ਪੁਲਿਸ ਨੇ ਭਗੌੜਾ ਕੀਤਾ ਕਾਬੂ
ਪੁਲਿਸ ਨੇ ਭਗੌੜਾ ਕੀਤਾ ਕਾਬੂ
Publish Date: Tue, 05 May 2026 04:03 PM (IST)
Updated Date: Wed, 06 May 2026 04:03 AM (IST)

ਹਰਜੀਤ ਸਿੰਘ, ਪੰਜਾਬੀ ਜਾਗਰਣ, ਖਨੌਰੀ : ਪੁਲਿਸ ਵੱਲੋਂ ਸਾਲ 2017 ਤੋਂ ਐਕਸਾਈਜ ਐਕਟ ਵਿੱਚ ਥਾਣਾ ਖਨੌਰੀ ਦੇ ਇੱਕ ਭਗੌੜੇ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਐੱਸਐੱਚਓ ਖਨੌਰੀ ਸਬ-ਇੰਸਪੈਕਟਰ ਯੋਗੇਸ਼ ਗਰਗ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਕਪਤਾਨ ਸਰਤਾਜ ਸਿੰਘ ਚਾਹਲ ਆਈਪੀਐਸ ਅਤੇ ਡੀਐੱਸਪੀ ਮੂਨਕ ਰਾਜੇਸ਼ ਸਨੇਹੀ ਵੱਲੋਂ ਜੁਰਮ ਦੇ ਖਾਤਮੇ ਅਤੇ ਪੈਂਡੈਂਸੀ ਕੇਸਾਂ ਦੇ ਨਿਪਟਾਰੇ ਸਬੰਧੀ ਹਦਾਇਤਾਂ ਤੇ ਅਮਲ ਕਰਦਿਆਂ ਉਨ੍ਹਾਂ ਵੱਲੋਂ ਹੌਲਦਾਰ ਵੀਰਦਵਿੰਦਰ ਸਿੰਘ ਦੀ ਅਗਵਾਈ ਵਿੱਚ ਇੱਕ ਟੀਮ ਗਠਿਤ ਕੀਤੀ ਗਈ ਸੀ, ਜਿਨਾਂ ਵੱਲੋਂ ਖੁਫੀਆ ਤੰਤਰ ਅਤੇ ਤਕਨੀਕੀ ਬਰੀਕੀਆਂ ਨਾਲ ਵੱਖ-ਵੱਖ ਸੋਰਸਾਂ ਤੋਂ ਜਾਣਕਾਰੀ ਇਕੱਤਰ ਕਰਕੇ ਸਾਲ 2017 ਤੋਂ ਖਨੌਰੀ ਪੁਲਿਸ ਸਟੇਸ਼ਨ ਦਾ ਇੱਕ ਪੀਓ ਸੁਰੇਸ਼ ਕੁਮਾਰ ਵਾਸੀ ਪਿੰਡ ਨਵਾਂਗਾਉ ਤਹਿਸੀਲ ਮੂਨਕ ਜ਼ਿਲ੍ਹਾ ਸੰਗਰੂਰ, ਜਿਸ ਖਿਲਾਫ ਥਾਣਾ ਖਨੌਰੀ ਵਿਖੇ ਸਾਲ 2017 ਵਿੱਚ 61/1/14 ਐਕਸਾਈਜ਼ ਐਕਟ ਦਰਜ ਹੋਇਆ ਸੀ। ਜੋ ਦੌਰਾਨੇ ਜ਼ਮਾਨਤ ਅਦਾਲਤੀ ਕਾਰਵਾਈ ਤੋਂ ਭਗੌੜਾ ਹੋ ਗਿਆ ਸੀ ਅਤੇ ਸੁਰੇਸ਼ ਕੁਮਾਰ ਨੇ ਹਰਿਆਣੇ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਸੀ। ਜਿਸ ਨੂੰ ਅਦਾਲਤ ਨੇ 2023 ਵਿੱਚ ਪੀਓ ਕਰਾਰ ਕਰ ਦਿੱਤਾ ਸੀ। ਮੁੱਖ ਅਫ਼ਸਰ ਥਾਣਾ ਖਨੌਰੀ ਨੇ ਦੱਸਿਆ ਕਿ ਸੁਰੇਸ਼ ਕੁਮਾਰ ਨੂੰ ਉਨ੍ਹਾਂ ਵੱਲੋਂ ਬਣਾਈ ਗਈ ਟੀਮ ਨੇ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਅਤੇ ਅੱਜ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਹੈ।