਆ ਗਿਆ। ਇਸ ਵਿਚ ਤੀਜੀ ਤੋਂ ਛੇਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਉਨ੍ਹਾਂ ਨੇ ਮਨੋਰੰਜਕ ਤੇ ਸਿੱਖਿਆਪ੍ਰਦ ਕਹਾਣੀਆਂ ਪ੍ਰਸਤੁਤ ਕੀਤੀਆਂ। ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿਦਿਆਰਥੀਆਂ ਵਿੱਚ ਜਨਤਕ ਤੌਰ ‘ਤੇ ਆਪਣੇ ਵਿਚਾਰ ਪ੍ਰਗਟ ਕਰਨ ਦੀ ਕਾਬਲੀਅਤ ਨੂੰ ਮਜ਼ਬੂਤ ਕਰਦੀਆਂ ਹਨ। ਇਸ ਮੁਕਾਬਲੇ ਵਿਚ ਤੀਜੀ ਜਮਾਤ ’ਚੋਂ ਪਹਿਲਾ ਸਥਾਨ ਪ੍ਰਣਵ ਅਤੇ ਕਥਾਕਸ਼ਾ ਨੇ, ਚੌਥੀ ਜਮਾਤ ਵਿੱਚੋਂ ਸ਼ਿਵਨਿਆ, ਸਾਨਵੀ ਤੇ ਯੁਵਰਾਜ ਨੇ, ਪੰਜਵੀਂ ਜਮਾਤ ਵਿੱਚੋਂ ਨਵਿਆ ਅਤੇ ਖੁਸ਼ਪ੍ਰੀਤ ਕੌਰ ਨੇ ਅਤੇ ਛੇਵੀਂ ਜਮਾਤ ਵਿੱਚੋਂ ਅਨੂਰੀਤ ਕੌਰ ਅਤੇ ਪਰਮੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਸਕੂਲ ਦੇ ਮੁੱਖ ਅਧਿਆਪਕ ਸ. ਰਾਜਵੰਤ ਸਿੰਘ ਜੀ ਨੇ ਸਭ ਨੂੰ ਬੁੱਧ ਪੂਰਨਿਮਾ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਸਾਰੇ ਵਿਦਿਆਰਥੀਆਂ ਦੀ ਭਾਗੀਦਾਰੀ ਦੀ ਪ੍ਰਸ਼ੰਸਾ ਕੀਤੀ ਅਤੇ ਜੇਤੂਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਹੋਰ ਵਿਦਿਆਰਥੀਆਂ ਨੂੰ ਵੀ ਇਸ ਤਰ੍ਹਾਂ ਦੇ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ।