ਜਸਮੀਤ ਕੌਰ ਨੇ ਪੰਜਾਬ ’ਚ 16ਵਾਂ ਰੈਂਕ ਲਿਆ
ਪੀਐਮ ਸ਼੍ਰੀ ਸਰਕਾਰੀ ਸਕੂਲ ਦੇਵੀਗਡ਼ ਦੀ ਜਸਮੀਤ ਕੌਰ ਨੇ ਪੰਜਾਬ ਵਿੱਚ 16ਵਾਂ ਰੈਂਕ ਲਿਆ
Publish Date: Fri, 15 May 2026 05:30 PM (IST)
Updated Date: Fri, 15 May 2026 05:33 PM (IST)

ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਪ੍ਰਿੰਸੀਪਲ ਸੁਧੀਰ ਕੁਮਾਰ ਦੀ ਅਗਵਾਈ ਵਿਚ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇਵੀਗਡ਼੍ਹ ਦਾ ਦਸਵੀਂ ਤੇ ਬਾਰ੍ਹਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ। ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਰ੍ਹਵੀਂ ਦੀ ਕਾਮਰਸ ਦੀ ਵਿਦਿਆਰਥਣ ਜਸਮੀਤ ਕੌਰ ਪੁੱਤਰੀ ਨੈਬ ਸਿੰਘ ਵਾਸੀ ਮਸ਼ੀਂਗਣ ਇਸ ਸਾਲ ਮੈਰਿਟ ਵਿਚ ਰਹੀ। ਇਸ ਵਿਦਿਆਰਥਣ ਨੇ ਬੋਰਡ ਦੀ ਬਾਰ੍ਹਵੀਂ ਦੀ ਪ੍ਰੀਖਿਆ ਵਿਚ 97 ਪ੍ਰਤੀਸ਼ਤ ਨੰਬਰ ਲੈ ਕੇ ਪੂਰੇ ਪੰਜਾਬ ਵਿਚ 16ਵੇਂ ਰੈਂਕ ਤੇ ਰਹੀ। ਇਸ ਮੌਕੇ ਸਮੂਹ ਸਟਾਫ ਨੇ ਮੈਰਿਟ ਵਿਚ ਆਉਣ ਵਾਲੀ ਵਿਦਿਆਰਥਣ, ਉਸਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ ਅਤੇ ਖੁੱਲ੍ਹੀ ਜੀਪ ਵਿਚ ਚਡ਼ਾ ਕੇ ਦੇਵੀਗਡ਼੍ਹ ਅਤੇ ਆਸ ਪਾਸ ਦੇ ਪਿੰਡਾਂ ਵਿਚ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਸਮੂਹ ਇਲਾਕੇ ਵੱਲੋਂ ਵੀ ਵਿਦਿਆਰਥਣ ਜਸਮੀਤ ਕੌਰ ਦਾ ਥਾਂ ਥਾਂ ਫੁੱਲਾਂ ਦੇ ਹਾਰ ਪਾ ਕੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਚੇਅਰਮੈਨ ਬਲਦੇਵ ਸਿੰਘ ਦੇਵੀਗਡ਼੍ਹ ਤੇ ਬੀਬੀ ਸਵਿੰਦਰ ਕੌਰ ਧੰਜੂ ਪ੍ਰਧਾਨ ਨਗਰ ਪੰਚਾਇਤ ਦੇਵੀਗਡ਼੍ਹ ਨੇ ਕਿਹਾ ਕਿ ਇਸ ਮੈਰਿਟ ਤੇ ਸ਼ਾਨਦਾਰ ਰਿਜ਼ਲਟ ਦਾ ਸਿਹਰਾ ਪ੍ਰਿੰਸੀਪਲ ਸੁਧੀਰ ਕੁਮਾਰ ਅਤੇ ਸਮੂਹ ਸਟਾਫ ਮੈਂਬਰਾਂ ਦੀ ਮਿਹਨਤ ਹੈ। ਇਸ ਮੌਕੇ ਪ੍ਰਿੰਸੀਪਲ ਸੁਧੀਰ ਕੁਮਾਰ ਨੇ ਕਿਹਾ ਕਿ ਇਹ ਸਿਹਰਾ ਸਮੂਹ ਸਟਾਫ ਅਤੇ ਬੱਚਿਆਂ ਨੂੰ ਜਾਂਦਾ ਹੈ। ਇਸ ਮੌਕੇ ਅਮਰ ਸਿੰਘ, ਮਨੀਸ਼ ਰਾਜ, ਵਿਜੈ ਕੁਮਾਰ, ਸੁਰਿੰਦਰ ਪਾਲ, ਅਰਵਿੰਦਰ ਕੌਰ, ਨਵਦੀਪ ਕੌਰ ਧਰਮਪਾਲ ਸਿੰਘ, ਸੁਰਿੰਦਰ ਸਿੰਘ, ਸੁਰਿੰਦਰ ਕੁਮਾਰ, ਰਵਿੰਦਰ ਸਿੰਘ ਸੈਣੀ, ਲਵਪ੍ਰੀਤ ਸਿੰਘ ਅਤੇ ਸਮੂਹ ਸਟਾਫ ਮੌਜੂਦ ਸੀ।