ਓਲੰਪਿਆਡ ਪ੍ਰੀਖਿਆਵਾਂ ’ਚ ਪਾਈਨ ਗਰੋਵ ਸਕੂਲ ਦੇ ਵਿਦਿਆਰਥੀਆਂ ਨੇ ਮਾਰੀ ਬਾਜ਼ੀ
ਓਲੰਪਿਆਡ ਪ੍ਰੀਖਿਆਵਾਂ ’ਚ ਪਾਈਨ ਗਰੋਵ ਸਕੂਲ ਦੇ ਵਿਦਿਆਰਥੀਆਂ ਨੇ ਮਾਰੀ ਬਾਜ਼ੀ
Publish Date: Sat, 09 May 2026 06:29 PM (IST)
Updated Date: Sat, 09 May 2026 06:32 PM (IST)

ਫ਼ੋਟੋ ਫ਼ਾਈਲ :18 ਪਾਈਨ ਗਰੋਵ ਸਕੂਲ ਦੇ ਵਿਦਿਆਰਥੀਆਂ ਨਾਲ ਸਟਾਫ ਮੈਂਬਰ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਪਾਈਨ ਗਰੋਵ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ ’ਚ ਕਰਵਾਈਆਂ ਓਲੰਪਿਆਡ ਪ੍ਰੀਖਿਆਵਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਦਾ ਨਾਮ ਰੌਸ਼ਨ ਕੀਤਾ। ਇਨ੍ਹਾਂ ਪ੍ਰੀਖਿਆਵਾਂ ਵਿਚ ਸਕੂਲ ਦੇ ਬਹੁਤ ਸਾਰੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਖਿਆਤੀ (ਕਲਾਸ 2, ਅੰਗਰੇਜ਼ੀ), ਦਵਿਸ਼ (ਕਲਾਸ 3, ਅੰਗਰੇਜ਼ੀ), ਮਨਜੋਤ ਸਿੰਘ (ਕਲਾਸ 5, ਗਣਿਤ), ਨਮਨ (ਕਲਾਸ 7, ਅੰਗਰੇਜ਼ੀ), ਤੇਜ਼ਲ (ਕਲਾਸ 8, ਅੰਗਰੇਜ਼ੀ), ਹਰਮਨਜੀਤ ਕੌਰ (ਕਲਾਸ 8, ਵਿਗਿਆਨ), ਅਕਸ਼ਿਤ (ਕਲਾਸ 10, ਵਿਗਿਆਨ), ਅਨਾਇਤ (ਕਲਾਸ 10, ਸਮਾਜਿਕ ਵਿਗਿਆਨ), ਮਨਪ੍ਰੀਤ (ਕਲਾਸ 10, ਅੰਗਰੇਜ਼ੀ) ਅਤੇ ਸਹਜਪ੍ਰੀਤ ਕੌਰ (ਕਲਾਸ 11, ਅੰਗਰੇਜ਼ੀ) ਨੇ ਸੋਨੇ ਦੇ ਤਗਮੇ ਹਾਸਲ ਕੀਤੇ। ਇਸ ਤੋਂ ਇਲਾਵਾ ਆਰਵ (ਕਲਾਸ 7, ਅੰਗਰੇਜ਼ੀ), ਸਹਜਪ੍ਰੀਤ (ਕਲਾਸ 8, ਵਿਗਿਆਨ) ਅਤੇ ਅਨਾਇਤ (ਕਲਾਸ 10, ਵਿਗਿਆਨ) ਨੇ ਚਾਂਦੀ ਦੇ ਤਗਮੇ ਜਿੱਤ ਕੇ ਸਕੂਲ ਦੀ ਸ਼ਾਨ ਵਿਚ ਵਾਧਾ ਕੀਤਾ। ਹਰਸ਼ (ਕਲਾਸ 8, ਵਿਗਿਆਨ) ਨੇ ਕਾਂਸੀ ਦਾ ਤਗਮਾ ਹਾਸਲ ਕਰਕੇ ਵੀ ਪ੍ਰੇਰਣਾਦਾਇਕ ਪ੍ਰਦਰਸ਼ਨ ਕੀਤਾ। ਸਕੂਲ ਦੇ ਪ੍ਰੈਜੀਡੈਂਟ ਵਿਜੈ ਕੌਸ਼ਲ, ਚੇਅਰ ਪਰਸਨ ਵੀਨਾ ਕੋਸ਼ਲ ਅਤੇ ਪ੍ਰਿੰਸੀਪਲ ਮੈਡਮ ਨੀਤੂ ਕੁਮਾਰ ਨੇ ਸਾਰੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਚਮਕਦਾਰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਉਪਲਬਧੀਆਂ ਵਿਦਿਆਰਥੀਆਂ ਵਿਚ ਆਤਮਵਿਸ਼ਵਾਸ ਅਤੇ ਹੋਰ ਉੱਚੀਆਂ ਉਡਾਣਾਂ ਭਰਨ ਦੀ ਪ੍ਰੇਰਣਾ ਪੈਦਾ ਕਰਦੀਆਂ ਹਨ।